ਦੇਸ਼

ਰੀਓ ਓਲੰਪਿਕ : ਹਾਕੀ ਖਿਡਾਰੀ ਫਰਸ਼ ‘ਤੇ ਆਈਓਏ ਦਾ ਅਤਾ ਪਤਾ ਨਹੀਂ

ਰੀਓ ਡੀ ਜੇਨੇਰੀਓ। ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਰੋਲੈਂਟ ਓਲਟਮੈਂਸ ਖੇਡ ਪਿੰਡ ‘ਚ ਸਹੂਲਤਾਂ ਦੀ ਘਾਟ ਤੇ ਭਾਰਤੀ ਓਲੰਪਿਕ ਸੰਘ (ਆਈਓਏ) ਦੇ ਅਧਿਕਾਰੀਆਂ ਦੀ ਬੇਰੁਖੀ ਤੋਂ ਖਾਸੇ ਭੜਕੇ ਹੋਏ ਹਨ ਤੇ ਉਨ੍ਹਾਂ ਨੇ ਹਾਕੀ ਇੰਡੀਆ ਦੇ ਚੇਅਰਮੈਨ ਨਰਿੰਦਰ ਧੁਰਵ ਬੱਤਾ ਨੂੰ ਇੱਕ ਵੀਡੀਓ ਜਾਰੀ ਕਰਕੇ ਆਪਣੀ ਪੀੜਾ ਤੋਂ  ਜਾਣੂੰ ਕਰਵਾਇਆ ਹੈ। ਓਲਟਮੈਂਸ ਨੇ ਖੇਡ ਪਿੰਡ ‘ਚ ਹਾਕੀ ਖਿਡਾਰੀਆਂ ਦੇ ਕਮਰੇ ‘ਚ ਫਰਨੀਚਰ ਦੀ ਕਮੀ ਤੋਂ ਜਾਣੂੰ ਕਰਵਾਉਣ ਤੋਂ 24 ਘੰਟਿਆਂ ‘ਚ ਖਿਡਾਰੀਆਂ ਦੇ ਫਰਸ਼ ‘ਤੇ ਬੈਠੈਣ ਲਈ ਮਜ਼ਬੂਰ ਹੋਣ ਦਾ ਇੱਕ ਵੀਡੀਓ ਭੇਜਿਆ ਹੈ।
ਰੇਲੈਂਟ ਨੇ ਵੀਡੀਓ ਜਰੀਏ ਕਿਹਾ ਕਿ ਕਮਰੇ ‘ਚ ਫਰਨੀਚਰ ਦੇ ਨਾਂਅ ‘ਤੇ ਕੁਝ ਵੀ ਨਹੀਂ ਹੈ ਜਿਸ ਨਾਲ ਖਿਡਾਰੀ ਫਰਜ਼ ‘ਤੇ ਬੈਠਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਪ੍ਰਸਿੱਧ ਖਬਰਾਂ

To Top