ਲੇਖ

ਸਬਰ ਤੇ ਸੰਤੁਸ਼ਟੀ ਦੇ ਮਾਪਦੰਡਾਂ ਤੋਂ ਪੱਛੜੇ ਭਾਰਤੀ

ਸੰਤੋਖ ਨੂੰ ਹੀ ਸਭ ਤੋਂ ਵੱਡਾ ਸੁਖ ਮੰਨਣ ਦੀ ਭਾਰਤੀ ਪਰੰਪਰਾ ਅਤੀਤ ਵਿੱਚ ਗੁਆਚ ਗਈ ਲੱਗਦੀ ਹੈ   ਮਹਾਤਮਾ ਬੁੱਧ ,  ਮਹਾਂਵੀਰ ਸਵਾਮੀ  ਅਤੇ ਆਧੁਨਿਕ ਯੁੱਗ  ਦੇ ਸੰਤ-ਮਹਾਤਮਾ, ਮਹਾਤਮਾ ਗਾਂਧੀ ਦੇ ਦੇਸ਼ ਵਾਸੀਆਂ ਦੀ ਜੀਵਨ ਸ਼ੈਲੀ ਅਤੇ ਸੋਚ ਵਿੱਚ ਇੰਨਾ ਬਦਲਾਅ ਆ ਗਿਆ ਹੈ ਕਿ ਤਿਆਗ ਕਿਤੇ ਗੁਆਚ ਗਿਆ ਲੱਗਦਾ ਹੈ ਸਾਡੇ ਦੇਸ਼ ਵਿੱਚ ਆਉਣ ਵਾਲੇ ਸਮੇਂ ਲਈ ਜਮ੍ਹਾਂ ਕਰਨ ਦੀ ਆਦਤ ਨੂੰ ਕਦੇ ਚੰਗਾ ਨਹੀਂ ਸਮਝਿਆ ਗਿਆ ਜੋ ਹੈ ਉਸੇ ਵਿੱਚ ਸਬਰ ਕਰਨ ਨੂੰ ਜੀਵਨ ਦਾ ਆਦਰਸ਼ ਮੰਨਿਆ ਜਾਂਦਾ ਰਿਹਾ ਹੈ
ਇਹੀ ਕਾਰਨ ਹੈ ਕਿ ਰਾਜੇ-ਮਹਾਂਰਾਜਿਆਂ ਨੂੰ ਵੀ ਗੁਰੁਕੁਲਾਂ ਨੂੰ ਖਾਸ ਅਹਿਮੀਅਤ ਦੇਣੀ ਪੈਂਦੀ ਸੀ ਗੁਰੁਕੁਲ ਦੀ ਖਾਸ  ਅਹਿਮੀਅਤ ਹੁੰਦੀ ਸੀ ਦਾਖ਼ਲੇ ਤੋਂ ਪਹਿਲਾਂ ਰਾਜੇ-ਮਹਾਂਰਾਜਿਆਂ ਨੂੰ ਵੀ ਆਗਿਆ ਲੈਣੀ ਪੈਂਦੀ ਸੀ  ਗੁਰੂ ਹੀ ਨਹੀਂ ਆਮ ਆਦਮੀ ਤੋਂ ਵੀ ਜਮ੍ਹਾਂ ਕਰਨ ਦੀ ਜ਼ਿਆਦਾ ਆਸ ਨਹੀਂ ਕੀਤੀ ਜਾਂਦੀ ਸੀ ਅੱਜ ਲੋਕਾਂ ਦੇ ਜੀਵਨ ਪੱਧਰ ਵਿੱਚ ਬਹੁਤ ਵੱਡ ਬਦਲਾਅ ਆਇਆ ਹੈ  ਹਰ ਤਰ੍ਹਾਂ ਦੇ ਸਾਧਨ ਅੱਜ ਹਰ ਵਿਅਕਤੀ ਦੀ ਪਹੁੰਚ ਵਿੱਚ ਹਨ ਫਿਰ ਵੀ ਨਾ ਜਾਣੇ ਕਿਵੇਂ ਸੰਤੁਸ਼ਟੀ ਅਤੇ ਪ੍ਰਸੰਨਤਾ ਦੇ ਮਾਪਦੰਡਾਂ ਵਿੱਚ ਅਸੀਂ ਪੱਛੜਦੇ  ਜਾ ਰਹੇ ਹਾਂ
