ਕੁਆਰਟਰਫਾਈਨਲ ‘ਚ ਜਗ੍ਹਾ ਬਣਾਉਣ ਨਿੱਤਰੇਗਾ ਭਾਰਤ

ਵਿਸ਼ਵ ਕੱਪ ਹਾਕੀ: ਸ਼ਨਿੱਚਰਵਾਰ
ਬੈਲਜ਼ੀਅਮ ਬਨਾਮ ਦੱਂਅਫ਼ਰੀਕਾ ਸ਼ਾਮ 5 ਵਜੇ
ਭਾਰਤ ਬਨਾਮ ਕਾਨਾਡਾ ਸ਼ਾਮ 7 ਵਜੇ

ਭੁਵਨੇਸ਼ਵਰ, 7 ਦਸੰਬਰ

ਮੇਜ਼ਬਾਨ ਭਾਰਤੀ ਟੀਮ ਇੱਥੇ ਕਲਿੰਗਾ ਸਟੇਡੀਅਮ ‘ਚ ਸ਼ਨਿੱਚਰਵਾਰ ਨੂੰ ਜਦੋਂ ਕਨਾਡਾ ਵਿਰੁੱਧ ਪੂਲ ਸੀ ਮੁਕਾਬਲੇ ‘ਚ ਨਿੱਤਰੇਗੀ ਤਾਂ ਉਸਦਾ ਟੀਚਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਸਿੱਧਾ ਜਗ੍ਹਾ ਬਣਾਉਣਾ ਹੋਵੇਗਾ ਵਿਸ਼ਵ ਕੱਪ ਦੇ ਫਾਰਮੇਟ ਅਨੁਸਾਰ ਚਾਰ ਪੂਲਾਂ ‘ਚ ਅੱਵਲ ਰਹਿਣ ਵਾਲੀਆਂ ਟੀਮਾਂ ਨੂੰ ਸਿੱਧਾ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਮਿਲਣਾ ਹੈ ਜਦੋਂਕਿ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਕ੍ਰਾਸ ਓਵਰ ਮੈਚ ਖੇਡਣਗੀਆਂ ਅਤੇ ਕ੍ਰਾਸ ਓਵਰ ਮੈਚ ਜਿੱਤਣ ਵਾਲੀ ਟੀਮ ਪਹਿਲਾਂ ਤੋਂ ਹੀ ਕੁਆਰਟਰ ਫਾਈਨਲ ‘ਚ ਪਹੁੰਚ ਚੁੱਕੀ ਦੂਸਰੇ ਪੂਲ ਦੀ ਟੀਮ ਨਾਲ ਭਿੜੇਗੀ ਪੂਲ ਏ ਤੋਂ ਓਲੰਪਿਕ ਚੈਂਪੀਅਨ ਅਰਜਨਟੀਨਾ ਅਤੇ ਪੂਲ ਬੀ ਤੋਂ ਵਿਸ਼ਵ ਦੀ ਨੰਬਰ ਇੱਕ ਟੀਮ ਆਸਟਰੇਲੀਆ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਚੁੱਕੀਆਂ ਹਨ

 
ਅਜੇ ਪੂਲ ਸੀ ਅਤੇ ਪੂਲ ਡੀ ਦੀਆਂ ਅੱਵਲ ਟੀਮਾਂ ਦਾ ਫੈਸਲਾ ਹੋਣਾ ਬਾਕੀ ਹੈ ਪੂਲ ਸੀ ‘ਚ ਭਾਰਤ ਫਿਲਹਾਲ ਦੋ ਮੈਚਾਂਯ ‘ਚ ਇੱਕ ਜਿੱਤ ਅਤੇ ਇੱਕ ਡਰਾਅ ਨਾਲ ਚਾਰ ਅੰਕ ਲੈ ਕੇ ਚੋਟੀ ‘ਤੇ ਹੈ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬੈਲਜ਼ੀਅਮ ਦੇ ਵੀ ਦੋ ਮੈਚਾਂ ‘ਚ ਇੱਕ ਜਿੱਤ ਅਤੇ ਇੱਕ ਡਰਾਅ ਤੋਂ ਬਾਅਦ ਚਾਰ ਅੰਕ ਹਨ ਪਰ ਉਹ ਗੋਲ ਔਸਤ ‘ਚ ਪੱਛੜ ਕੇ ਦੂਸਰੇ ਸਥਾਨ ‘ਤੇ ਹੈ

