ਭਾਰਤ-ਆਸਟਰੇਲੀਆ ਮੈਚ  ਰੋਮਾਂਚ ਵੱਲ

0

326 ਦੇ ਜਵਾਬ ‘ਚ ਵਿਰਾਟ ਸੈਂਕੜੇ ਦੇ ਬਾਵਜ਼ੂਦ  ਭਾਰਤ 283 ‘ਤੇ ਸਿਮਟਿਆ

ਆਸਟਰੇਲੀਆ ਦੂਸਰੀ ਪਾਰੀ ‘ਚ 4 ਵਿਕਟਾਂ ‘ਤੇ 132 ਦੌੜਾਂ, 175 ਦੌੜਾਂ ਦਾ ਮਹੱਤਵਪੂਰਨ ਵਾਧਾ

ਪਰਥ, 16 ਦਸੰਬਰ 
ਕਪਤਾਨ ਵਿਰਾਟ ਕੋਹਲੀ (123) ਦੇ ਰਿਕਾਰਡ 25ਵੇਂ ਸੈਂਕੜੇ ਦੀ ਬਦੌਲਤ ਭਾਰਤ ਨੇ ਦੂਸਰੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਆਪਣੀ ਪਹਿਲੀ ਪਾਰੀ ‘ਚ 283 ਦੌੜਾਂ ਬਣਾਈਆਂ ਜਦੋਂਕਿ ਮੇਜ਼ਬਾਨ ਆਸਟਰੇਲੀਆ ਨੇ ਆਪਣੀ ਦੂਸਰੀ ਪਾਰੀ ‘ਚ ਸਟੰਪਸ ਤੱਕ 4 ਵਿਕਟਾਂ ‘ਤੇ 132 ਦੌੜਾਂ ਬਣਾ ਕੇ ਆਪਣਾ ਕੁੱਲ ਵਾਧਾ 175 ਦੌੜਾਂ ਪਹੁੰਚਾ ਦਿੱਤਾ ਹੈ ਮੈਚ ਹੁਣ ਰੋਮਾਂਚਕ ਮੋੜ ਵੱਲ ਵਧ ਰਿਹਾ ਹੈ ਅਤੇ ਦੋਵਾਂ ਟੀਮਾਂ ਕੋਲ ਜਿੱਤ ਹਾਸਲ ਕਰਨ ਦੇ ਮੌਕੇ ਬਣੇ ਹੋਏ ਹਨ ਤੀਸਰੇ ਦਿਨ ਦੀ ਖੇਡ ਨਿਰਧਾਰਤ ਸਮੇਂ ਤੋਂ ਤਿੰਨ ਓਵਰ ਪਹਿਲਾਂ ਸਮਾਪਤ ਹੋਈ

 

 ਵਿਰਾਟ ਨੇ ਚੌਕਾ ਲਾ ਕੇ ਆਸਟਰੇਲੀਆ ਵਿਰੁੱਧ  214 ਗੇਂਦਾਂ ‘ਚ ਆਪਣਾ 7ਵਾਂ ਸੈਂਕੜਾ ਪੂਰਾ ਕੀਤਾ

ਦੂਸਰੇ ਟੈਸਟ ਦਾ ਤੀਸਰਾ ਦਿਨ ਪੂਰੀ ਤਰ੍ਹਾਂ ਭਾਰਤੀ ਕਪਤਾਨ ਵਿਰਾਟ ਦੇ 25ਵੇਂ ਸੈਂਕੜੇ ਅਤੇ ਉਸਨੂੰ ਆਊਟ ਕਰਨ ਵਾਲੇ ਵਿਵਾਦਿਤ ਕੈਚ ਦੇ ਨਾਂਅ ਰਿਹਾ ਵਿਰਾਟ ਨੇ ਮਿਸ਼ੇਲ ਸਟਾਰਕ ‘ਤੇ ਚੌਕਾ ਲਾ ਕੇ ਆਸਟਰੇਲੀਆ ਵਿਰੁੱਧ  214 ਗੇਂਦਾਂ ‘ਚ ਆਪਣਾ 7ਵਾਂ ਸੈਂਕੜਾ ਪੂਰਾ ਕੀਤਾ ਸੈਂਕੜਾ ਪੂਰਾ ਹੋਣ ‘ਤੇ ਕੋਹਲੀ ਨੇ ਆਪਣੀ ਉਂਗਲੀ ਨਾਲ ਇਸ਼ਾਰੇ ਕੀਤੇ ਜਿਸਨੂੰ ਦੇਖ ਕੇ ਲੱਗਾ ਕਿ ਉਹ ਕਹਿਣਾ ਚਾਹ ਰਹੇ ਹਨ ਕਿ ਮੈਂ ਮੂੰਹ ਦੀ ਜਗ੍ਹਾ ਆਪਣੇ ਬੱਲੇ ਨਾਲ ਗੱਲ ਕਰਦਾ ਹਾਂ