ਇਹੀ ਕਾਰਨ ਹੈ ਕਿ ਬਿਹਤਰ ਜੀਵਨ ਪੱਧਰ ਅੱਜ ਖੁਸ਼ੀ ਦਾ ਪੈਮਾਨਾ ਨਹੀਂ ਹੋ ਸਕਦਾ ਹੈ ਇਸ ਗੱਲ ਨੂੰ ਪ੍ਰਗਟ ਕੀਤਾ ਹੈ ਕਿ ਨਿਊ ਇਕੋਨੋਮਿਕ ਫਾਉੂਂਡੇਸ਼ਨ ਦੁਆਰਾ ਹਾਲ ਹੀ ਵਿੱਚ ਦੁਨੀਆ ਦੇ ਦੇਸ਼ਾਂ ਵਿੱਚ ਪ੍ਰਸੰਨਤਾ ਦੇ ਸੂਚਕਾਂਕ ਨੂੰ ਜਾਰੀ ਕਰਨ ਵਾਲੀ ਸੰਸਥਾ ਨੇ ਸਸਟਨੇਬਲ ਡਿਵੈਲਪਮੈਂਟ ਸਾਲਿਊਸ਼ਨ ਨੈੱਟਵਰਕ ਨੇ ਦੁਨੀਆ ਦੇ ਦੇਸ਼ਾਂ ਦਾ ਸਰਵੇ ਕਰ ਕੇ ਸਾਲ 2012 ਵਿੱਚ ਪਹਿਲੀ ਵਾਰ ਸੰਸਾਰਕ ਪ੍ਰਸੰਨਤਾ ਸੂਚਕਾਂਕ ਜਾਰੀ ਕੀਤੇ ਇਸ ਸਾਲ 20 ਮਾਰਚ ਨੂੰ ਜਾਰੀ ਸੂਚਕਾਂਕ ਵਿੱਚ ਦੁਨੀਆ ਦੇ 157 ਦੇਸ਼ਾਂ ਵਿੱਚ ਭਾਰਤ 118 ਵੇਂ ਨੰਬਰ ‘ਤੇ ਹੈ  ਮਜੇ ਦੀ ਗੱਲ ਇਹ ਹੈ ਕਿ ਦੁਨੀਆ  ਦੇ ਸਭ ਤੋਂ ਵੱਧ ਗਰੀਬੀ ਵਿੱਚ ਜੀਵਨ ਜਿਉਣ ਵਾਲੇ ਲੋਕਾਂ ਦੀ ਪ੍ਰਸੰਨਤਾ ਦਾ ਪੱਧਰ ਆਧੁਨਿਕ ਸਹੂਲਤਾਂ ਵਾਲੇ ਤੇ ਐਸ਼ੋ ਆਰਾਮ ਦੀ ਜਿੰਦਗੀ ਜਿਉਣ ਵਾਲੇ ਲੋਕਾਂ ਤੋਂ ਜ਼ਿਆਦਾ ਪਾਇਆ ਗਿਆ ਹੈ ਹੈਰਾਨੀਜਨਕ ਰੂਪ ਨਾਲ ਪ੍ਰਸੰਨਤਾ  ਦੇ ਮਾਪਦੰਡਾਂ ਵਿੱਚ ਪਹਿਲੇ 10 ਸਥਾਨਾਂ ਉੱਤੇ ਏਸ਼ੀਆ ਵੱਲੋਂ ਕੋਈ ਦੇਸ਼ ਨਹੀਂ ਹੈ  ਹਾਂ 11 ਵੇਂ ਉਹ ਸਥਾਨ ‘ਤੇ ਇਜ਼ਰਾਇਲ ਨੇ ਜ਼ਰੁਰ ਆਪਣਾ ਨਾਂਅ ਦਰਜ਼ ਕਰਵਾਕੇ ਏਸ਼ੀਆ ਦਾ ਮਾਣ ਰੱਖ ਲਿਆ ਹੈ
