ਭਾਰਤ ਦੀ 59 ਸਾਲਾਂ ‘ਚ ਟਰੇਂਟ ਬ੍ਰਿਜ ‘ਚ ਦੂਸਰੀ ਜਿੱਤ

0

ਤੀਸਰੇ ਟੈਸਟ ਮੈਚ ਂਚ ਇੰਗਲੇਂਡ ਨੂੰ ਦਿੱਤੀ 203 ਦੌੜਾਂ ਦੀ ਕਰਾਰੀ ਮਾਤ

 

ਪੰਜ ਮੈਚਾਂ ਦੀ ਲੜੀ ਂਚ 2-1 ਦਾ ਮੁਕਾਬਲਾ

ਚੌਥਾ ਟੈਸਟ ਮੈਚ ਸਾਊਥੈਂਪਟਨ ਂਚ 30 ਅਗਸਤ ਤੋਂ

ਕੋਹਲੀ ਬਣੇ ਮੈਨ ਆਫ਼ ਦ ਮੈਚ

ਏਜੰਸੀ, ਨਾਟਿੰਘਮ, 22 ਅਗਸਤ

ਭਾਰਤ ਨੇ ਇੰਗਲੈਂਡ ਵਿਰੁੱਧ ਤੀਸਰੇ ਕ੍ਰਿਕਟ ਟੈਸਟ ‘ਚ ਜਿੱਤ ਦੀ ਰਸਮ ਪੰਜਵੇਂ ਅਤੇ ਆਖ਼ਰੀ ਦਿਨ ਸਵੇਰੇ ਪੂਰੀ ਕਰਦੇ ਹੋਏ ਇਹ ਮੁਕਾਬਲਾ 203 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਕੇ ਪੰਜ ਮੈਚਾਂ ਦੀ ਲੜੀ ਦਾ ਸਕੋਰ 1-2 ਕਰ ਦਿੱਤਾ ਭਾਰਤ ਦੀ ਨਾਟਿੰਘਮ ਦੇ ਟਰੇਂਟ ਬ੍ਰਿਜ ਮੈਦਾਨ ‘ਤੇ ਪਿਛਲੇ 59 ਸਾਲਾਂ ‘ਚ ਇਹ ਦੂਸਰੀ ਜਿੱਤ ਹੈ ਭਾਰਤ ਨੇ ਇੰਗਲੈਂਡ ਸਾਹਮਣੇ ਜਿੱਤ ਲਈ 521 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ ਸੀ ਇੰਗਲੈਂਡ ਨੇ ਕੱਲ 9 ਵਿਕਟਾਂ ‘ਤੇ 311 ਦੌੜਾਂ ਬਣਾ ਕੇ ਭਾਰਤ ਦੀ ਜਿੱਤ ਦਾ ਇੰਤਜ਼ਾਰ ਆਖ਼ਰੀ ਦਿਨ ਲਈ ਵਧਾ ਦਿੱਤਾ ਸੀ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਨੇ ਆਖ਼ਰੀ ਬੱਲੇਬਾਜ਼ ਜੇਮਸ ਐਂਡਰਸਨ ਨੂੰ ਅਜਿੰਕਾ ਰਹਾਣੇ ਦੇ ਹੱਥੋਂ ਕੈਚ ਕਰਾਕੇ ਇੰਗਲੈਂਡ ਦੀ ਪੀ 102.5 ਓਵਰਾਂ ‘ਚ 317 ਦੌੜਾਂ ‘ਤੇ ਸਮਾਪਤ ਕਰ ਦਿੱਤੀ ਅਤੇ ਇਸ ਦੇ ਨਾਲ ਹੀ ਭਾਰਤ ਨੇ ਲੜੀ ‘ਚ ਦਮਦਾਰ ਵਾਪਸੀ ਕਰ ਲਈ
