Breaking News

ਓਲੰਪਿਕ ਚਾਂਦੀ ਤਮਗਾ ਬੈਲਜ਼ੀਅਮ ਨੂੰ ਟੱਕਰਣ ਨਿੱਤਰੇਗਾ ਭਾਰਤ

ਸਾਲ 2013 ਤੋਂ ਹੁਣ ਤੱਕ ਦੋਵਾਂ ਟੀਮਾਂ ਨੇ ਇੱਕ ਦੂਸਰੇ ਵਿਰੁੱਧ 19 ਮੈਚ ਖੇਡੇ ਹਨ ਜਿਸ ਵਿੱਚ ਭਾਰਤ ਸਿਰਫ਼ 5 ਜਿੱਤ ਸਕਿਆ ਹੈ ਜਦੋਂਕਿ ਬੈਲਜੀਅਮ ਨੇ 13 ਮੈਚ ਜਿੱਤੇ ਹਨ

 
ਭੁਵਨੇਸ਼ਵਰ, 1 ਦਸੰਬਰ

ਭਾਰਤੀ ਪੁਰਸ਼ ਹਾਕੀ ਟੀਮ ਦੀ ਵਿਸ਼ਵ ਕੱਪ ‘ਚ ਐਤਵਾਰ ਨੂੰ ਅਸਲੀ ਪਰੀਖਿਆ ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬੈਲਜ਼ੀਅਮ ਤੋਂ ਪਾਰ ਪਾਉਣਾ ਹੋਵੇਗੀ
ਭਾਰਤ ਨੇ ਵਿਸ਼ਵ ਕੱਪ ‘ਚ ਦੱਖਣੀ ਅਫ਼ਰੀਕਾ ਨੂੰ 5-0 ਨਾਲ ਹਰਾ ਕੇ ਟੂਰਨਾਮੈਂਟ ਦੀ ਜੇਤੂ ਸ਼ੁਰੂਆਤ ਕੀਤੀ ਸੀ ਹਾਲਾਂਕਿ ਬੈਲਜੀਅਮ ਜਿਹੀ ਮਜ਼ਬੂਤ ਟੀਮ ਵਿਰੁੱਧ ਜਿੱਤ ਕਰਨਾ ਉਸ ਲਈ ਮੁਸ਼ਕਲ ਚੁਣੌਤੀ ਮੰਨਿਆ ਜਾ ਰਿਹਾ ਹੈ ਘਰੇਲੂ ਮੇਦਾਨ ‘ਤੇ ਖ਼ਿਤਾਬ ਦੀ ਤਲਾਸ਼ ‘ਚ ਲੱਗੀ ਮੇਜ਼ਬਾਨ ਟੀਮ ਦੀਆਂ ਨਜ਼ਰਾਂ ਬੈਲਜ਼ੀਅਮ ਨੂੰ ਹਰਾਉਣ ਦੇ ਨਾਲ ਕੁਆਰਟਰ ਫਾਈਨਲ ‘ਚ ਜਗ੍ਹਾ ਪੱਕੀ ਕਰਨ ‘ਤੇ ਵੀ ਲੱਗੀ ਹੋਵੇਗੀ
ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਦੀ ਕੋਸ਼ਿਸ਼ ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਬੈਲਜ਼ੀਅਮ ਵਿਰੁੱਧ ਆਪਣੇ ਪਿਛਲੇ ਰਿਕਾਰਡ ‘ਚ ਸੁਧਾਰ ਕਰਨ ਦੀ ਹੋਵੇਗੀ ਸਾਲ 2013 ਤੋਂ ਹੁਣ ਤੱਕ ਦੋਵਾਂ ਟੀਮਾਂ ਨੇ ਇੱਕ ਦੂਸਰੇ ਵਿਰੁੱਧ 19 ਮੈਚ ਖੇਡੇ ਹਨ ਜਿਸ ਵਿੱਚ ਭਾਰਤ ਸਿਰਫ਼ 5 ਜਿੱਤ ਸਕਿਆ ਹੈ ਜਦੋਂਕਿ ਬੈਲਜੀਅਮ ਨੇ 13 ਮੈਚ ਜਿੱਤੇ ਹਨ ਇੱਕ ਮੈਚ ਡਰਾਅ ਰਿਹਾ ਸੀ

ਆਖ਼ਰੀ ਵਾਰ ਬੇਦਰਾ ‘ਚ ਹੋਈ ਚੈਂਪੀਅੰਜ਼ ਟਰਾਫ਼ੀ ‘ਚ ਦੋਵੇਂ ਟੀਮਾਂ ਇੱਕ ਦੂਸਰੇ ਨਾਲ ਭਿੜੀਆਂ ਸਨ ਅਤੇ ਮੈਚ 1-1 ਨਾਲ ਡਰਾਅ ਸਮਾਪਤ ਹੋਇਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top