ਭਾਰਤੀ ਗੇਂਦਬਾਜ਼ਾਂ ਦੇ ਜੌਹਰ, ਬੰਗਲਾਦੇਸ਼ 150 ‘ਤੇ ਢੇਰ

0
Indian,  Bowlers, Johar, Bangladesh , 150

ਜਵਾਬ ‘ਚ ਭਾਰਤ ਨੇ ਇੱਕ ਵਿਕਟ ਦੇ ਨੁਕਸਾਨ ‘ਤੇ 86 ਦੌੜਾਂ ਬਣਾਈਆਂ

ਏਜੰਸੀ/ਇੰਦੌਰ। ਮੁਹੰਮਦ ਸ਼ਮੀ ਦੀ ਅਗਵਾਈ ‘ਚ ਤੇਜ਼ ਗੇਂਦਬਾਜ਼ਾਂ ਦੇ ਜਬਰਦਸਤ ਪ੍ਰਦਰਸ਼ਨ ਦੀ ਬਦੌਲਤ ਵਿਸ਼ਵ ਦੀ ਨੰਬਰ ਇੱਕ ਟੈਸਟ ਟੀਮ ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ 150 ਦੌੜਾਂ ‘ਤੇ ਢੇਰ ਕਰ ਦਿੱਤਾ ਭਾਰਤ ਨੇ ਦਿਨ ਦੀ ਸਮਾਪਤੀ ਤੱਕ ਆਪਣੀ ਪਹਿਲੀ ਪਾਰੀ ‘ਚ ਇੱਕ ਵਿਕਟ ਦੇ ਨੁਕਸਾਨ ‘ਤੇ 86 ਦੌੜਾਂ ਬਣਾ ਲਈਆਂ ਭਾਰਤ ਨੇ ਪਹਿਲੇ ਦਿਨ ਸਟੰਪ ਤੱਕ ਆਪਣੀ ਪਹਿਲੀ ਪਾਰੀ ‘ਚ ਇੱਕ ਵਿਕਟ ਗਵਾ ਕੇ 26 ਓਵਰਾਂ ‘ਚ 86 ਦੌੜਾਂ ਬਣਾ ਲਈਆਂ ਹਨ ਰੋਹਿਤ ਸ਼ਰਮਾ ਛੇ ਦੌੜਾਂ ਬਣਾ ਕੇ ਅਬੁ ਜਾਇਦ ਦੀ ਗੇਂਦ ‘ਤੇ ਲਿਟਨ ਦਾਸ ਨੂੰ ਕੈਚ ਦੇ  ਬੈਠੇ ਓਪਨਰ ਮਅੰਕ ਅਗਰਵਾਲ ਨੇ 81 ਗੇਂਦਾਂ ‘ਚ ਛੇ ਚੌਕਿਆਂ ਦੀ ਮੱਦਦ ਨਾਲ 37 ਦੌੜਾਂ ਅਤੇ ਚੇਤੇਸ਼ਵਰ ਪੁਜਾਰਾ ਨੇ 61 ਗੇਂਦਾਂ ‘ਚ ਸੱਤ ਚੌਕੇ ਲਾ ਕੇ 43 ਦੌੜਾਂ ਬਣਾ ਲਈਆਂ ਹਨ ਅਤੇ ਦੋਵੇਂ ਨਾਬਾਦ ਕ੍ਰੀਜ਼ ‘ਤੇ ਹਨ ਭਾਰਤ 9 ਵਿਕਟਾਂ ਬਾਕੀ ਰਹਿੰਦਿਆਂ ਹੁਣ ਬੰਗਲਾਦੇਸ਼ ਤੋਂ ਸਿਰਫ 64 ਦੌੜਾਂ ਹੀ ਪਿੱਛੇ ਹੈ ਜਿਸ ਨੂੰ ਉਸ ਨੇ ਪਹਿਲੀ ਪਾਰੀ ‘ਚ 150 ਦੇ ਨਿੱਜੀ ਸਕੋਰ ‘ਤੇ ਢੇਰ ਕਰ ਦਿੱਤਾ ਸੀ।

ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਪਰ ਉਸ ਦਾ ਇਹ ਫੈਸਲਾ ਸਿਰੇ ਤੋਂ ਗਲਤ ਸਾਬਤ ਹੋਇਆ ਅਤੇ ਆਪਣੇ ਓਪਨਰਾਂ ਨੂੰ 12 ਦੌੜਾਂ ‘ਤੇ ਗਵਾਉਣ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਮੁਕਾਬਲੇ ‘ਚ ਨਹੀਂ ਪਰਤ ਸਕੀ ਅਤੇ ਉਸ ਦੀ ਪਹਿਲੀ ਪਾਰੀ 58.3 ਓਵਰਾਂ ‘ਚ 150 ਦੌੜਾਂ ‘ਤੇ ਢੇਰ ਹੋ ਗਈ ਮੁਹੰਮਦ ਸ਼ਮੀ ਨੇ 13 ਓਵਰਾਂ ‘ਚ 27 ਦੌੜਾਂ ‘ਤੇ ਤਿੰਨ ਵਿਕਟਾਂ, ਇਸ਼ਾਂਤ ਸ਼ਰਮਾ ਨੇ 12 ਓਵਰਾਂ ‘ਚ 20 ਦੌੜਾਂ ‘ਤੇ ਦੋ ਵਿਕਟਾਂ, ਉਮੇਸ਼ ਯਾਦਵ ਨੇ 14.3 ਓਵਰਾਂ ‘ਚ 47 ਦੌੜਾਂ ‘ਤੇ ਦੋ ਵਿਕਟਾਂ ਅਤੇ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ 16 ਓਵਰਾਂ ‘ਚ 43 ਦੌੜਾਂ ‘ਤੇ ਦੋ ਵਿਕਟਾਂ ਲਈਆਂ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਨੂੰ ਹਾਲਾਂਕਿ ਕੋਈ ਵਿਕਟ ਨਹੀਂ ਮਿਲੀ ਪਰ ਉਨ੍ਹਾਂ ਨੇ ਇੱਕ ਖਿਡਾਰੀ ਨੂੰ ਰਨ ਆਊਟ ਕੀਤਾ ਬੰਗਲਾਦੇਸ਼ ਵੱਲੋਂ ਮੁਸ਼ਫਿਕੁਰ ਨੇ ਸਭ ਤੋਂ ਜ਼ਿਆਦਾ 43 ਅਤੇ ਕਪਤਾਨ ਮੋਮੀਨੁਲ ਹੱਕ ਨੇ 37 ਦੌੜਾਂ ਬਣਾਈਆਂ ਬੰਗਲਾਦੇਸ਼ ਨੇ ਲੰਚ ਤੱਕ 63 ਦੌੜਾਂ ‘ਤੇ ਤੱਕ ਵਿਕਟਾ ਅਤੇ ਟੀ-ਬ੍ਰੇਕ ਤੱਕ 140 ਦੌੜਾਂ ‘ਤੇ ਸੱਤ ਵਿਕਟਾਂ ਗਵਾਈਆਂ ਟੀ-ਬ੍ਰੇਕ ਤੋਂ ਬਾਅਦ ਉਸ ਦੀਆਂ ਬਾਕੀ ਰਹਿੰਦੀਆਂ ਤਿੰਨ ਵਿਕਟਾਂ ਡਿੱਗੀਆਂ ਅਤੇ ਉਸ ਦੀ ਪਾਰੀ ਸਸਤੇ ‘ਚ ਸਿਮਟ ਗਈ ।

