ਹਰਿਆਣਾ

ਭਾਰਤ ਬੰਦ ਦੀ ਅਪੀਲ ਨੂੰ ਵਪਾਰੀਆਂ ਨੇ ਨਕਾਰਿਆ

India, Closure, Petition, Rejected, Traders

ਹੜਤਾਲ ਰਹੀ ਅਸਫ਼ਲ, ਖੁੱਲ੍ਹੇ ਰਹੇ ਸਾਰੇ ਬਾਜ਼ਾਰ

ਸੱਚ ਕਹੂੰ ਨਿਊਜ਼, ਸਰਸਾ: 30 ਜੂਨ ਸਰਸਾ ‘ਚ ਹਰਿਆਣਾ ਵਪਾਰ ਮੰਡਲ ਵੱਲੋਂ ਭਾਰਤ ਬੰਦ ਦੀ ਅਪੀਲ ਦਾ ਕੋਈ ਅਸਰ ਦਿਖਾਈ ਨਾ ਦਿੱਤਾ ਸ਼ਹਿਰ ਦੇ ਸਾਰੇ ਬਜ਼ਾਰਾਂ ਦੇ ਦੁਕਾਨਦਾਰਾਂ ਨੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨਾਂ ਖੋਲ੍ਹੇ ਰੱਖੀਆਂ ਤੇ ਭਾਰਤ ਬੰਦ ਦੀ ਅਪੀਲ ਨੂੰ ਬੁਰੀ ਤਰ੍ਹਾਂ ਨਾਲ ਨਕਾਰ ਦਿੱਤਾ ਵਪਾਰੀ ਰਮੇਸ਼ ਗਰੋਵਰ, ਸੁਭਾਸ਼ ਗੁਪਤਾ, ਸੁਰੇਸ਼ ਗੁਪਤਾ, ਸਤੀਸ਼ ਸ਼ਰਮਾ, ਰਾਜੀਵ ਗਰੋਵਰ, ਸ਼ੰਕਰ ਲਾਲ, ਕਮਲ ਗੋਇਲ ਸਮੇਤ ਕਾਫੀ ਵਪਾਰੀਆਂ ਨੇ ਦੱਸਿਆ ਕਿ ਪਿਛਲੇ ਲਗਭਗ ਤਿੰਨ ਦਿਨਾਂ ਤੋਂ ਸਾਰੇ ਟਰੇਡ ਐਸੋਸੀਏਸ਼ਨ ਦੇ ਵਪਾਰੀ ਹਰਿਆਣਾ ਸੂਬਾ ਵਪਾਰ ਮੰਡਲ ਦੇ ਮੌਜੂਦਾ ਸੂਬਾ ਪ੍ਰਧਾਨ ਬਜ਼ਰੰਗ ਦਾਸ ਗਰਗ ਤੇ ਜ਼ਿਲ੍ਹਾ ਪ੍ਰਧਾਨ ਹੀਰਾ ਲਾਲ ਸ਼ਰਮਾ ਦੀ ਅਗਵਾਈ ‘ਚ ਵਪਾਰ ਇਕਜੁੱਟ ਹਨ

ਪ੍ਰਸਿੱਧ ਖਬਰਾਂ

To Top