ਦੁਨੀਆ ਵਿੱਚ ਖੁਸ਼ ਰਹਿਣ ਵਾਲੇ ਨਾਗਰਿਕਾਂ  ਦੇ ਦੇਸ਼ਾਂ ਦੀ ਸੂਚੀ ਵਿੱਚ ਜਿੱਥੇ ਦੇ ਲੋਕ ਬੇਹੱਦ ਗਰੀਬੀ ਅਤੇ ਸਾਡੀ ਭਾਸ਼ਾ ਵਿੱਚ ਕਹੋ ਤਾਂ ਤੰਗਹਾਲੀ ਵਿੱਚ ਜੀਵਨ ਜਿਉਂ ਰਹੇ ਹਨ  ਉਹ ਇਸ ਮਾਅਨੇ ਵਿੱਚ ਬਹੁਤ ਅੱਗੇ ਹਨ  ਲੈਟਿਨ ਅਮਰੀਕੀ ਜਾਂ ਇੰਜ ਕਹੀਏ ਕਿ ਕੈਰੇਬਿਆਈ ਦੇਸ਼ਾਂ  ਦੇ ਨਾਗਰਿਕ ਆਪਣੀ ਜਿੰਦਗਾਨੀ ਤੋਂ ਜ਼ਿਆਦਾ ਖੁਸ਼ ਹਨ ਨਿਊ ਇਕੋਨੋਮਿਕ ਫਾਉੂਂਡੇਸ਼ਨ ਦੁਆਰਾ ਤਿਆਰ ‘ਹੈਪੀ ਪਲੈਨੈੱਟ ਇੰਡੈਕਸ ਦੀ ਸੂਚੀ ਮੁਤਾਬਕ ਅਮਰੀਕਾ ਵਰਗੇ ਦੇਸ਼ਾਂ  ਦੇ ਨਾਗਰਿਕ ਕੋਹਾਂ ਦੂਰ ਹਨ ਭਾਰਤ ਇਸ ਮਾਮਲੇ ਵਿੱਚ ਅਮਰੀਕਾ ਤੋਂ ਤਾਂ ਅੱਗੇ ਹੈ ਪਰ ਪਾਕਿਸਤਾਨ ,  ਬਾਂਗਲਾਦੇਸ਼ ਤੋਂ ਪੱਛੜਦਾ ਹੋਇਆ ਦਿਖ ਰਿਹਾ ਹੈ  ਜਦੋਂ ਕਿ ਸਾਡੇ ਇੱਥੇ ‘ਜੋ ਪਾਏ ਸੰਤੋਸ਼ ਸੁਖ,  ਤਾਂ ਦੁੱਖ ਕਾਹੇ ਕੋ ਹੋਏ’ ਜੀਵਨ ਦਰਸ਼ਨ ਰਿਹਾ ਹੈ ਸਰਵੇ ਵਿੱਚ ਮਿਲੇ ਹੈਰਾਨ ਕਰਨ ਵਾਲੇ  ਅੰਕੜਿਆਂ  ਮੁਤਾਬਕ ਕੋਸਟਾਰਿਕਾ ,  ਵਿਅਤਨਾਮ ,  ਕੋਲੰਬੀਆ ਆਦਿ ਦੇਸ਼ ਸਭ ਤੋਂ ਜਿਆਦਾ ਖੁਸ਼ ਰਹਿਣ ਵਾਲੇ ਦੇਸ਼ਾਂ ਵਿੱਚ ਹਨ
ਯੂਐਨਓ ਦੁਆਰਾ ਵਿਸ਼ਵ ਪੱਧਰ ‘ਤੇ ਪ੍ਰਸੰਨਤਾ ਸੂਚਕਾਂਕ ਨੂੰ ਐਸ. ਡੀ. ਐਸ. ਐਨ.  ਦੇ ਮਾਧਿਅਮ ਨਾਲ ਮੈਂਬਰ ਦੇਸ਼ਾਂ  ਦੇ ਜੀਵਨ ਪੱਧਰ ,  ਲੋਕਾਂ  ਦੀ ਸੋਚ ਅਤੇ ਮਾਨਸਿਕਤਾ ਨੂੰ ਲੈ ਕੇ ਛੇ ਤੱਥ ਨਿਰਧਾਰਤ ਕਰ ਕੇ ਇੱਕ ਅਧਿਐਨ  ਕਰਵਾਇਆ ਜਾਂਦਾ ਹੈ ਇਸ ਵਿੱਚ ਪ੍ਰਤੀ ਵਿਅਕਤੀ ਸਕਲ ਘਰੇਲੂ ਉਤਪਾਦ ,  ਸਿਹਤਮੰਦ ਜੀਵਨ ,  ਫ਼ੈਸਲਾ ਲੈਣ ਦੀ ਅਜ਼ਾਦੀ ,  