Breaking News

ਨਿਊਜ਼ੀਲੈਂਡ ਦੌਰੇ ਲਈ ਕੁਝ ਸੀਨੀਅਰ ਖਿਡਾਰੀਆਂ ਸਮੇਤ ਭਾਰਤ ‘ਏ’ ਟੀਮ ਰਵਾਨਾ

ਰੋਹਿਤ, ਪ੍ਰਿਥਵੀ, ਰਹਾਣੇ ਨੂੰ ਤਿਆਰ ਕਰਣਗੇ ਦ੍ਰਵਿੜ

ਆਸਟਰੇਲੀਆ ਦੌਰੇ ਦੀ ਤਿਆਰੀ ਲਈ ਦ੍ਰਵਿੜ ਦੀ ਕੋਚਿੰਗ ‘ਚ ਭਾਰਤ ‘ਏ’ ਟੀਮ ਵੱਲੋਂ ਖੇਡਣਗੇ ਕੁਝ ਸੀਨੀਅਰ ਖਿਡਾਰੀ

 

 16 ਨਵੰਬਰ ਤੋਂ ਨਿਊਜ਼ੀਲੈਂਡ ‘ਏ’ ਨਾਲ ਹੋਵੇਗਾ ਪਹਿਲਾ ਟੈਸਟ ਮੈਚ

ਨਵੀਂ ਦਿੱਲੀ, 11 ਨਵੰਬਰ
ਰਾਹੁਲ ਦ੍ਰਵਿੜ ਦੀ ਦੇਖਰੇਖ ‘ਚ ਇੰਡੀਆ ਏ ਟੀਮ ਪਿਛਲੀ ਰਾਤ ਨਿਊਜ਼ੀਲੈਂਡ ਰਵਾਨਾ ਹੋ ਗਈ ਟੀਮ ਦੀ ਕਪਤਾਨੀ ਟੀਮ ਇੰਡੀਆ ਦੇ ਟੈਸਟ ਟੀਮ ਉਪਕਪਤਾਨ ਅਜਿੰਕੇ ਰਹਾਣੇ ਕਰ ਰਹੇ ਹਨ ਭਾਰਤੀ ਟੀਮ ਨਿਊਜ਼ੀਲੈਂਡ ਏ ਨਾਲ ਤਿੰਨ ਗੈਰ ਅਧਿਕਾਰਕ ਟੈਸਟ ਅਤੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਖੇਡੇਗੀ ਇਸ ਟੀਮ ਨੂੰ ਭਾਰਤੀ ਟੀਮ ਦੇ ਆਸਟਰੇਲੀਆਈ ਦੌਰੇ ਦੀ ਤਿਆਰੀ ਦੇ ਹਿੱਸੇ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ ਇਸ ਦੌਰੇ ‘ਤੇ ਭਾਰਤੀ ਟੀਮ ਦੇ ਕਈ ਖਿਡਾਰੀ ਸ਼ਾਮਲ ਹਨ ਟੀਮ ‘ਚ ਜ਼ਿਆਦਾਤਰ ਉਹ ਖਿਡਾਰੀ ਹਨ ਜੋ ਆਸਟਰੇਲੀਆ ਵਿਰੁੱਧ ਹੋਣ ਵਾਲੀ ਟੈਸਟ ਲੜੀ ਦੇ ਲਈ ਦਾਅਵੇਦਾਰ ਹਨ ਕਈ ਖਿਡਾਰੀ ਅਜਿਹੇ ਹਨ ਜੋ ਪਹਿਲੀ ਵਾਰ ਇਸ ਮਹਾਦੀਪ ‘ਚ ਖੇਡਣ ਜਾ ਰਹੇ ਹਨ ਅਜਿਹੇ ‘ਚ ਇਹ ਦੌਰਾ ਉਹਨਾਂ ਲਈ ਅਹਿਮ ਸਾਬਤ ਹੋ ਸਕਦਾ ਹੈ ਅਤੇ ਰਾਹੁਲ ਦ੍ਰਵਿੜ ਦੀ ਕੋਚਿੰਗ ਤੋਂ ਸਾਰਿਆਂ ਨੂੰ ਕਾਫ਼ੀ ਆਸਾਂ ਹਨ

