Breaking News

ਭਾਰਤ ਲੜੀ ਬਚਾਉਣ, ਕੰਗਾਰੂ ਖੇਡਣਗੇ ਜਿੱਤਣ ਲਈ

 3 ਮੈਚਾਂ ਦੀ ਲੜੀ ਦਾ ਦੂਸਰਾ ਮੈਚ, ਆਸਟਰੇਲੀਆ 1-0 ਨਾਲ ਅੱਗੇ

 

ਏਜੰਸੀ,
ਮੈਲਬੌਰਨ, 22 ਨਵੰਬਰ
ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਦੌਰੇ ‘ਚ ਜੇਤੂ ਸ਼ੁਰੂਆਤ ਕਰਨ ਤੋਂ ਖੁੰਝ ਗਈ ਪਰ ਉਸਦਾ ਸਾਰਾ ਧਿਆਨ ਹੁਣ ਮੈਲਬੌਰਨ ਕ੍ਰਿਕਟ ਮੈਦਾਨ ‘ਤੇ ਸ਼ੁੱਕਰਵਾਰ ਨੂੰ ਹੋਣ ਵਾਲੇ ਦੂਸਰੇ ਟੀ20 ‘ਤੇ ਲੱਗ ਗਿਆ ਹੈ ਜਿੱਥੇ ਜਿੱਤ ਦਰਜ ਕਰਕੇ ਉਸਦਾ ਇੱਕੋ ਇੱਕ ਟੀਚਾ ਲੜੀ ਬਚਾਉਣਾ ਹੈ ਭਾਰਤ ਨੂੰ ਗਾਬਾ ‘ਚ ਪਹਿਲੇ ਮੈਚ ‘ਚ ਡੀਐਲਵਾਈ ਪ੍ਰਣਾਲੀ ਨਾਲ 4 ਦੌੜਾਂ ਨਾਲ ਹਾਰ ਮਿਲੀ ਸੀ ਜਿਸ ਨਾਲ ਉਹ ਤਿੰਨ ਮੈਚਾਂ ਦੀ ਲੜੀ ‘ਚ 1-0 ਨਾਲ  ਪਿੱਛੇ ਹੋ ਗਿਆ ਹੈ ਆਸਟਰੇਲੀਆ ਦੌਰੇ ਤੋਂ ਪਹਿਲਾਂ ਲਗਾਤਾਰ 6 ਟੀ20 ਲੜੀਆਂ ਜਿੱਤਣ ਵਾਲੀ ਭਾਰਤੀ ਟੀਮ ਸ਼ੁਰੂ ਤੋਂ ਹੀ ਜਿੱਤ ਦੀ ਦਾਅਵੇਦਾਰ ਸੀ ਪਰ ਬ੍ਰਿਸਬੇਨ ਤੋਂ ਪਹਿਲਾਂ ਆਪਣੇ ਪਿਛਲੇ ਚਾਰ ਮੈਚ ਲਗਾਤਾਰ ਹਾਰਨ ਵਾਲੀ ਆਸਟਰੇਲੀਆ ਨੇ ਉਸਨੂੰ ਉਲਟਫੇਰ ਦਾ ਸ਼ਿਕਾਰ ਬਣਾ ਦਿੱਤਾ

 

ਭਾਰਤ ਲਈ ਕਰੋ ਜਾਂ ਮਰੋ ਦਾ ਮੁਕਾਬਲਾ

ਹਾਲਾਂਕਿ ਦੋਵਾਂ ਟੀਮਾਂ ਲਈ ਐਮਸੀਜੀ ‘ਚ ਦੂਸਰਾ ਮੈਚ ਬਹੁਤ ਮਹੱਤਵਪੂਰਨ ਹੋ ਗਿਆ ਹੈ ਭਾਰਤ ਲਈ ਇਹ ਕਰੋ ਜਾਂ ਮਰੋ ਦਾ ਮੈਚ ਹੈ ਤਾਂ ਆਸਟਰੇਲੀਆ ਕੋਲ ਇਸ ਨੂੰ ਜਿੱਤ ਕੇ 2-0 ਨਾਲ ਲੜੀ ਕਬਜ਼ਾਉਣ ਦਾ ਸੁਨਹਿਰੀ ਮੌਕਾ ਹੈ ਪਿਛਲੇ ਮੈਚ ‘ਚ ਬੱਲੇਬਾਜ਼ੀ ‘ਚ ਸ਼ਿਖਰ ਧਵਨ ਤੋਂ ਇਲਾਵਾ ਕੋਈ ਬੱਲੇਬਾਜ਼ ਟਿਕ ਕੇ ਬੱਲੇਬਾਜ਼ੀ ਨਹੀਂ ਕਰ ਸਕਿਆ ਜਦੋਂਕਿ ਗੇਂਦਬਾਜ਼ੀ ‘ਚ ਤੇਜ਼ ਗੇਂਦਬਾਜ਼ ਖਲੀਲ ਅਹਿਮਦ(3 ਓਵਰਾਂ, 42 ਦੌੜਾਂ) ਅਤੇ ਕਰੁਣਾਲ ਪਾਂਡਿਆ(4 ਓਵਰ, 55 ਦੌੜਾਂ) ਨੇ ਬੱਲੇਬਾਜ਼ਾਂ ਦੇ ਹੱਥ ਖੋਲ ਦਿੱਤੇ ਅਤੇ ਹੇਠਲੇ ਕ੍ਰਮ ‘ਤੇ ਕ੍ਰਿਸ ਲਿਨ, ਗਲੇਨ ਮੈਕਸਵੇਲ ਅਤੇ ਮਾਰਕਸ ਸਟੋਇਨਿਸ ਨੇ ਆਖ਼ਰੀ ਓਵਰਾਂ ‘ਚ ਤੇਜੀ ਨਾਲ ਦੌੜਾਂ ਬਣਾਈਆਂ ਜਿਸਨੇ ਬਾਅਦ ‘ਚ ਭਾਰਤ ਲਈ ਮੀਂਹ ਪ੍ਰਭਾਵਿਤ ਮੈਚ ‘ਚ ਵੱਡਾ ਫ਼ਰਕ ਪੈਦਾ ਕਰ ਦਿੱਤਾ

 

 

ਭਾਰਤ ਨੂੰ ਆਪਣੀ ਫੀਲਡਿੰਗ ‘ਚ ਵੀ ਸੁਧਾਰ ਦੀ ਜਰੂਰਤ ਹੈ ਪਹਿਲੇ ਮੈਚ ‘ਚ ਭਾਰਤੀ ਫੀਲਡਰਾਂ ਨੇ ਦੋ ਵਾਰ ਕੈਚ ਛੱਡੇ ਜੋ ਅਹਿਮ ਮੌਕਿਆਂ ‘ਤੇ ਟੀਮ ਨੂੰ ਭਾਰੀ ਪਿਆ ਆਸਟਰੇਲੀਆਈ ਗੇਂਦਬਾਜ਼ਾਂ ਜੇਸਨ ਅਤੇ ਬਿਲੀ ਸਟੇਨਲੇਕ ਨੇ ਵੱਖਰੇ ਬਾਊਂਸ ਨਾਲ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ ਅਤੇ ਉਹਨਾਂ ਨੂੰ ਜਿਆਦਾ ਸਮਾਂ ਟਿਕਣ ਨਹੀਂ ਦਿੱਤਾ ਹਾਲਾਂਕਿ ਇਸ ਪਹਿਲੇ ਝਟਕੇ ਤੋਂ ਬਾਅਦ ਵਿਰਾਟ ਨੇ ਕਿਹਾ ਕਿ ਉਹ ਆਪਣਾ ਸਾਰਾ ਧਿਆਨ ਐਮਸੀਜੀ ਮੈਚ ‘ਤੇ ਲਗਾਉਣਗੇ ਕਿਉਂਕਿ ਇਹ ਮੈਚ ਭਾਰਤ ਲਈ ਹੁਣ ਕਰੋ ਜਾਂ ਮਰੋ ਦਾ ਹੋ ਗਿਆ ਹੈ

 

 

ਪਹਿਲੇ ਮੈਚ ਦੀ ਹਾਰ ਤੋਂ ਬਾਅਦ ਭਾਰਤੀ ਟੀਮ ‘ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ ਕੇਐਲ ਰਾਹੁਲ ਦੀ ਖ਼ਰਾਬ ਲੈਅ ਦੇ ਮੱਦੇਨਜ਼ਰ ਬੱਲੇਬਾਜ਼ੀ ਕ੍ਰਮ ‘ਚ ਬਦਲਾਅ ਹੋ ਸਕਦਾ ਹੈ ਰਾਹੁਲ ਪਿਛਲੇ ਛੇ ਮੈਚਾਂ ‘ਚ 30 ਦੌੜਾਂ ਤੋਂ ਪਾਰ ਨਹੀਂ ਪਾ ਸਕਦੇ ਹਨ ਅਜਿਹੇ ‘ਚ ਰਾਹੁਲ ਦੀ ਜਗ੍ਹਾ ਮਨੀਸ਼ ਪਾਂਡੇ ਨੂੰ ਜਗ੍ਹਾ ਮਿਲ ਸਕਦੀ ਹੈ ਇਸ ਤੋਂ ਇਲਾਵਾ ਟੀਮ ਮੈਨੇਜਮੈਂਟ ਗੇਂਦਬਾਜ਼ੀ ਹਮਲੇ ‘ਤੇ ਵੀ ਦੁਬਾਰਾ ਵਿਚਾਰ ਕਰ ਸਕਦੀ ਹੈ ਪਿਛਲੇ ਮੈਚ ‘ਚ ਕੁਰਣਾਲ ਪਾਂਡਿਆ ਨੇ 55 ਦੌੜਾਂ ਦੇ ਦਿੱਤੀਆਂ ਇਸ ਲਈ ਕੋਹਲੀ ਲੈੱਗ ਸਪਿੱਨਰ ਯੁਜਵੇਂਦਰ ਚਹਿਲ ਨੂੰ ਮੌਕਾ ਦੇ ਸਕਦੇ ਹਨ ਜਿੰਨ੍ਹਾਂ ਦਾ ਟੀ20 ਕ੍ਰਿਕਟ ‘ਚ ਉਮਦਾ ਰਿਕਾਰਡ ਹੈ ਹਾਲਾਂਕਿ ਪਾਂਡਿਆ ਦੇ ਬਾਹਰ ਹੋਣ ਨਾਲ ਟੀਮ ਨੂੰ ਇੱਕ ਬੱਲੇਬਾਜ਼ ਦੀ ਕਮੀ ਮਹਿਸੂਸ ਹੋਵੇਗੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top