ਵਿੰਡੀਜ਼ ਖਿਲਾਫ਼ ਪਰਫੈਕਟ-10 ਲਈ Àੁੱਤਰੇਗਾ ਭਾਰਤ

0
India,Perfect, 10 against, Windies

ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਅੱਜ ਚੇਨੱਈ ‘ਚ

ਏਜੰਸੀ/ਚੇਨੱਈ। ਮਸ਼ੀਨ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਐਤਵਾਰ ਤੋਂ ਵੈਸਟਇੰਡੀਜ਼ ਖਿਲਾਫ ਇੱਥੇ ਪਹਿਲੇ ਵਨਡੇ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨਡੇ ਲੜੀ ‘ਚ ਮਹਿਮਾਨ ਟੀਮ ਖਿਲਾਫ ਲਗਾਤਾਰ 10ਵੀਂ ਦੋਪੱਖੀ ਲੜੀ ਜਿੱਤਣ ਦੇ ਮਜ਼ਬੂਤ ਇਰਾਦੇ ਨਾਲ ਉਤਰੇਗੀ ਲੜੀ ਦਾ ਪਹਿਲਾ ਮੈਚ ਇੱਥੇ ਐਮਏ ਚਿੰਦਬਰਮ ਸਟੇਡੀਅਮ ‘ਚ ਖੇਡਿਆ ਜਾਵੇਗਾ ਭਾਰਤੀ ਟੀਮ ਵਿੰਡੀਜ਼ ਤੋਂ ਟੀ-20 ਲੜੀ 2-1 ਨਾਲ ਜਿੱਤ ਕੇ ਇਸ ਮੁਕਾਬਲੇ ‘ਚ ਉਤਰ ਰਹੀ ਹੈ, ਹਾਲਾਂਕਿ ਇਸ ਮੁਕਾਬਲੇ ‘ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਪਿਛਲੇ ਦੋ ਦਿਨਾਂ ‘ਚ ਸ਼ਹਿਰ ‘ਚ ਭਾਰੀ ਮੀਂਹ ਪੈ ਰਿਹਾ ਹੈ ਵਿਰਾਟ ਦੀ ਟੀਮ ਨੂੰ ਵਿੰਡੀਜ਼ ਦੇ ਪਲਟਵਾਰ ਤੋਂ ਚੌਕਸ ਰਹਿਣਾ ਹੋਵੇਗਾ, ਜਿਸ ਨੇ ਟੀ-20 ਲੜੀ ਦਾ ਦੂਜਾ ਮੈਚ ਅਸਾਨੀ ਨਾਲ ਅੱਠ ਵਿਕਟਾਂ ਨਾਲ ਜਿੱਤਿਆ ਸੀ । India

ਭਾਰਤੀ ਟੀਮ ਲੜੀ ‘ਚ ਮਜ਼ਬੂਤ ਦਾਅਵੇਦਾਰ ਦੇ ਰੂਪ ‘ਚ ਉਤਰੇਗੀ

ਭਾਰਤੀ ਟੀਮ ਲੜੀ ‘ਚ ਮਜ਼ਬੂਤ ਦਾਅਵੇਦਾਰ ਦੇ ਰੂਪ ‘ਚ ਉਤਰੇਗੀ ਜਦੋਂਕਿ ਮਹਿਮਾਨ ਟੀਮ ਟੀ-20 ਲੜੀ ਦੇ ਦੂਜੇ ਮੈਚ ‘ਚ ਮਿਲੀ ਜਿੱਤ ਤੋਂ ਪ੍ਰੇਰਣਾ ਲੈ ਕੇ ਭਾਰਤ ਸਾਹਮਣੇ ਚੁਣੌਤੀ ਪੇਸ਼ ਕਰਨਾ ਚਾਹੇਗੀ ਟੀਮ ਇੰਡੀਆ ਇਸ ਸਮੇਂ ਬੱਲੇਬਾਜ਼ੀ ਦੇ ਲਿਹਾਜ ਨਾਲ ਸ਼ਾਨਦਾਰ ਫਾਰਮ ‘ਚ ਹੈ ਕਪਤਾਨ ਵਿਰਾਟ ਕੋਹਲੀ ਜੰਮ ਕੇ ਦੌੜਾਂ ਬਣਾ ਰਹੇ ਹਨ ਜਦੋਂਕਿ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦਾ ਦੌੜਾਂ ਬਣਾਉਣਾ ਭਾਰਤ ਲਈ ਸੁਖਦ ਸੰਕੇਤ ਹੈ ਮੁੰਬਈ ‘ਚ ਆਖਰੀ ਟੀ-20 ‘ਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਅਤੇ ਕਪਤਾਨ ਵਿਰਾਟ ਕੋਹਲੀ ਦੀ ਤਿਕੜੀ ਨੇ ਅਨੋਖਾ ਰਿਕਾਰਡ ਬਣਾਇਆ ਸੀ ਚੌਥੇ ਨੰਬਰ ‘ਤੇ ਸ੍ਰੇਅਸ ਅਈਅਰ ਉਤਰਨਗੇ ਇਸ ਤੋਂ ਬਾਅਦ ਆਲਰਾਊਂਡਰ ਸ਼ਿਵਮ ਦੁਬੇ ਅਤੇ ਵਿਕਟਕੀਪਰ ਰਿਸ਼ਭ ਪੰਤ ਉਤਰਨਗੇ ਇਹ ਵੇਖਣਾ ਦਿਲਚਸਪ ਹੋਵੇਗਾ।

