ਖੇਡ ਮੈਦਾਨ

ਭਾਰਤੀ ਹਾਕੀ ਟੀਮ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ 8 ਜੁਲਾਈ ਨੂੰ

India South, Africa, World, League, Semifinal, Hocky

ਮਹਿਲਾ ਹਾਕੀ ਟੀਮ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ

ਏਜੰਸੀ, ਨਵੀਂ ਦਿੱਲੀ: ਸਾਲ 2018 ਮਹਿਲਾ ਵਿਸ਼ਵ ਕੱਪ ‘ਚ ਕੁਆਲੀਫਾਈ ਕਰਨ ਦੇ ਟੀਚੇ ਨਾਲ ਭਾਰਤੀ ਹਾਕੀ ਟੀਮ ਸ਼ਨਿੱਚਰਵਾਰ ਤੜਕੇ ਅੱਠ ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਹਾਕੀ ਵਰਲਡ ਲੀਗ ਸੈਮੀਫਾਈਨਲ ‘ਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਦੌਰੇ ‘ਤੇ ਰਵਾਨਾ ਹੋਵੇਗੀ ਜੋਹਾਨਸਬਰਗ ‘ਚ ਵਰਲਡ ਲੀਗ ਸੈਮੀਫਾਈਨਲ ਮੁਕਾਬਲੇ ਅੱਠ ਜੁਲਾਈ ਤੋਂ ਸ਼ੁਰੂ ਹੋਣਗੇ ਜਿੱਥੇ 18 ਮੈਂਬਰੀ ਭਾਰਤੀ ਟੀਮ ਦੀ ਕਮਾਨ ਤਜ਼ਰਬੇਕਾਰ ਸਟ੍ਰਾਈਕਰ ਰਾਣੀ ਦੇ ਹੱਥਾਂ ‘ਚ ਹੋਵੇਗੀ ਮਹਿਲਾ ਟੀਮ ਦੱਖਣੀ ਅਫਰੀਕਾ ਰਵਾਨਾ ਹੋਣ ਤੋਂ ਪਹਿਲਾਂ ਪਿਛਲੇ ਛੇ ਦਿਨਾਂ ਤੋਂ ਨਵੀਂ ਦਿੱਲੀ ‘ਚ ਹੀ ਰਹਿ ਰਹੀ ਹੈ ਅਤੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ

ਵਿਗਿਆਨਕ ਸਲਾਹਕਾਰ ਵਾਏਨੇ ਲੋਂਬਾਰਡ ਦੇ ਮਾਰਗਦਰਸ਼ਨ ‘ਚ ਟ੍ਰੇਨਿੰਗ ਕੀਤੀ ਹੈ ਅਤੇ ਆਪਣੀ ਤੇਜ਼ੀ, ਲਚੀਲਾਪਨ ਅਤੇ ਫਿਟਨੈੱਸ ਨੂੰ ਜਾਂਚਨਾ ਸੀ  ਭਾਰਤੀ ਟੀਮ ਸੋਮਵਾਰ ਅਤੇ ਬੁੱਧਵਾਰ ਨੂੰ ਇੰਗਲੈਂਡ ਅਤੇ ਆਇਰਲੈਂਡ ਨਾਲ ਅਭਿਆਸ ਮੈਚ ਖੇਡੇਗੀ ਕੋਚ ਮਰੀਨੇ ਨੇ ਕਿਹਾ ਕਿ ਅਸੀਂ ਇਨ੍ਹਾਂ ਦੋਵੇਂ ਟੀਮਾਂ ਖਿਲਾਫ ਅਭਿਆਸ ਮੈਚ ‘ਚ ਖੁਦ ਦੀਆਂ ਤਿਆਰੀਆਂ ਨੂੰ ਪਰਖ ਸਕਾਂਗੇ ਅਸੀਂ ਹਾਲ ‘ਚ ਆਪਣੇ ਕੈਂਪ ‘ਚ ਕਾਫੀ ਮਿਹਨਤ ਕੀਤੀ ਹੈ, ਜਿਸ ‘ਚ ਸਟ੍ਰਾਈਕਰਾਂ, ਮਿੱਡ ਫੀਲਡਰਾਂ ਅਤੇ ਡਿਫੈਂਡਰਾਂ ਨੇ ਨਿੱਜੀ ਤੌਰ ‘ਤੇ ਆਪਣੀ ਖੇਡ ਨੂੰ ਸੁਧਾਰਨ ਦਾ ਕੰਮ ਕੀਤਾ ਹੈ