ਭਾਰਤ ਦੀ ਇੰਗਲੈਂਡ ਦੀ ਧਰਤੀ ‘ਤੇ ਦੌੜਾਂ ਦੇ ਲਿਹਾਜ਼ ਨਾਲ ਇਹ ਦੂਸਰੀ ਸੱਭ ਤੋਂ ਵੱਡੀ ਜਿੱਤ ਹੈ ਭਾਰਤ ਨੇ ਇਸ ਤੋਂ ਪਹਿਲਾਂ ਜੂਨ 1996 ‘ਚ ਲੀਡਜ਼ ‘ਚ ਇੰਗਲੈਂਡ ਨੂੰ 279 ਦੌੜਾਂ ਨਾਲ ਹਰਾਇਆ ਸੀ ਭਾਰਤ ਦੀ ਟ੍ਰੇਂਟ ਬ੍ਰਿਜ ‘ਤੇ ਆਖ਼ਰੀ ਜਿੱਤ ਜੁਲਾਈ 2007 ‘ਚ ਸੀ ਜਦੋਂ ਭਾਰਤ ਸੱਤ ਵਿਕਟਾਂ ਨਾਲ ਜਿੱਤਿਆ ਸੀ ਭਾਰਤ ਨੇ ਜੂਨ 1959 ‘ਚ ਪਹਿਲੀ ਵਾਰ ਟ੍ਰੇਂਟ ਬ੍ਰਿਜ ‘ ਚ ਮੁਕਾਬਲਾ ਖੇਡਿਆ ਸੀ ਅਤੇ ਉਸ ਤੋਂ ਬਾਅਦ ਇਸ ਮੈਦਾਨ ‘ਤੇ ਉਸਨੇ ਆਪਣੀ ਦੂਸਰੀ ਜਿੱਤ ਹਾਸਲ ਕੀਤੀ
ਭਾਰਤ ਨੇ ਪੰਜਵੇਂ ਦਿਨ ਦੀ ਸਵੇਰੇ ਖੇਡ ਸ਼ੁਰੂ ਹੋਣ ਤੋਂ ਬਾਅਦ ਇੰਗਲੈਂਡ ਦੀ ਪਾਰੀ ਨੂੰ ਸਮੇਟਣ ‘ਚ 17 ਗੇਂਦਾਂ ਦਾ ਸਮਾਂ ਲਿਆ ਅਸ਼ਵਿਨ ਨੇ ਐਂਡਰਸਨ ਨੂੰ ਰਹਾਣੇ ਹੱਥੋਂ ਕੈਚ ਕਰਾਕੇ ਇਸ ਮੈਚ ‘ਚ ਆਪਣੀ ਪਹਿਲੀ ਵਿਕਟ ਹਾਸਲ ਕੀਤੀ ਭਾਰਤ ਇਸ ਮੈਚ ਨੂੰ ਚੌਥੈ ਦਿਨ ਹੀ ਨਿਪਟਾ ਸਕਦਾ ਸੀ ਪਰ ਰਾਸ਼ਿਦ ਅਤੇ ਐਂਡਰਸਨ ਨੇ ਆਖ਼ਰੀ ਕੁਝ ਓਵਰ ਕੱਢ ਕੇ ਮੁਕਾਬਲਾ ਪੰਜਵੇਂ ਦਿਨ ਤੱਕ ਪਹੁੰਚਾ ਦਿੱਤਾ
ਇੰਗਲੈਂਡ ਦੀ ਦੂਸਰੀ ਪਾਰੀ ‘ਚ ਸੱਤ ਤੋਂ ਬਾਅਦ ਇਸ ਟੈਸਟ ‘ਚ ਵਾਪਸੀ ਕਰਨ ਵਾਲੇ ਜਸਪ੍ਰੀਤ ਬੁਮਰਾਹ ਪੰਜ ਵਿਕਟਾਂ ਲੈ ਕੇ ਸਭ ਤੋਂ ਸਫ਼ਲ ਰਹੇ ਬੁਮਰਾਹ ਨੇ ਚੌਥੇ ਦਿਨ ਆਖ਼ਰੀ ਸੈਸ਼ਨ ‘ਚ ਇੰਗਲੈਂਡ ਦੀਆਂ ਚਾਰ ਵਿਕਟਾਂ ਕੱਢ ਕੇ ਭਾਰਤ ਦੀ ਜਿੱਤ ਦਾ ਰਾਹ ਸੌਖਾ ਕਰ ਦਿੱਤਾ ਸੀ ਮੈਚ ਦੇ ਚੌਥੈ ਦਿਨ ਇੰਗਲੈਂਡ ਨੇ ਪਹਿਲੇ ਸੈਸ਼ਨ ‘ਚ ਚਾਰ ਵਿਕਟਾਂ ਗੁਆਈਆਂ ਪਰ ਦੂਸਰੇ ਸੈਸ਼ਨ ‘ਚ ਭਾਰਤ ਨੂੰ ਕੋਈ ਵਿਕਟ ਨਹੀਂ ਮਿਲੀ ਆਖ਼ਰੀ ਸੈਸ਼ਨ ‘ਚ ਬੁਮਰਾਹ ਦੇ ਕਹਿਰ ਨਾਲ ਭਾਰਤ ਨੇ ਪੰਜ ਵਿਕਟਾਂ ਕੱਢੀਆਂ ਦੋਵਾਂ ਦੇਸ਼ਾਂ ਦਰਮਿਆਨ ਚੌਥਾ ਟੈਸਟ ਸਾਊਥੈਂਪਟਨ ‘ਚ 30 ਅਗਸਤ ਤੋਂ ਖੇਡਿਆ ਜਾਵੇਗਾ ਜਿੱਥੇ ਭਾਰਤ ਦਾ ਟੀਚਾ ਲੜੀ ‘ਚ 2-2 ਦੀ ਬਰਾਬਰੀ ਹਾਸਲ ਕਰਨਾ ਹੋਵੇਗਾ