ਬੰਗਲਾਦੇਸ਼ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ, ਪਰ ਉਸ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਅਤੇ ਉਸ ਦੀ ਓਪਨਿੰਗ ਜੋੜੀ 12 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਈ ਇਮਰੂਲ ਕਿਆਸ ਨੇ 18 ਗੇਂਦਾਂ ‘ਚ ਇੱਕ ਚੌਕਾ ਲਾ ਕੇ ਛੇ ਦੌੜਾਂ ਬਣਾਈਆਂ, ਜਿਨ੍ਹਾਂ ਨੂੰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਅਜਿੰਕਿਆ ਰਹਾਣੇ ਹੱਥੋਂ ਕੈਚ ਕਰਵਾਇਆ ਜਦੋਂਕਿ ਸ਼ਾਦਮਾਨ ਇਸਲਾਮ 24 ਗੇਂਦਾਂ ‘ਚ ਇੱਕ ਚੌਕਾ ਲਾ ਕੇ ਛੇ ਦੌੜਾਂ ‘ਤੇ ਇਸ਼ਾਂਤ ਸ਼ਰਮਾ ਦਾ ਸ਼ਿਕਾਰ ਬਣ ਗਏ ਹੋਲਕਰ ਮੈਦਾਨ ਦੀ ਉਛਾਲ ਭਰੀ ਪਿੱਚ ‘ਤੇ ਪਹਿਲਾਂ ਹੀ ਤੇਜ਼ ਗੇਂਦਬਾਜ਼ਾਂ ਦਾ ਦਬਦਬਾ ਮੰਨਿਆ ਜਾ ਰਿਹਾ ਸੀ, ਜਿਸ ਨੂੰ ਭਾਰਤੀ ਗੇਂਦਬਾਜ਼ਾਂ ਨੇ ਸਾਬਤ ਵੀ ਕੀਤਾ ਲੰਚ ਤੋਂ ਪਹਿਲਾਂ ਮੁਹੰਮਦ ਮਿਥੁਨ ਨੂੰ ਹੋਰ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਲੱਤ ਅੜਿੱਕਾ ਕਰਕੇ ਭਾਰਤ ਨੂੰ ਤੀਜੀ ਸਫਲਤਾ ਦਿਵਾ ਦਿੱਤੀ ਮਿਥੁਨ ਨੇ 13 ਦੌੜਾਂ ਬਣਾਈਆਂ ਲੰਚ ਤੋਂ ਬਾਅਦ ਬੰਗਲਾਦੇਸ਼ ਦੀ ਪਾਰੀ ਭਾਰਤੀ ਗੇਂਦਬਾਜ਼ਾਂ ਦੇ ਦਬਾਅ ਸਾਹਮਣੇ ਗੋਡੇ ਟੇਕ ਗਈ ਅਤੇ ਦੂਜੇ ਸੈਸ਼ਨ ‘ਚ ਉਸ ਨੇ ਚਾਰ ਵਿਕਟਾਂ ਗਵਾ ਦਿੱਤੀਆਂ।

ਅਸ਼ਵਿਨ ਨੇ ਕੀਤੀ ਮੁਰਲੀਧਰਨ ਦੀ ਬਰਾਬਰੀ

ਰਵੀਚੰਦਰਨ ਅਸ਼ਵਿਨ ਨੇ ਮੋਮੀਨਲ ਹੱਕ ਨੂੰ 37 ਅਤੇ ਫਿਰ ਮਹਿਮਦੁੱਲ੍ਹਾ ਨੂੰ 10 ਦੌੜਾਂ ‘ਤੇ ਆਊਟ ਕਰਕੇ ਘਰੇਲੂ ਮੈਦਾਨ ‘ਤੇ 250 ਵਿਕਟਾਂ ਪੂਰੀਆਂ ਕੀਤੀਆਂ ਇਸ ਦੇ ਨਾਲ ਹੀ ਅਸ਼ਵਿਨ ਨੇ ਘਰੇਲੂ ਮੈਦਾਨ ‘ਤੇ ਸਭ ਤੋਂ ਤੇਜ਼ 250 ਵਿਕਟਾਂ ਹਾਸਲ ਕਰਨ ਦੇ ਮਾਮਲੇ ‘ਚ ਸ੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਦੀ ਬਰਾਬਰੀ ਕਰ ਲਈ ਦੋਵਾਂ ਸਪਿੱਨਰਾਂ ਨੇ 42 ਟੈਸਟਾਂ ‘ਚ ਇਹ ਕਾਰਨਾਮਾ ਕੀਤਾ ਅਸ਼ਵਿਨ ਨੇ ਇਸ ਮਾਮਲੇ ‘ਚ ਭਾਰਤ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ (41 ਟੈਸਟ) ਨੂੰ ਪਿੱਛੇ ਛੱਡ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।