Breaking News

ਭਾਰਤ-ਚੀਨ ਸਬੰਧਾਂ ‘ਚ ਸੁਧਾਰ ਲਈ ਦੋਵਾਂ ਦੇਸ਼ਾਂ ਦਰਮਿਆਨ ਗੰਭੀਰਤਾ ਜ਼ਰੂਰੀ: ਭਾਰਤੀ ਰਾਜਦੂਤ

Indian, Ambassador, Urged, Improve, India-China

ਏਜੰਸੀ, ਬੀਜਿੰਗ

ਚੀਨ ‘ਚ ਭਾਰਤ ਦੇ ਰਾਜਦੂਤ ਨੇ ਕਿਹਾ ਕਿ ਜਦੋਂ ਤੱਕ ਦੋਵੇਂ ਦੇਸ਼ ਇੱਕ ਦੂਜੇ ਦੇ ਨਜ਼ਰੀਏ ਪ੍ਰਤੀ ਹਮਦਰਦੀ ਨਹੀਂ ਵਿਖਾਉਣਗੇ ਤੇ ਇੱਕ-ਦੂਜੇ ਦੇ ਹਿੱਤਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੋਣਗੇ। ਉਦੋਂ ਤੱਕ ਭਾਰਤ ਤੇ ਚੀਨ ਦਰਮਿਆਨ ਸਬੰਧਾਂ ‘ਚ ਜ਼ਿਆਦਾ ਸੁਧਾਰ ਨਹੀਂ ਹੋ ਸਕਦਾ।

ਚੀਨ ‘ਚ ਭਾਰਤ ਦੇ ਰਾਜਦੂਤ ਗੌਤਮ ਬੰਬਾਵਾਲੇ ਨੇ ਇਹ ਟਿੱਪਣੀ ਅਨੰਤ ਐਸਪਨ ਸੇਂਟਰ ਤੇ ਚਾਈਨਾ ਰਿਫਾਰਮ ਫੋਰਮ ਦਰਮਿਆਨ ਅੱਠਵੀਂ ਭਾਰਤ-ਚੀਨ ਗੱਲਬਾਤ ਦੌਰਾਨ ਸੰਬੋਧਨ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀ ਸੰਵੇਦਨਸ਼ੀਲਤਾ ਦੀ ਘਾਟ ‘ਚ ਅਸੀਂ ਇੱਕ-ਦੂਜੇ ਨਾਲ ਗੱਲਬਾਤ ਤਾਂ ਕਰ ਸਕਦੇ ਹਾਂ, ਪਰ ਸੁਧਾਰ ਬਹੁਤ ਮਾਮੂਲੀ ਹੋਵੇਗਾ। ਵੁਹਾਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ। ਜਿਨਪਿੰਗ ਦਰਮਿਆਨ ਹਾਲ ਹੀ ‘ਚ ਹੋਈ ਰਸਮੀ ਗੱਲਬਾਤ ਬਾਰੇ ਰਾਜਦੂਤ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਅਜ਼ਾਦੀ ਤੇ ਬੇਬਾਕੀ ਨਾਲ ਖੇਤਰੀ ਤੇ ਕੌਮਾਂਤਰੀ ਹਾਲਾਤਾਂ ਦੇ ਨਾਲ ਹੀ ਭਾਰਤ ਤੇ ਚੀਨ ਦੇ ਰਿਸ਼ਤਿਆਂ ‘ਤੇ ਵੀ ਆਪਣੀ ਗੱਲ ਇੱਕ-ਦੂਜੇ ਸਾਹਮਣੇ ਰੱਖੀ।

ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਜੇਕਰ ਭਾਰਤ ਤੇ ਚੀਨ ਨੂੰ ਖਾਸ ਤੌਰ ‘ਤੇ 21ਵੀਂ ਸਦੀ ‘ਚ ਇਕੱਠੇ ਰਹਿਣਾ ਹੈ, ਤਰੱਕੀ ਕਰਨੀ ਹੈ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਨਾਲ ਗੰਭੀਰਤਾ ਵਿਖਾਈਏ ਤੇ ਬੇਹੱਦ ਖੁੱਲ੍ਹੇਪਣ ਤੇ ਸਪੱਸ਼ਟ ਰੂਪ ਨਾਲ ਇੱਕ-ਦੂਜੇ ਨਾਲ ਗੱਲ ਕਰੀਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top