ਵਿਸ਼ਵਾਸ ,  ਸਾਮਾਜਿਕ ਸੁਰੱਖਿਆ ਅਤੇ ਨਰਮੀ ਸ਼ਾਮਲ ਹੈ   ਇਸ ਸਰਵੇ ਵਿੱਚ ਸੰਯੁਕਤ ਰਾਸ਼ਟਰ ਸੰਘ  ਦੇ ਮੈਂਬਰ ਦੇਸ਼ਾਂ  ਦੇ ਨਾਗਰਿਕਾਂ ਦੀ ਰਾਇਸ਼ੁਮਾਰੀ ਕੀਤੀ ਜਾਂਦੀ ਹੈ ਅਤੇ ਉਸੇ ਦੇ ਆਧਾਰ ‘ਤੇ ਪ੍ਰਸੰਨਤਾ ਸੂਚਕਾਂਕ ਜਾਰੀ ਹੁੰਦਾ ਹੈ ਇਸ ਸੰਸਥਾ ਦੁਆਰਾ ਸਾਲ 2012 , ਸਾਲ 2013  ਤੋਂ ਬਾਅਦ ਸਾਲ 2015 ਅਤੇ ਸਾਲ 2016 ਵਿੱਚ ਸੂਚਕਾਂਕ ਜਾਰੀ ਕੀਤੇ ਗਏ ਹਨ
ਜ਼ਿੰਦਗੀ ਦੀ ਖੁਸ਼ਹਾਲੀ ਅਤੇ ਜੋ ਹੈ ਉਸੇ ਵਿੱਚ ਖੁਸ਼ ਰਹਿਣਾ ,  ਦੋ ਵੱਖ-ਵੱਖ ਗੱਲਾਂ  ਹੁੰਦੇ ਹੋÎਿÂਆਂ  ਵੀ ਜੀਵਨ ਦੀ ਸੋਚ ਨੂੰ ਪ੍ਰਗਟ ਕਰਦੀ ਹੈ  ਇੱਕ ਸਮਾਂ ਸੀ ਜਦੋਂ ਸਾਡੇ ਸੱਭਿਆਚਾਰ ਵਿਚ ‘ਸਾਦਾ- ਜੀਵਨ ਉੱਚ ਵਿਚਾਰ’ ਜਾਂ ਜੋ ਮਿਲਿਆ ਉਸੇ ਵਿੱਚ ਸਬਰ -ਸੰਤੋਖ ਕਰਨ  ਦੀ ਭਾਵਨਾ  ਹੁੰਦੀ ਸੀ  ਅੱਜ ਹਾਲਾਤ ਇਸ ਤੋਂ ਬਿਲਕੁਲ ਉਲਟ ਹੋ ਗਈ ਹੈ ਅਜੋਕੇ ਜੀਵਨ ਪੱਧਰ ਵਿੱਚ ਜਿਸ ਤੇਜੀ ਨਾਲ ਬਦਲਾਅ ਆਇਆ ਹੈ ਉਸੇ ਤੇਜ਼ੀ ਨਾਲ  ਸੋਚ ਵਿੱਚ ਬਦਲਾਅ ਵੀ ਆਇਆ ਹੈ ਅੱਜ ਅਸੀਂ ਨਿਰਾਸ਼ਾ ਅਤੇ ਤਣਾਅ ਦੇ ਸ਼ਿਕਾਰ ਜ਼ਿਆਦਾ ਹੋ ਰਹੇ ਹਾਂ ਸਾਨੂੰ ਜ਼ਿੰਦਗੀ ਵਿੱਚ ਜੋ ਨਹੀਂ ਮਿਲ ਰਿਹਾ  ਉਸਦੀ ਇੱਛਾ ਸਾਨੂੰ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ  ਖੁਸ਼ੀ ਦਾ ਪੈਮਾਨਾ ਬਦਲ ਗਿਆ ਹੈ   ਐਸ਼ੋ-ਆਰਾਮ  ਦੇ ਸਾਧਨਾਂ  ਦੇ ਵਿਸਥਾਰ  ਦੇ ਬਾਵਜੂਦ ਜੀਵਨ ‘ਚੋਂ ਪ੍ਰਸੰਨਤਾ ਦੂਰ ਹੁੰਦੀ ਜਾ ਰਹੀ ਹੈ ਨਿਰਾਸ਼ਾ ,  ਦੁੱਖ ,  ਵਧ ਰਿਹਾ  ਆਪ ਮੁਹਾਰਾਪਣ ,  ਲੋਭ , ਲਾਲਚ ਅਤੇ ਜ਼ਿਆਦਾ ਤੋਂ ਜ਼ਿਆਦਾ ਪਾਉਣ ਦੀ ਇੱਛਾ ਨੇ ਜੀਵਨ ਨੂੰ ਮੁਸ਼ਕਲ ਅਤੇ ਦੁਖੀ ਬਣਾ ਦਿੱਤਾ ਹੈ   ਜੀਵਨ ਪੱਧਰ ਵਿੱਚ ਬਦਲਾਅ ਆਉਣ ਨਾਲ ਬਿਮਾਰੀਆਂ ਵਧੀਆਂ ਹਨ ਲਗਾਤਾਰ ਵਧ ਰਹੇ ਆਪ ਮੁਹਾਰੇਪਣ ਵਿੱਚ ਲੱਗੇ ਰਹਿਣ ਨਾਲ ਖੁਸ਼ੀ ਦੇ ਪਲ ਦਿਖਾਵੇ  ਦੇ ਹੀ ਰਹਿ ਜਾਂਦੇ ਹਨ
ਭਾਵੇਂ ਹੀ ਅਸੀਂ ਦਿਖਾਵੇ ਲਈ ਵੱਡੇ – ਵੱਡੇ ਹੋਟਲਾਂ ਵਿੱਚ ਪ੍ਰਬੰਧ ਕਰ ਲਈਏ ,  ਦਿਖਾਵੇ ਲਈ ਮਹਿੰਗੇ ਤੋਂ ਮਹਿੰਗੇ ਉਪਕਰਨਾਂ ਦੀ ਵਰਤੋਂ ਕਰ ਲਈਏ ,  ਕੁਝ ਮਿੰਟਾਂ ਵਿੱਚ ਦੁਨੀਆ  ਦੇ ਇੱਕ ਕੋਨੇ ਤੋਂ ਦੂਜੇ ਕੋਨੇ ਦੀ ਯਾਤਰਾ ਕਰ ਲਈਏ ,  ਖਾਣ  -ਪੀਣ ਨੂੰ ਚੰਗੇ ਤੋਂ ਚੰਗਾ ਖਾ ਲਈਏ ਪਰ ਜੀਵਨ ਵਿੱਚ ਜਦੋਂ ਤੱਕ ਸੰਤੋਖ ਨਹੀਂ ਹੋਵੇਗਾ ਤੱਦ ਤੱਕ ਸਹੀ ਮਾਅਨਿਆਂ ਵਿੱਚ ਖੁਸ਼ੀ ਨਹੀਂ ਆ ਸਕਦੀ ਹੈ ਅੱਜ ਅਸੀਂ ਜ਼ਿੰਦਗੀ ਵਿੱਚ ਖੁਸ਼ੀ ਦੇ ਪਲ ਲੱਭਦੇ ਹਾਂ ਜਦੋਂ ਕਿ ਪਹਿਲਾਂ ਅਸੀ ਦੁੱਖ  ਦੇ ਪਲਾਂ ਵਿੱਚ ਵੀ ਖੁਸ਼ੀ ਦੇ ਪਲ ਖੋਜ ਲੈਂਦੇ ਸੀ ਜੀਵਨ ਪੱਧਰ ਦਾ ਇਹ ਬਦਲਾਅ ਸੋਚਣਯੋਗ ਹੋਣ ਦੇ ਨਾਲ ਹੀ ਇਹ ਸੋਚਣ ਨੂੰ ਮਜ਼ਬੂਰ ਕਰ ਦਿੰਦਾ ਹੈ ਕਿ ਆਖਿਰ ਅਸੀਂ ਕਿਸ ਲਈ ਹਾਂ ?  ਹਰ ਪਲ ਤਣਾਅ  ਦੇ ਪਲਾਂ ਵਿੱਚ ਗੁਜ਼ਾਰਨ ਲਈ?