ਕਿ ਪਾਰਟ ਟਾਈਮ ਆਫ ਸਪਿੱਨਰ ਕੇਦਾਰ ਜਾਧਵ ਨੂੰ ਮੌਕਾ ਮਿਲਦਾ ਹੈ ਜਾਂ ਫਿਰ ਘਰੇਲੂ ਕ੍ਰਿਕਟ ‘ਚ ਢੇਰਾਂ ਦੌੜਾਂ ਬਣਾਉਣ ਵਾਲੇ ਮਿਅੰਕ ਅਗਰਵਾਲ ਨੂੰ ਮੌਕਾ ਦਿੱਤਾ ਜਾਂਦਾ ਹੈ ਮਿਅੰਕ ਨੂੰ ਟੀਮ ‘ਚ ਜਖ਼ਮੀ ਸਿਖ਼ਰ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ ਆਖਰੀ ਇਲੈਵਨ ‘ਚ ਜਗ੍ਹਾ ਬਣਾਉਣ ਲਈ ਮਨੀਸ਼ ਪਾਂਡੇ ਵੀ ਹਨ ਕੈਰੇਬੀਆਈ ਟੀਮ ਕੋਲ ਸਿਮਰਾਨ ਹੇਟਮਾਇਰ, ਨਿਕੋਲਸ ਪੂਰਨ, ਸ਼ਾਈ ਹੋਪ, ਕਪਤਾਨ ਕਿਰੋਨ ਪੋਲਾਰਡ, ਆਲਰਾਊਂਡਰ ਰੋਮਾਰੀਓ ਸੇਫਰਡ ਦੇ ਰੂਪ ‘ਚ ਕਈ ਸ਼ਾਨਦਾਰ ਖਿਡਾਰੀ ਮੌਜ਼ੂਦ ਹਨ ਟੀਮ ਦੀ ਤੇਜ਼ ਗੇਂਦਬਾਜ਼ੀ ਸੇਲਡਨ ਕੋਟਰੇਲ ਅਤੇ ਸਾਬਕਾ ਕਪਤਾਨ ਜੇਸਨ ਹੋਲਡਰ ਸੰਭਾਲਣਗੇ ਜਦੋਂਕਿ ਸਪਿੱਨ ਦਾ ਜਿੰਮਾ ਲੈੱਗ ਸਪਿੱਨਰ ਹੇਡਨ ਵਾਲਸ਼, ਖੈਰੀ ਪਿਏਰੀ ਅਤੇ ਰੋਸਟਨ ਚੇਸ ਸੰਭਾਲਣਗੇ।

ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਸਾਰਦੂਲ ਠਾਕੁਰ ਵਨਡੇ ਟੀਮ ‘ਚ ਸ਼ਾਮਲ

ਚੇਨੱਈ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਗ੍ਰੋਇਨ ਸੱਟ ਕਾਰਨ ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਵਨਡੇ ਲੜੀ ‘ਚੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਸਾਰਦੂਲ ਠਾਕੁਰ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਭੁਵਨੇਸ਼ਵਰ ਨੇ ਬੁੱਧਵਾਰ ਨੂੰ ਵੈਸਟਇੰਡੀਜ਼ ਖਿਲਾਫ ਮੁੰਬਈ ‘ਚ ਆਖਰੀ ਟੀ-20 ਦੌਰਾਨ ਗ੍ਰੋਈਨ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਅਲਟਰਾ ਸਾਊਂਡ ਕੀਤਾ ਗਿਆ ਬੀਸੀਸੀਆਈ ਦੀ ਮੈਡੀਕਲ ਟੀਮ ਅਨੁਸਾਰ ਭੁਵਨੇਸ਼ਵਰ ਦੀ ਹਰਨੀਆ ਦੀ ਸਮੱਸਿਆ ਸਾਹਮਣੇ ਆਈ ਹੈ ਜਿਸ ਲਈ ਮਾਹਿਰ ਦੀ ਸਲਾਹ ਲਈ ਜਾਵੇਗੀ ਅਤੇ ਟੀਮ ਪ੍ਰਬੰਧਨ ਉਸ ਅਨੁਸਾਰ ਹੀ ਫੈਸਲਾ ਕਰੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।