Breaking News

ਭਾਰਤ ਦਾ ਅਭਿਆਸ ਮੈਚ ਡਰਾਅ

ਸ਼ਿਖਰ ਦਾ ਡਬਲ 0, ਪੁਜਾਰਾ ਵੀ ਸਸਤੇ ‘ ਚ ਨਿਪਟਿਆ

 

ਸਪਿੱਨਰਾਂ ਨੂੰ ਨਹੀਂ ਮਿਲੀ ਵਿਕਟ

ਏਜੰਸੀ, ਚੇਮਸਫੋਰਡ, 27 ਜੁਲਾਈ

ਇੰਗਲੈਂਡ ਵਿਰੁੱਧ 1 ਅਗਸਤ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਕ੍ਰਿਕਟ ਟੈਸਟ ਤੋਂ ਪਹਿਲਾਂ ਕਾਉਂਟੀ ਟੀਮ ਅਸੇਕਸ ਵਿਰੁੱਧ ਤੀਸਰੇ ਅਤੇ ਆਖ਼ਰੀ ਦਿਨ ਡਰਾਅ ਸਮਾਪਤ ਹੋਏ ਇੱਕੋ ਇੱਕ ਤਿੰਨ ਰੋਜ਼ਾ ਅਭਿਆਸ ਮੈਚ ‘ਚ ਭਾਰਤੀ ਟੀਮ ਦੀਆਂ ਕੁਝ ਕਮਜ਼ੋਰੀਆਂ ਨਿਕਲ ਕੇ ਸਾਹਮਣੇ ਆਈਆਂ ਭਾਰਤੀ ਗੇਂਦਬਾਜ਼ ਅਸੇਕਸ ਨੂੰ ਆਲ ਆਊਟ ਨਹੀਂ ਕਰ ਸਕੇ, ਭਾਰਤੀ ਸਪਿੱਨਰਾਂ ਨੂੰ ਕੋਈ ਵਿਕਟ ਨਹੀਂ ਮਿਲੀ ਅਤੇ ਓਪਨਰ ਸ਼ਿਖਰ ਧਵਨ ਨੇ ਦੋਵੇਂ ਪਾਰੀਆਂ ‘ਚ ਸਿਫ਼ਰ ਆਪਣੇ ਨਾਂਅ ਦਰਜ ਕਰਵਾ ਲਿਆ

 

ਭਾਰਤ ਦੀਆਂ ਪਹਿਲੀ ਪਾਰੀ ਦੀਆਂ 395 ਦੌੜਾਂ ਦੇ ਸਕੋਰ ਦੇ ਜਵਾਬ ‘ਚ ਅਸੇਕਸ ਨੇ ਤੀਸਰੇ ਅਤੇ ਆਖ਼ਰੀ ਦਿਨ ਪੰਜ ਵਿਕਟਾਂ ‘ਤੇ 237 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਆਪਣੀ ਪਹਿਲੀ ਪਾਰੀ 94 ਓਵਰਾਂ ‘ਚ 8 ਵਿਕਟਾਂ ‘ਤੇ 359 ਦੌੜਾਂ ਬਣਾ ਕੇ ਘੋਸ਼ਿਤ ਕੀਤੀ ਭਾਰਤ ਨੂੰ ਪਹਿਲੀ ਪਾਰੀ ‘ਚ 36 ਦੌੜਾਂ ਦਾ ਵਾਧਾ ਹਾਸਲ ਹੋਇਆ