 

 
ਭਾਰਤ ਨੇ ਦੂਸਰੇ ਦਿਨ ਦੇ 3 ਵਿਕਟਾਂ ‘ਤੇ 172 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਕੋਹਲੀ ਨੇ 82 ਅਤੇ ਉਪਕਪਤਾਨ ਅਜਿੰਕੇ ਰਹਾਣੇ ਨੇ 51 ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਪਰ ਪਹਿਲੇ ਹੀ ਓਵਰ ‘ਚ ਦੂਸਰੇ ਦਿਨ ਦੇ ਸਕੋਰ ‘ਤੇ ਭਾਰਤ ਨੇ ਰਹਾਣੇ ਨੂੰ ਗੁਆ ਦਿੱਤਾ ਇਸ ਤੋਂ ਬਾਅਦ ਵਿਰਾਟ ਨੇ ਹਨੁਮਾ ਵਿਹਾਰੀ ਨਾਲ ਪੰਜਵੀਂ ਵਿਕਟ ਲਈ 50 ਦੌੜਾਂ ਦੀ ਭਾਈਵਾਲੀ ਕੀਤੀ ਪਰ ਵਿਹਾਰੀ ਛੇਤੀ ਹੀ ਹੇਜ਼ਲਵੁਡ ਦਾ ਸ਼ਿਕਾਰ ਹੋ ਗਏ ਵਿਰਾਟ ਦੇ ਆਊਟ ਹੋਣ ਤੋਂ ਬਾਅਦ ਸ਼ਮੀ ਵੀ ਬਿਨਾ ਖ਼ਾਤਾ ਖੋਲ੍ਹੇ ਲਿਓਨ ਦਾ ਸ਼ਿਕਾਰ ਬਣੇ ਸ਼ਮੀ ਦੇ ਆਊਟ ਹੁੰਦੇ ਹੀ ਲੰਚ ਹੋ ਗਿਆ

 

 
ਲੰਚ ਤੋਂ ਬਾਅਦ ਵਿਕਟਕੀਪਰ ਰਿਸ਼ਭ ਪੰਤ ਨੇ ਹਮਲਾਵਰ ਅੰਦਾਜ਼ ‘ਚ ਖੇਡਦੇ ਹੋਏ 36 ਦੌੜਾਂ ਬਣਾਈਆਂ ਪਰ ਲਿਓਨ ਨੇ 31 ਦੌੜਾਂ ਦੇ ਫ਼ਰਕ ‘ਚ ਭਾਰਤ ਦੀਆਂ ਆਖ਼ਰੀ ਚਾਰ ਵਿਕਟਾਂ ਸ਼ਮੀ, ਇਸ਼ਾਂਤ ਸ਼ਰਮਾ, ਪੰਤ ਅਤੇ ਜਸਪ੍ਰੀਤ ਬੁਮਰਾਹ ਨੂੰ ਆਊਟ ਕਰ ਭਾਰਤੀ ਪਾਰੀ ਸਮੇਟ ਦਿੱਤੀ  ਆਸਟਰੇਲੀਆ ਦੀ ਦੂਸਰੀ ਪਾਰੀ ‘ਚ ਓਪਨਰ ਆਰੋਨ ਫਿੰਚ ਰਿਟਾਇਰਡ ਹਰਟ ਹੋਏ ਜਦੋਂਕਿ ਹੈਰਿਸ, ਮਾਰਸ਼, ਹੈਂਡਸਕਾਬ ਅਤੇ ਹੈਡ ਤੇਜ਼ ਗੇਂਦਬਾਜ਼ਾਂ ਦੇ ਸ਼ਿਕਾਰ ਬਣੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।