 

 

ਪੰਤ ‘ਤੇ ਟਿੱਪਣੀ ਕਰਨ ‘ਤੇ ਬ੍ਰਾੱਡ ਨੂੰ ਜੁਰਮਾਨਾ

ਨਾਟਿੰਘਮ, 22 ਅਗਸਤ

ਭਾਰਤੀ ਵਿਕਟਕੀਪਰ ਰਿਸ਼ਭ ਪੰਤ ਨੂੰ ਤੀਸਰੇ ਕ੍ਰਿਕਟ ਟੈਸਟ ਦੌਰਾਨ ਭਾਰਤ ਦੀ ਪਹਿਲੀ ਪਾਰੀ ‘ਚ ਆਊਟ ਕਰਨ ਤੋਂ ਬਾਅਦ ਇਤਰਾਜਯੋਗ ਵਤੀਰੇ ਦੇ ਮਾਮਲੇ ‘ਚ ਮੇਜ਼ਬਾਨ ਇੰਗਲੈਂਡ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾੱਡ ‘ਤੇ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਾਇਆ ਗਿਆ ਹੈ
ਟ੍ਰੇਂਟ ਬ੍ਰਿਜ ‘ਚ ਤੀਸਰੇ ਟੈਸਟ ਮੈਚ ਦੇ ਦੂਸਰੇ ਦਿਨ ਭਾਰਤ ਦੀ ਪਹਿਲੀ ਪਾਰੀ ਦੌਰਾਨ ਪੰਤ ਨੂੰ ਆਊਟ ਕਰਨ ਤੋਂ ਬਾਅਦ ਉਸਦੇ ਨਜ਼ਦੀਕ ਜਾ ਕੇ ਕੁਝ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਬ੍ਰਾੱਡ ਦੇ ਇਸ ਸਲੂਕ ਦੇ ਕਾਰਨ ਉਸਨੂੰ ਡਿਮੈਰਿਟ ਅੰਕ ਵੀ ਦਿੱਤਾ ਗਿਆ ਹੈ
ਬ੍ਰਾੱਡ ‘ਤੇ ਇਹ ਦੋਸ਼ ਮੈਦਾਨ ‘ਚ ਮੌਜ਼ੂਦ ਅੰਪਾਇਰ ਮਰਾਇਸ ਇਰਾਸਮਸ ਅਤੇ ਕ੍ਰਿਸ ਗੈਫੇਨੀ ਨੇ ਲਾਏ ਅਤੇ ਤੀਸਰੇ ਅੰਪਾਇਰ ਅਲੀਮ ਡਾਰ ਨੇ ਇਹਨਾਂ ਦੋਸ਼ਾਂ ਦੀ ਪੁਸ਼ਟੀ ਕੀਤੀ ਬ੍ਰਾੱਡ ਨੇ ਵੀ ਆਪਣੀ ਗਲਤੀ ਮੰਨ ਕੇ ਜੁਰਮਾਨਾ ਭਰਨ ਦੀ ਗੱਲ ਨੂੰ ਮੰਨ ਲਿਆ ਹੈ ਜਿਸ ਤੋਂ ਬਾਅਦ ਉਸ ਵਿਰੁੱਧ ਕੋਈ ਅਧਿਕਾਰਕ ਕਾਰਵਾਈ ਨਹੀਂ ਕੀਤੀ ਜਾਵੇਗੀ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।