ਬਰਸਾਤ ਆ ਜਾਣ ਕਾਰਨ ਖੇਡ ਰੋਕਣੀ ਪਈ ਅਤੇ ਮੈਚ ਡਰਾਅ ਸਮਾਪਤ ਹੋ ਗਿਆ

ਭਾਰਤ ਨੇ ਦੂਸਰੀ ਪਾਰੀ ‘ਚ ਚਾਹ ਦੇ ਸਮੇਂ ਤੋਂ ਬਾਅਦ ਜਦੋਂ ਦੋ ਵਿਕਟਾਂ ਗੁਆ ਕੇ 89 ਦੌੜਾਂ ਬਣਾਈਆਂ ਸਨ ਤਾਂ ਬਰਸਾਤ ਆ ਜਾਣ ਕਾਰਨ ਖੇਡ ਰੋਕਣੀ ਪਈ ਅਤੇ ਮੈਚ ਡਰਾਅ ਸਮਾਪਤ ਹੋ ਗਿਆ ਭਾਰਤ ਨੇ ਦੂਸਰੀ ਪਾਰੀ ‘ਚ ਜਦੋਂ ਖੇਡਣਾ ਸ਼ੁਰੂ ਕੀਤਾ ਤਾਂ ਆਸ ਸੀ ਕਿ ਪਹਿਲੀ ਪਾਰੀ ‘ਚ ਸਿਫ਼ਰ ‘ਤੇ ਆਊਟ ਹੋਣ ਵਾਲੇ ਸ਼ਿਖਰ ਬਿਹਤਰ ਪ੍ਰਦਰਸ਼ਨ ਕਰਨਗੇ ਪਰ ਉਹ ਦੂਸਰੀ ਪਾਰੀ ‘ਚ ਵੀ ਆਪਣਾ ਖ਼ਾਤਾ ਨਾ ਖੋਲ੍ਹ ਸਕੇ ਸ਼ਿਖਰ ਦੋਵੇਂ ਪਾਰੀਆਂ ‘ਚ ਤਿੰਨ-ਤਿੰਨ ਗੇਂਦਾਂ ਹੀ ਖੇਡ ਸਕੇ ਮੈਚ ਡਰਾਅ ਸਮਾਪਤ ਹੋਣ ਸਮੇਂ ਲੋਕੇਸ਼ ਰਾਹੁਲ ਅਤੇ ਰਹਾਣੇ ਕ੍ਰੀਜ਼ ‘ਤੇ ਸਨ ਰਾਹੁਲ ਪਹਿਲੀ ਪਾਰੀ ‘ਚ ਅਰਧ ਸੈਂਕੜਾ ਬਣਾਉਣ ਵਾਲੇ ਓਪਨਰ ਮੁਰਲੀ ਵਿਜੇ ਦੀ ਜਗ੍ਹਾ ਓਪਨਿੰਗ ‘ਚ ਉੱਤਰੇ ਸਨ
ਟੈਸਟ ਮਾਹਿਰ ਪੁਜਾਰਾ ਇੰਗਲਿਸ਼ ਕਾਉਂਟੀ ‘ਚ ਲਗਾਤਾਰ ਖੇਡ ਰਹੇ ਹਨ ਪਰ ਉਹ ਅਜੇ ਤੱਕ ਆਪਣੀ ਲੈਅ ‘ਚ ਨਹੀਂ ਆਏ ਪੁਜਾਰਾ ਨੇ ਮਈ-ਜੂਨ ‘ਚ ਕਾਉਂਟੀ ‘ਚ ਯਾਰਕਸ਼ਾਇਰ ਵੱਲੋਂ ਕਈ ਮੈਚ ਖੇਡੇ ਸਨ ਜਿੰਨ੍ਹਾਂ ‘ਚ ਸਿਰਫ਼ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਸ਼ਾਮਲ ਹੈ ਉਹਨਾਂ ਦੀਆਂ ਇਹ ਦੋਵੇਂ ਪਾਰੀਆਂ ਮਈ ਦੇ ਆਖ਼ਰ ‘ਚ ਸਨ ਜਦੋਂਕਿ ਜੂਨ ‘ਚ ਉਹਨਾਂ 14, 19, 6,0, 0, 32, 23, 17 ਦੌੜਾਂ ਬਣਾਈਆਂ ਇਸ ਮੈਚ ‘ਚ ਉਹਨਾਂ 1 ਅਤੇ 23 ਦੌੜਾਂ ਬਣਾਈਆਂ
ਰਾਹੁਲ ਨੇ ਪਹਿਲੀ ਪਾਰੀ ‘ਚ ਛੇਵੇਂ ਨੰਬਰ ‘ਤੇ ਉੱਤਰ ਕੇ 58 ਦੌੜਾਂ ਬਣਾਈਆਂ ਸਨ ਅਤੇ ਹੁਣ ਦੂਸਰੀ ਪਾਰੀ ‘ਚ ਨਾਬਾਦ 36 ਦੌੜਾਂ ਬਣਾ ਕੇ ਉਹਨਾਂ ਓਪਨਿੰਗ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ ਇਸ ਤੋਂ ਪਹਿਲਾਂ ਅਸੇਕਸ ਦੀ ਪਾਰੀ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਪਿੱਨਰਾਂ ਤੋਂ ਜ਼ਿਆਦਾ ਗੇਂਦਬਾਜ਼ੀ ਨਹੀਂ ਕਰਵਾਈ ਕੁਲਦੀਪ, ਜਡੇਜਾ ਅਤੇ ਅਸ਼ਵਿਨ ਤਿੰਨਾਂ ਨੇ ਕੁੱਲ 11 ਓਵਰ ਸੁੱਟੇ ਅਤੇ ਉਹਨਾਂ ਨੂੰ 62 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਮਿਲੀ ਅਸੇਕਸ ਦੀ ਪਾਰੀ ਦੀਆਂ ਸਾਰੀਆਂ ਅੱਠ ਵਿਕਟਾਂ ਤੇਜ਼ ਗੇਂਦਬਾਜ਼ਾਂ ੇ ਕੱਢੀਆਂ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top