ਭਾਰਤੀ ਟੀਮ ਗਰੁੱਪ ਬੀ ‘ਚ ਦੱਖਣੀ ਅਫਰੀਕਾ, ਅਮਰੀਕਾ, ਚਿੱਲੀ ਅਤੇ ਅਰਜਨਟੀਨਾ ਨਾਲ ਸ਼ਾਮਲ ਹਨ ਮੁੱਖ ਕੋਚ ਨੇ ਕਿਹਾ ਕਿ ਜੇਕਰ ਟੀਮ ਆਪਣੀ ਯੋਜਨਾ ਨੂੰ ਲਾਗੂ ਕਰ ਸਕਦੀ ਹੈ ਤਾਂ ਉਸ ਦੇ ਜਿੱਤਣ ਦਾ ਮੌਕਾ ਰਹੇਗਾ ਉਨ੍ਹਾਂ ਕਿਹਾ ਕਿ ਟੀਮ ਨੇ ਨਿਊਜ਼ੀਲੈਂਡ ਖਿਲਾਫ ਜੋ ਗਲਤੀਆਂ ਕੀਤੀਆਂ ਸੀ ਉਸ ਨੂੰ ਉਹ ਦੁਹਰਾਉਣਾ ਨਹੀਂ ਚਾਹੁੰਦੇ ਹਨ

ਨਿਊਜ਼ੀਲੈਂਡ ਦੌਰੇ ‘ਤੇ ਭਾਰਤ ਨੂੰ 0-5 ਨਾਲ ਹਾਰ ਮਿਲੀ ਸੀ ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ‘ਚ ਕਈ ਵੱਖ-ਵੱਖ ਗਤੀਵਿਧੀਆਂ ‘ਚ ਹਿੱਸਾ ਲਿਆ ਜਿਸ ‘ਚ ਟੇਨਿਸ ਵੀ ਸ਼ਾਮਲ ਸੀ ਅਸੀਂ ਮਈ ‘ਚ ਨਿਊਜ਼ੀਲੈਂਡ ਖਿਲਾਫ ਵੀ ਚੰਗਾ ਖੇਡਿਆ ਸੀ ਪਰ ਅਸੀਂ ਕਈ ਬੇਜਾਂ ਭੁੱਲਾਂ ਕੀਤੀਆਂ ਅਤੇ ਜੇਕਰ ਅਸੀਂ ਇਨ੍ਹਾਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਾਂਗੇ ਤਾਂ ਚੰਗੇ ਨਤੀਜੇ ਸਾਹਮਣੇ ਆਉਣਗੇ ਭਾਰਤ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ 8 ਜੁਲਾਈ ਨੂੰ ਹੋਵੇਗਾ

