ਪਾਕਿ ਨੂੰ ਹਰਾ ਕੇ ਭਾਰਤ ਪਹੁੰਚਿਆ ਅਮਰਜਿੰਗ ਕੱਪ ਦੇ ਫਾਈਨਲ ‘ਚ

0

7 ਵਿਕਟਾਂ ਨਾਲ ਜਿੱਤੇ, 15 ਦਸੰਬਰ ਨੂੰ ਸ਼੍ਰੀਲੰਕਾ ਨਾਲ ਖ਼ਿਤਾਬੀ ਮੁਕਾਬਲਾ

ਏਜੰਸੀ
ਕੋਲੰਬੋ, 13 ਦਸੰਬਰ
ਮਯੰਕ ਮਾਰਕੰਡੇ (38 ਦੌੜਾਂ ‘ਤੇ 4 ਵਿਕਟਾਂ) ਦੀ ਗੇਂਦਬਾਜ਼ੀ ਅਤੇ ਪਿਛਲੇ ਮੈਚ ‘ਚ ਸੈਂਕੜਾਧਾਰੀ ਹਿੰਮਤ ਸਿੰਘ (ਨਾਬਾਦ 59, 3ਚੌਕੇ, 5 ਛੱਕੇ,58 ਗੇਂਦਾਂ) ਅਤੇ ਨੀਤੀਸ਼ ਰਾਣਾ (ਨਾਬਾਦ 60, 60 ਗੇਂਦਾਂ, 6 ਚੌਕੇ, 3 ਛੱਕੇ) ਦਰਮਿਆਨ ਚੌਥੀ ਵਿਕਟ ਲਈ 126 ਦੌੜਾਂ ਦੀ ਨਾਬਾਦ ਸੈਂਕੜੇ ਵਾਲੀ ਭਾਈਵਾਲੀ ਬਦੌਲਤ ਭਾਰਤ ਨੇ ਏਸ਼ੀਆ ਕ੍ਰਿਕਟ ਕਾਉਂਸਲ ਅਮਰਜ਼ਿੰਗ ਟੀਮ ਕੱਪ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ‘ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ

 

ਭਾਰਤ ਨੇ ਟਾਸ ਜਿੱਤਣ ਤੋਂ ਬਾਅਦ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਮੌਕਾ ਦਿੱਤਾ ਜੋ 44.4 ਓਵਰਾਂ ‘ਚ 172 ਦੌੜਾਂ ਹੀ ਬਣਾ ਸਕੀ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਇੱਕ ਸਮੇਂ 58 ਦੌੜਾਂ ‘ਤੇ 3 ਵਿਕਟਾਂ ਗੁਆ ਦਿੱਤੀਆਂ ਸਨ ਪਰ ਹਿੰਮਤ ਅਤੇ ਨੀਤੀਸ਼ ਦੀਆਂ ਪਾਰੀਆਂ ਨਾਲ ਟੀਮ ਨੇ 135 ਗੇਂਦਾਂ ਬਾਕੀ ਰਹਿੰਦੇ 27.3 ਓਵਰਾਂ ‘ਚ 3 ਵਿਕਟਾਂ ‘ਤੇ 178 ਦੌੜਾਂ ਬਣਾ ਕੇ ਜਿੱਤ ਆਪਣੇ ਨਾਂਅ ਕਰਕੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹਿੰਮਤ ਨੇ 23ਵੇਂ ਓਵਰ ‘ਚ ਲਗਾਤਾਰ ਤਿੰਨ ਗੇਂਦਾਂ ‘ਤੇ ਛੱਕੇ ਲਾਏ ਅਤੇ ਫਿਰ ਆਸ਼ਿਕ ਅਲੀ ‘ਤੇ ਮੈਚ ਜੇਤੂ ਛੱਕਾ ਜੜਿਆ ਭਾਰਤ  ਕੋਲੰਬੋ ‘ਚ 15 ਦਸੰਬਰ ਨੂੰ ਸ਼੍ਰੀਲੰਕਾ ਵਿਰੁੱਧ ਫਾਈਨਲ ਖੇਡੇਗਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।