 
ਆਸਟਰੇਲੀਆ ਵਿਰੁੱਧ ਲੜੀ ਦੀ ਤਿਆਰੀ ਲਈ ਬੀਸੀਸੀਆਈ ਨੇ ਰਾਹੁਲ ਦ੍ਰਵਿੜ ਨਾਲ ਟੈਸਟ ਟੀਮ ਦੇ ਪੰਜ ਅਹਿਮ ਮੈਂਬਰਾਂ ਨੂੰ ਨਿਊਜ਼ੀਲੈਂਡ ਭੇਜਿਆ ਹੈ ਤਾਂਕਿ ਉਹ ਖ਼ੁਦ ਨੂੰ ਤਿਆਰ ਕਰ ਸਕਣ ਇੰਡੀਆ ਏ ‘ਚ ਜਿੰਨ੍ਹਾਂ ਮੁੱਖ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ ਉਹਨਾਂ ‘ਚ ਟੇਸਟ ਟੀਮ ਦੇ ਉਪਕਪਤਾਨ ਅਜਿੰਕਾ ਰਹਾਣੇ ਤੋਂ ਇਲਾਵਾ ਰੋਹਿਤ ਸ਼ਰਮਾ, ਪਾਰਥਿਵ ਪਟੇਲ, ਮੁਰਲੀ ਵਿਜੇ, ਹਨੁਮਾ ਵਿਹਾਰੀ ਅਤੇ ਪ੍ਰਿਥਵੀ ਸ਼ਾ ਵੱਡੇ ਨਾਂਅ ਸ਼ਾਮਲ ਹਨ ਵੈਸਟਇੰਡੀਜ਼ ਦੇ ਨਾਲ ਟੀ20 ਲੜੀ ਕਾਰਨ ਰੋਹਿਤ ਦੀ ਰਵਾਨਗੀ ਅਗਲੇ ਕੁਝ ਦਿਨਾਂ ‘ਚ ਤੈਅ ਹੈ

 
ਇਹ ਸਾਰੇ ਖਿਡਾਰੀ ਆਸਟਰੇਲੀਆ ਵਿਰੁੱਧ ਹੋਣ ਵਾਲੀ ਟੇਸਟ, ਇੱਕ ਰੋਜ਼ਾ ਜਾਂ ਟੀ20 ਟੀਮ ਦਾ ਹਿੱਸਾ ਹਨ ਅਤੇ ਨਿਊਜ਼ੀਲੈਂਡ ਏ ਨਾਲ ਟੈਸਟ ਖੇਡ ਕੇ ਖ਼ੁਦ ਨੂੰ ਬਖ਼ੂਬੀ ਤਿਆਰ ਕਰ ਸਕਦੇ ਹਨ ਨਿਊਜ਼ੀਲੈਂਡ ਏ ਨਾਲ ਮੈਚ 16 ਨਵੰਬਰ ਤੋਂ 3 ਦਸੰਬਰ ਦਰਮਿਆਨ ਖੇਡੇ ਜਾਣਗੇ ਇਸ ਦੌਰੇ ਤੋਂ ਮੁਰਲੀ ਵਿਜੇ ਅਤੇ ਰੋਹਿਤ ਸ਼ਰਮਾ ਨੂੰ ਖ਼ਾਸ ਫਾਇਦਾ ਹੋ ਸਕਦਾ ਹੈ ਕਿਉਂਕਿ ਇਹਨਾਂ ਦੋਵਾਂ ਦੀ ਟੇਸਟ ਟੀਮ ‘ਚ ਵਾਪਸੀ ਹੋ ਸਕਦੀ ਹੈ ਇਸ ਤੋਂ ਇਲਾਵਾ ਪ੍ਰਿਥਵੀ ਸ਼ਾ ਅਤੇ ਵਿਹਾਰੀ ਕੋਲ ਵੀ ਆਸਟਰੇਲੀਆਈ ਦੌਰੇ ਤੋਂ ਪਹਿਲਾਂ ਉੱਥੋਂ ਵਰਗੇ ਹਾਲਾਤਾਂ ਨਾਲ ਤਾਲਮੇਲ ਬਿਠਾਉਣ ਦਾ ਵੱਡਾ ਮੌਕਾ ਹੋਵੇਗਾ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top