ਸੋਮਵਾਰ ਅਤੇ ਬੁੱਧਵਾਰ ਨੂੰ ਇੰਗਲੈਂਡ ਅਤੇ ਆਇਰਲੈਂਡ ਨਾਲ ਅਭਿਆਸ ਮੈਚ ਖੇਡੇਗੀ ਟੀਮ ਇੰਡੀਆ

ਟੀਮ ਦੇ ਕੌਮੀ ਕੋਚ ਸ਼ੁਅਰਡ ਮਰੀਨੇ ਨੇ ਦੌਰੇ ਤੋਂ ਪਹਿਲਾਂ ਕਿਹਾ ਕਿ ਅਸੀਂ ਅੰਡਰ-18 ਲੜਕਿਆਂ ਦੀ ਟੀਮ ਨਾਲ ਪਿਛਲੇ ਕੁਝ ਦਿਨਾਂ ‘ਚ ਕਈ ਮੈਚ ਖੇਡੇ ਹਨ ਅਸੀਂ ਲੜਕਿਆਂ ਨਾਲ ਖੇਡ ਕੇ ਵੇਖਣਾ ਚਾਹੁੰਦੇ ਸੀ ਕਿ ਟੀਮ ਕਿੰਨੀ ਤੇਜ਼ੀ ਅਤੇ ਹਮਲਾਵਰਤਾ ਨਾਲ ਖੇਡ ਸਕਦੀ ਹੈ ਇਸ ਤੋਂ ਇਲਾਵਾ ਸਰੀਰਕ ਤੌਰ ‘ਤੇ ਵੀ ਅਸੀਂ ਟੀਮ ਨੂੰ ਪਰਖਣਾ ਚਾਹੁੰਦੇ ਸੀ

ਇਸ ਮਹੀਨੇ ਦੇ ਸ਼ੁਰੂਆਤ ‘ਚ ਮਹਿਲਾ ਹਾਕੀ ਟੀਮ ਨੇ ਸ਼ਿਲਾਰੂ ਦੇ ਸਾਈ ਸੇਂਟਰ ‘ਚ ਵੀ ਤਿਆਰੀਆਂ ਕੀਤੀਆਂ ਸਨ ਜੋ ਕਾਫੀ ਉਚਾਈ ‘ਤੇ ਹੈ ਅਤੇ ਇਸ ਦਾ ਮਕਸਦ ਜੋਹਾਨਸਬਰਗ ਦੇ ਹਾਲਾਤਾਂ ਅਨੁਸਾਰ ਖੁਦ ਨੂੰ ਢਾਲਣਾ ਸੀ

ਭਾਰਤੀ ਟੀਮ ਮੇਜ਼ਬਾਨ ਦੱਖਣੀ ਅਫਰੀਕਾ ਦਾ ਕਰੇਗੀ  ਸਾਹਮਣਾ

ਕਪਤਾਨ ਰਾਣੀ ਨੇ ਕਿਹਾ ਕਿ ਅਸੀਂ ਇੱਕ-ਇੱਕ ਦਿਨ ‘ਚ ਚਾਰ ਸੈਸ਼ਨ ਅਭਿਆਸ ਕੀਤਾ ਹੈ ਅਤੇ ਸਾਡੀ ਟ੍ਰੇਨਿੰਗ ਬਿਲਕੁਲ ਵੀ ਆਸਾਨ ਨਹੀਂ ਸੀ ਕਿਉਂਕਿ ਅਸੀਂ ਕਾਫੀ ਉਚਾਈ ‘ਤੇ ਖੇਡ ਰਹੇ ਸੀ ਅਸੀਂ ਵਿਸ਼ਵ ਕੱਪ ‘ਚ ਜਗ੍ਹਾ ਬਣਾਉਣ ਲਈ ਬੇਕਰਾਰ ਹਾਂ ਕੁਝ ਖਿਡਾਰੀਆਂ ਨੂੰ ਛੱਡ ਕੇ ਸਾਡੇ ‘ਚੋਂ ਕਈ ਖਿਡਾਰੀਆਂ ਨੇ ਪਹਿਲੇ ਵਿਸ਼ਵ ਕੱਪ ‘ਚ ਕਦੇ ਨਹੀਂ ਖੇਡਿਆ ਹੈ ਅਤੇ ਉਹ ਵੀ ਆਪਣਾ 100 ਫੀਸਦੀ ਖੇਡਣਾ ਚਾਹੁੰਦੇ ਹਨ ਅਸੀਂ ਚੰਗੇ ਪ੍ਰਦਰਸ਼ਨ ਲਈ ਆਸਵੰਦ ਹਾਂ ਭਾਰਤੀ ਟੀਮ ਆਪਣੇ ਪਹਿਲੇ ਪੂਲ ਬੀ ਮੈਚ ‘ਚ ਮੇਜ਼ਬਾਨ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗੀ

ਪ੍ਰਸਿੱਧ ਖਬਰਾਂ

To Top