ਖੇਡ ਮੈਦਾਨ

194 ਕਰੋੜ ਰੁਪਏ ਦੀ ‘ਭਾਰਤੀ ਵਿਸ਼ਵ ਕੱਪ ਟੀਮ’

India, World Cup, Squad, Worth, Rs 194 crore

ਨਵੀਂ ਦਿੱਲੀ | ਇੰਗਲੈਂਡ ‘ਚ ਹੋਣ ਵਾਲੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਲਈ ਚੁਣੀ ਗਈ ਭਾਰਤੀ ਟੀਮ ਕਰੀਬ 194 ਕਰੋੜ ਰੁਪਏ ਦੀ ਹੈ ਜੋ ਇਸ ਮੈਗਾ ਟੂਰਨਾਮੈਂਟ ‘ਚ ਹਿੱਸਾ ਲੇਣ ਵਾਲੀ ਸਭ ਤੋਂ ਮਹਿੰਗੀ ਟੀਮ ਹੋਵੇਗੀ ਕੌਮੀ ਚੋਣਕਰਤਾਵਾਂ ਨੇ ਬੇਸ਼ੱਕ ਇਹ ਕਿਹਾ ਸੀ ਕਿ ਵਿਸ਼ਵ ਕੱਪ ਟੀਮ ਚੁਣਦੇ ਸਮੇਂ ਆਈਪੀਅੇੱਲ ਦਾ ਪ੍ਰਦਰਸ਼ਨ ਕੋਈ ਮਾਇਨੇ ਨਹੀਂ ਰੱਖਦਾ ਪਰ ਟੀਮ ‘ਚ ਚੁਣੇ ਗਏ ਸਾਰੇ 15 ਖਿਡਾਰੀ ਆਈਪੀਐੱਲ ਦੀਆਂ ਅੱਠ ਟੀਮਾਂ ‘ਚੋਂ ਸੱਤ ਟੀਮਾਂ ਦਾ ਹਿੱਸਾ ਹੈ ਸਿਰਫ ਰਾਜਸਥਾਨ ਰਾਇਲਸ ਹੀ ਇੱਕੋ-ਇੱਕ ਅਜਿਹੀ ਟੀਮ ਹੈ ਜਿਸ ‘ਚ ਖੇਡ ਰਹੇ ਭਾਰਤੀ ਖਿਡਾਰੀਆਂ ‘ਚੋਂ ਕੋਈ ਵੀ ਵਿਸ਼ਵ ਕੱਪ ਟੀਮ ‘ਚ ਸ਼ਾਮਲ ਨਹੀਂ ਹੈ ਵਿਸ਼ਵ ਕੱਪ ਟੀਮ ਦੇ ਭਾਰਤੀ ਖਿਡਾਰੀਆਂ ਦੇ ਬੀਸੀਸੀਆਈ ਤੋਂ ਮਿਲਣ ਵਾਲੇ ਕੇਂਦਰ ਕਰਾਰ ਤੇ ਆਈਪੀਐੱਲ ਨੀਲਾਮੀ ਦੀ ਕੀਮਤ ਨੂੰ ਵੇਖਿਆ ਜਾਵੇ ਤਾਂ 15 ਖਿਡਾਰੀਆਂ ਦੀ ਕੁੱਲ ਕੀਮਤ 194.7 ਕਰੋੜ ਬੈਠਦੀ ਹੈ ਇਨ੍ਹਾਂ 15 ਖਿਡਾਰੀਆਂ ‘ਚ ਆਲਰਾਊਂਡਰ ਵਿਜੈ ਸ਼ੰਕਰ ਹੀ ਅਜਿਹੇ ਖਿਡਾਰੀ ਹਨ ਜਿਨ੍ਹਾਂ ਕੋਲ ਕੋਈ ਕੇਂਦਰੀ ਕਰਾਰ ਨਹੀਂ ਹੈ ਭਾਰਤੀ ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ 7-7 ਕਰੋੜ ਰੁਪਏ ‘ਚ ਚੋਟੀ ਕੇਂਦਰੀ ਕਰਾਰ ‘ਚ ਸ਼ਾਮਲ ਹਨ ਮਹਿੰਦਰ ਸਿੰਘ ਧੋਨੀ, ਸ਼ਿਖਰ ਧਵਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਰਵਿੰਦਰ ਜਡੇਜਾ ਤੇ ਕੁਲਦੀਪ ਯਾਦਵ 5-5 ਕਰੋੜ ਰੁਪਏ ਦੇ ਗ੍ਰੇਡ ‘ਚ ਹਨ ਲੋਕੇਸ਼ ਰਾਹੁਲ, ਯੁਜਵੇਂਦਰ ਚਹਿਲ ਤੇ ਹਾਰਦਿਕ ਪਾਂਡਿਆ 3-3 ਕਰੋੜ ਰੁਪਏ ਦੇ ਗ੍ਰੇਡ ‘ਚ ਹਨ ਕੇਦਾਰ ਜਾਧਵ ਤੇ ਦਿਨੇਸ਼ ਕਾਰਤਿਕ 1-1 ਕਰੋੜ ਰੁਪਏ ਦੇ ਗ੍ਰੇਡ ‘ਚ ਹਨ ਇਨ੍ਹਾਂ ਖਿਡਾਰੀਆਂ ਦੇ ਗ੍ਰੇਡ ਨੂੰ ਵੇਖਿਆ ਜਾਵੇ ਤਾਂ ਉਨ੍ਹਾਂ ਦੀ ਸਾਲਾਨਾ ਕਰਾਰ ਕੀਮਤ ਕੁੱਲ 62 ਕਰੋੜ ਰੁਪਏ ਬਣਦੀ ਹੈ
ਆਈਪੀਐੱਲ ਦੀ ਗੱਲ ਕੀਤੀ ਜਾਵੇ ਤਾਂ ਵਿਰਾਟ 17 ਕਰੋੜ ਰੁਪਏ ਨਾਲ ਸਭ ਤੋਂ ਮਹਿੰਗੇ ਖਿਡਾਰੀ ਹਨ ਰੋਹਿਤ ਸ਼ਰਮਾ ਤੇ ਧੋਨੀ ਦੀ ਕੀਮਤ 15-15 ਕਰੋੜ ਰੁਪਏ ਹੈ ਰਾਹੁਲ ਤੇ ਹਾਰਦਿਕ ਪਾਂਡਿਆ 11-11 ਕਰੋੜ ਰੁਪਏ ਮਿਲੇ ਹਨ, ਭੁਵਨੇਸ਼ਵਰ ਕੁਮਾਰ ਨੂੰ 8.5 ਕਰੋੜ, ਕੇਦਾਰ ਜਾਧਵ ਨੂੰ 7.80 ਕਰੋੜ, ਦਿਨੇਸ਼ ਕਾਰਤਿਕ ਨੂੰ 7.40 ਕਰੋੜ, ਬੁਮਰਾਹ ਨੂੰ 7 ਕਰੋੜ, ਜਡੇਜਾ ਨੂੰ 7 ਕਰੋੜ, ਚਹਿਲ ਨੂੰ 6 ਕਰੋੜ, ਕੁਲਦੀਪ ਨੂੰ 5.80 ਕਰੋੜ, ਸ਼ਿਖਰ ਨੂੰ 5.20 ਕਰੋੜ, ਸ਼ਮੀ ਨੂੰ 4.80 ਕਰੋੜ ਤੇ ਵਿਜੈ ਸ਼ੰਕਰ ਨੂੰ 3.20 ਕਰੋੜ ਰੁਪਏ ਦੀ ਕੀਮਤ ਮਿਲੀ ਹੈ
ਆਈਪੀਐੱਲ ਦੀਆਂ ਦੋ ਟੀਮਾਂ ਪਿਛਲੀ ਚੈਂਪੀਅਨ ਚੇੱਨਈ ਸੁਪਰ ਕਿੰਗਸ ਤੇ ਤਿੰਨ ਵਾਰ ਦੇ ਚੈਂਪੀਅਨ ਮੁੰਬਈ ਇੰਡੀਅੰਜ਼ ਨੇ ਵਿਸ਼ਵ ਕੱਪ ਟੀਮ ਨੂੰ 3-3 ਖਿਡਾਰੀ ਦਿੱਤੇ ਹਨ ਤਿੰਨ ਵਾਰ ਦੇ ਚੈਂਪੀਅਨ ਚੇੱਨਈ ਤੋਂ ਧੋਨੀ, ਜਡੇਜਾ ਤੇ  ਕੇਦਾਰ ਤੇ ਮੁੰਬਈ ਤੋਂ ਰੋਹਿਤ, ਬੁਮਰਾਹ ਤੇ ਹਾਰਦਿਕ ਭਾਰਤੀ ਟੀਮ ‘ਚ ਸ਼ਾਮਲ ਹਨ ਕਿੰਗਸ ਇਲੈਵਨ ਪੰਜਾਬ ਤੋਂ ਰਾਹੁਲ ਤੇ ਸ਼ਮੀ, ਕੋਲਕਾਤਾ ਨਾਈਟਰਾਈਡਰਸ ਤੋਂ ਕੁਲਦੀਪ ਤੇ ਕਾਰਤਿਕ, ਰਾਇਲ ਚੈਲੰਜਰਸ ਬੰਗਲੌਰ ਤੋਂ ਵਿਰਾਟ ਤੇ ਚਹਿਲ, ਸਨਰਾਈਜਰਸ ਹੈਦਰਾਬਾਦ ਤੋਂ ਭੁਵਨੇਸ਼ਵਰ ਤੇ ਸ਼ੰਕਰ ਤੇ ਦਿੱਲੀ ਤੋਂ ਸ਼ਿਖਰ ਨੂੰ ਵਿਸ਼ਵ ਕੱਪ ਟੀਮ ‘ਚ ਜਗ੍ਹਾ ਮਿਲੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top