Breaking News

ਭਾਰਤ ਏ ਨੇ ਨਿਊਜ਼ੀਲੈਂਡ ਏ ਨੂੰ ਹਰਾਇਆ

 to 
 

308 ਦੌੜਾਂ ਦਾ ਟੀਚਾ 1 ਓਵਰ ਬਾਕੀ ਰਹਿੰਦਿਆਂ ਕੀਤਾ ਹਾਸਲ

ਸ਼ੇਅਸ ਅਈਅਰ ਅਤੇ ਵਿਜੇ ਦੇ ਅਰਧ ਸੈਂਕੜੇ

ਮਾਊਂਟ ਮਾਨਗਨੁਈ, 7 ਦਸੰਬਰ
ਸ਼੍ਰੇਅਸ ਅਈਅਰ(54ਦੌੜਾਂ, 54 ਗੇਂਦ) ਅਤੇ ਵਿਜੇ ਸ਼ੰਕਰ (ਨਾਬਾਦ 87, 12 ਚੌਕੇ, 1 ਛੱਕਾ) ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਭਾਰਤ ਏ ਨੇ ਇੱਥੇ ਗੈਰ ਅਧਿਕਾਰਕ ਇੱਕ ਰੋਜ਼ਾ ਦਿਨ-ਰਾਤ ਮੈਚ ‘ਚ ਮੇਜ਼ਬਾਨ ਨਿਊਜ਼ੀਲੈਂਡ ਏ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਨਿੱਤਰੀ ਨਿਊਜ਼ੀਲੈਂਡ ਏ ਨੇ ਨਿਰਧਾਰਤ 50 ਓਵਰਾਂ ‘ਚ 6 ਵਿਕਟਾਂ ‘ਤੇ 308 ਦੌੜਾਂ ਬਣਾਈਆਂ ਜਦੋਂਕਿ ਭਾਰਤ ਏ ਨੇ 1 ਓਵਰ ਬਾਕੀ ਰਹਿੰਦਿਆਂ 6 ਵਿਕਟਾਂ ‘ਤੇ 311 ਦੌੜਾਂ ਬਣਾ ਕੇ ਮੈਚ ਜਿੱਤ ਲਿਆ
ਭਾਰਤ ਏ ਦੀ ਪਾਰੀ ‘ਚ ਮਯੰਕ ਅੱਗਰਵਾਲ (24) ਅਤੇ ਸ਼ੁਭਮ ਗਿੱਲ (37) ਨੇ ਪਹਿਲੀ ਵਿਕਟ ਲਈ 61 ਦੌੜਾਂ ਜੋੜ ਕੇ ਚੰਗੀ ਸ਼ੁਰੂਆਤ ਦਿੱਤੀ ਇਸ ਤੋਂ ਬਾਅਦ ਸ਼੍ਰੇਅਸ ਨੇ ਕਪਤਾਨ ਮਨੀਸ਼ ਪਾਂਡੇ (42) ਨਾਲ ਤੀਸਰੀ ਵਿਕਟ ਲਈ 85 ਦੌੜਾਂ ਦੀ ਭਾਈਵਾਲੀ ਕੀਤੀ ਜਦੋਂਕਿ ਮੱਧਕ੍ਰਮ ‘ਚ ਵਿਜੇ ਨੇ ਇਸ਼ਾਨ ਕਿਸ਼ਨ ਨਾਲ ਮਿਲ ਕੇ 116 ਦੌੜਾਂ ਜੋੜ ਕੇ ਟੀਮ ਨੂੰ ਜਿੱਤ ਦਿਵਾਈ ਤਿੰਨ ਮੈਚਾਂ ਦੀ ਲੜੀ ‘ਚ ਭਾਰਤ ਏ ਨੇ 1-0 ਦਾ ਵਾਧਾ ਬਣਾ ਲਿਆ ਭਾਰਤੀ ਵੱਲੋਂ ਸਿਧਾਰਥ ਕੌਲ ਨੂੰ ਦੋ, ਜਦੋਂਕਿ ਖਲੀਲ ਅਹਿਮਦ, ਨੀਤੀਨ ਸੈਣੀ ਅਤੇ ਕ੍ਰਿਸ਼ਣੱਪਾ ਗੌਤਮ ਨੂੰ 1-1 ਵਿਕਟ ਮਿਲੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top