ਸਾਡੀ ਪਰੰਪਰਾ ਵਿੱਚ ਵਿਕਾਸ ਨੂੰ ਨਕਾਰਿਆ ਨਹੀਂ ਗਿਆ   ਕੁਦਰਤ ਅਤੇ ਵਿਗਾੜ ‘ਤੇ ਲੰਮੀ ਵਿਚਾਰ-ਚਰਚਾ ਹੋਏ ,  ਡੂੰਘਾ ਚਿੰਤਨ ਅਤੇ ਵਿਚਾਰਨਾ ਹੋਇਆ ਹੈ ਕੁਦਰਤ ਨੂੰ ਵਿਕਾਸ ਅਤੇ ਵਿਕਾਰ ਨੂੰ ਵਿਨਾਸ਼ ਦਾ ਸੂਚਕ ਮੰਨਿਆ ਗਿਆ ਹੈ   ਸਵਾਲ ਹਮੇਸ਼ਾ ਤੋਂ ਇਹੀ Àੁੱਠਿਆ ਹੈ ਕਿ ਕੁਦਰਤ ਵਿਗਾੜ ਦਾ ਕਾਰਨ ਨਹੀਂ ਬਣਨੀ ਚਾਹੀਦੀ   ਕੁਦਰਤ ਨਾਲ ਅਸੀਂ ਜਿੰਨੇ ਜਿਆਦਾ ਜੁੜੇ ਰਹਾਂਗੇ ,  ਵਿਕਾਸ ਦਾ ਦੌਰ ਓਨਾ ਹੀ ਤੇਜ਼ੀ ਨਾਲ ਵਧੇਗਾ,  ਕੁਦਰਤ  ਨਾਲ ਅੰਨ੍ਹੇਵਾਹ ਕੀਤੀ ਜਾਂਦੀ ਛੇੜਛਾੜ ਨਾਲ ਹੀ ਵਿਗਾੜ ਹੁੰਦਾ ਹੈ ,  ਜਿਸਦੇ ਦਾ ਸਿੱਧਾ-ਸਿੱਧਾ ਪ੍ਰਭਾਵ ਸਾਡੇ ਜੀਵਨ ‘ਤੇ ਪੈਂਦਾ ਹੈ ਸਾਨੂੰ ਇੱਕ ਵਾਰ ਫਿਰ ‘ਜੋ ਪਾਏ ਸੰਤੋਸ਼ ਸੁਖ ਤਾਂ ਦੁੱਖ ਕਾਹੇ ਕੋ ਹੋਏ’  ਦੇ ਆਧਾਰ ‘ਤੇ ਜੀਵਨ ਸ਼ੈਲੀ ਵਿਕਸਤ ਕਰਨੀ ਪਵੇਗੀ
ਡਾ. ਰਜਿੰਦਰ ਪ੍ਰਸਾਦ ਸ਼ਰਮਾ

ਪ੍ਰਸਿੱਧ ਖਬਰਾਂ

To Top