 
ਸ਼ਨਿੱਚਵਾਰ ਨੂੰ ਇਸ ਪੂਲ ‘ਚ ਪਹਿਲਾ ਮੁਕਾਬਲਾ ਬੈਲਜ਼ੀਅਮ ਅਤੇ ਦੱਖਣੀ ਅਫ਼ਰੀਕਾ ਦਾ ਹੋਵੇਗਾ ਜਿਸ ਤੋਂ ਬਾਅਦ ਭਾਰਤ ਅਤੇ ਕਨਾਡਾ ਦੀਆਂ ਟੀਮਾਂ ਭਿੜਨਗੀਆਂ ਬੈਲਜ਼ੀਅਮ ਅਤੇ ਦੱਖਣੀ ਅਫ਼ਰੀਕਾ ਦੇ ਮੈਚ ਦੇ ਨਤੀਜੇ ਤੋਂ ਭਾਰਤ ਸਾਹਮਣੇ ਸਥਿਤੀ ਸਪਸ਼ਟ ਹੋ ਜਾਵੇਗੀ ਕਿ ਉਸਨੇ ਆਪਣੇ ਮੈਚ ‘ਚ ਕੀ ਕਰਨਾ ਹੈ ਦੋਵਾਂ ਟੀਮਾਂ ਦੇ ਫਿਲਹਾਲ ਬਰਾਬਰ ਅੰਕ ਹਨ ਅਤੇ ਗਰੁੱਪ ਦੀ ਅੱਵਲ ਟੀਮ ਦਾ ਫੈਸਲਾ ਗੋਲ ਔਸਤ ਦੇ ਆਧਾਰ ‘ਤੇ ਵੀ ਹੋ ਸਕਦਾ ਹੈ

 
ਭਾਰਤ ਇਸ ਸਮੇਂ ਵਿਸ਼ਵ ਰੈਂਕਿੰਗ ‘ਚ 5ਵੇਂ ਸਥਾਨ ‘ਤੇ ਹੈ ਜਦੋਂਕਿ ਕਨਾਡਾ 11ਵੇਂ ਸਥਾਨ ‘ਤੇ ਹੈ ਅਤੇ ਭਾਰਤ ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਵੀਰਵਾਰ ਨੂੰ ਜਿਵੇਂ ਹੇਠਲੀ ਰੈਂਕਿੰਗ ਦੀ ਫਰਾਂਸ ਨੇ ਸਨਸਨੀਖੇਜ਼ ਪ੍ਰਦਰਸ਼ਨ ਕਰਦੇ ਹੋਏ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਅਰਜਨਟੀਨਾ ਨੂੰ 5-3 ਨਾਲ ਹਰਾਇਆ ਸੀ ਉਸਨੂੰ ਦੇਖਦੇ ਹੋਏ ਬੈਲਜੀਅਮ ਅਤੇ ਭਾਰਤ ਦੋਵਾਂ ਨੂੰ ਹੀ ਆਪਣੇ ਵਿਰੋਧੀਆਂ ਤੋਂ ਚੌਕਸ ਰਹਿਣਾ ਹੋਵੇਗਾ ਕਿਉਂਕਿ ਬੈਲਜ਼ੀਅਮ ਅਤੇ ਕਨਾਡਾ ਦੋਵਾਂ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਂਗ ਹੈ ਅਤੇ ਦੋਵੇਂ ਟੀਮਾਂ ਇਸ ਵਿੱਚ ਜਿੱਤਣ ਲਈ ਕੋਈ ਕਸਰ ਨਹੀਂ ਛੱਡਣਗੀਆਂ ਜਦੋਂਕਿ ਭਾਰਤ ਨੂੰ ਵੀ ਕਾਨਾਡਾ ਵਿਰੁੱਧ ਕਿਸੇ ਉਲਟਫੇਰ ਤੋਂ ਬਚਣ ਲਈ ਆਪਣਾ ਸੌ ਫ਼ੀਸਦੀ ਦੇਣਾ ਹੋਵੇਗਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।