Breaking News

ਭਾਰਤੀ ਨੌਜਵਾਨ ਦਾ ਅਮਰੀਕਾ ‘ਚ ਕਤਲ

ਪੈਟਰੋਲ ਪੰਪ ਲੁੱਟਣ ਆਏ ਬਦਮਾਸ਼ਾਂ ਨੇ ਮਾਰੀ ਗੋਲੀ

ਸ਼ਿਕਾਗੋ, 29 ਦਸੰਬਰ

ਅਮਰੀਕਾ ਦੇ ਸ਼ਿਕਾਗੋ ‘ਚ ਪੈਟਰੋਲ ਪੰਪ ਲੁੱਟਣ ਦੇ ਇਰਾਦੇ ਨਾਲ ਆਏ ਬਦਮਾਸ਼ਾਂ ਨੇ ਇੱਕ ਭਾਰਤੀ ਨੌਜਵਾਨ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂਕਿ ਉਸ ਦਾ ਇੱਕ ਰਿਸ਼ਤੇਦਾਰ ਗੰਭੀਰ ਜ਼ਖਮੀ ਹੋ ਗਿਆ ਮਾਰਿਆ ਗਿਆ 19 ਸਾਲਾ ਨੌਜਵਾਨ ਭਾਰਤੀ ਸੂਬੇ ਗੁਜਰਾਤ ਦੇ ਨਾਡਿਆਡ ਦਾ ਵਾਸੀ ਸੀ ਅਰਸ਼ਦ ਵੇਰਾ ਨਾਂਅ ਦਾ ਇਹ ਭਾਰਤੀ ਨੌਜਵਾਨ ਹਾਰਵੇ ਵਿਚ ਰਹਿੰਦਾ ਸੀ ਅਤੇ ਇੱਥੇ ਪੜ੍ਹਾਈ ਕਰਦਾ ਸੀ

ਜਾਣਕਾਰੀ ਅਨੁਸਾਰ ਹਥਿਆਰਾਂ ਨਾਲ ਲੈਂਸ ਬਦਮਾਸ਼ ਵੀਰਵਾਰ ਦੁਪਹਿਰ ਲਗਭਗ 11 ਵਜੇ ਡਾਲਟਨ ਦੇ ਕਲਾਰਕ ਗੈਸ ਸਟੇਸ਼ਨ ‘ਤੇ ਲੁੱਟ ਦੇ ਇਰਾਦੇ ਨਾਲ ਆਏ ਸਨ ਉਨ੍ਹਾਂ ਨੇ ਗੋਲੀਆਂ ਚਲਾਈਆਂ ਇਸ ਦੌਰਾਨ ਇੱਕ ਗੋਲੀ ਉੱਥੇ ਮੌਜ਼ੂਦ ਭਾਰਤੀ ਨੌਜਵਾਨ ਅਰਸ਼ਦ ਵੋਰਾ ਨੂੰ ਲੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਇਸ ਮੌਕੇ ਅਰਸ਼ਦ ਦਾ ਇੱਕ 55 ਸਾਲ ਦਾ ਰਿਸ਼ਤੇਦਾਰ ਵੀ ਗੋਲੀਬਾਰੀ ‘ਚ ਗੰਭੀਰ ਜ਼ਖਮੀ ਹੋ ਗਿਆ

ਉਸ ਨੂੰ ਓਕੇ ਲਾਨ ਦੇ ਕ੍ਰਾਈਸਟ ਮੈਡੀਕਲ ਸੈਂਟਰ ‘ਚ ਭਰਤੀ ਕਰਵਾਇਆ ਗਿਆ ਪੁਲਿਸ ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਬਦਮਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ‘ਚ ਜੁਟੀ ਹੈ ਸੂਤਰਾਂ ਅਨੁਸਾਰ ਪੁਲਿਸ ਨੇ ਬਦਮਾਸ਼ਾਂ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ 7.5 ਲੱਖ ਰੁਪਏ (12 ਹਜ਼ਾਰ ਡਾਲਰ) ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਬਦਮਾਸ਼ਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ਼ ਦੀ ਮੱਦਦ ਲਈ ਜਾ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top