ਅਭਿਆਸ ਮੈਚ ‘ਚ ਭਾਰਤੀਆਂ ਦਿਖਾਇਆ ਦਮ, ਪੰਜ ਬੱਲੇਬਾਜ਼ਾਂ ਦੇ ਅਰਧ ਸੈਂਕੜੇ

0

ਕਪਤਾਨ ਵਿਰਾਟ, ਉਪਕਪਤਾਨ ਰਹਾਣੇ, ਪ੍ਰਿਥਵੀ, ਹਨੁਮਾ ਵਿਹਾਰੀ, ਪੁਜਾਰਾ ਚੱਲੇ, ਰਾਹੁਲ ਫਿਰ ਨਾਕਾਮ

 

ਭਾਰਤ ਨੇ ਬਣਾਈਆਂ 358 ਦੌੜਾਂ

ਸਿਡਨੀ, 29 ਨਵੰਬਰ 
ਨੌਜਵਾਨ ਓਪਨਰ ਪ੍ਰਿਥਵੀ ਸ਼ਾ ਅਤ ੇਕਪਤਾਨ ਵਿਰਾਟ ਕੋਹਲੀ ਸਮੇਤ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੇ ਅਭਿਆਸ ਮੈਚ ਦੇ ਦੂਸਰੇ ਦਿਨ ਵੀਰਵਾਰ ਨੂੰ ਮਿਲੇ ਮੌਕੇ ਦਾ ਪੂਰਾ ਫਾਇਦਾ ਉਠਾਉਂਦਿਆਂ ਕ੍ਰਿਕਟ ਆਸਟਰੇਲੀਆ ਵਿਰੁੱਧ ਜ਼ਬਰਦਸਤ ਬੱਲੇਬਾਜ਼ੀ ਕੀਤੀ ਅਤੇ ਪਹਿਲੀ ਪਾਰੀ ‘ਚ 358 ਦੌੜਾਂ ਬਣਾਈਆਂ ਸਵੇਰੇ ਮੈਚ ‘ਚ ਮੇਜ਼ਬਾਨ ਟੀਮ ਨੇ ਟਾਸ ਜਿੱਤਣ ਤੋਂ ਬਾਅਦ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਮੌਕਾ ਦਿੱਤਾ ਅਤੇ ਭਾਰਤੀ ਬੱਲੇਬਾਜ਼ਾਂ ਨੇ ਇਸ ਦਾ ਪੂਰਾ ਫਾਇਦਾ ਉਠਾਉਂਦਿਆਂ 92 ਓਵਰਾਂ ਦੀ ਖੇਡ ‘ਚ 358 ਦੌੜਾਂ ਜੋੜ ਦਿੱਤੀਆਂ ਜਿਸ ਵਿੱਚ ਪੰਜ ਅਰਧ ਸੈਂਕੜੇ ਬਣੇ

 

 

ਕੋਹਲੀ-ਪੁਜਾਰਾ ਨੇ ਕੀਤੀ 72 ਦੌੜਾਂ ਦੀ ਭਾਈਵਾਲੀ

ਭਾਰਤੀ ਟੀਮ ਦੇ ਨਵੇਂ ਸਟਾਰ ਬੱਲੇਬਾਜ਼ 19 ਸਾਲ ਦੇ ਓਪਨਰ ਪ੍ਰਿਥਵੀ ਸ਼ਾ ਨੇ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ 69 ਗੇਂਦਾਂ ‘ਚ 11 ਚੌਕਿਆਂ ਦੀ ਮੱਦਦ  ਨਾਲ 66 ਦੌੜਾਂ ਦੀ ਪਾਰੀ ਖੇਡੀ ਲੋਕੇਸ਼ ਰਾਹੁਲ ਹਾਲਾਂਕਿ 18 ਗੇਂਦਾਂ ‘ਚ 3 ਦੌੜਾਂ ਬਣਾ ਕੇ ਸਸਤੇ ‘ਚ ਆਊਟ ਹੋਏ ਭਾਰਤ ਦੀ ਪਹਿਲੀ ਵਿਕਟ ਸਿਰਫ਼ 16 ਦੌੜਾਂ ‘ਤੇ ਨਿਕਲੀ ਪਰ ਪ੍ਰਿਥਵੀ ਨੇ ਫਿਰ ਠਰੰਮੇ ਨਾਲ ਖੇਡਦੇ ਹੋਏ ਪੁਜਾਰਾ ਨਾਲ ਦੂਸਰੀ ਵਿਕਟ ਲਈ 53 ਦੌੜਾਂ ਦੀ ਭਾਈਵਾਲੀ ਕੀਤੀ ਪ੍ਰਿਥਵੀ 21ਵੇਂ ਓਵਰ ‘ਚ ਡੇਨਿਅਲ ਫਾਲਿਸ ਦੀ ਗੇਂਦ ‘ਤੇ ਦੂਸਰੇ ਬੱਲੇਬਾਜ਼ ਦੇ ਤੌਰ ‘ਤੇ ਬੋਲਡ ਹੋਏ ਇਸ ਤੋਂ ਬਾਅਦ ਸੰਭਲ ਕੇ ਖੇਡਦੇ ਹੋਏ  ਚੇਤੇਸ਼ਵਰ ਪੁਜਾਰਾ (89 ਗੇਂਦਾਂ ‘ਚ 8 ਚੌਕੇ, 54 ਦੌੜਾਂ) ਨੇ ਕਪਤਾਨ ਵਿਰਾਟ ਕੋਹਲੀ (64 ਦੌੜਾਂ, 87 ਗੇਂਦਾਂ, 9 ਚੌਕੇ, 1 ਛੱਕਾ)  ਨਾਲ ਤੀਸਰੀ ਵਿਕਟ ਲਈ 73 ਦੌੜਾਂ ਜੋੜੀਆਂ ਉਪਕਪਤਾਨ ਅਜਿੰਕੇ ਰਹਾਣੇ ਨੇ 123 ਗੇਂਦਾਂ ‘ਚ ‘ਚ 1 ਚੌਕੇ ਦੀ ਮੱਦਦ ਨਾਲ ਕੀਮਤੀ 56 ਦੌੜਾਂ ਜੋੜੀਆਂ ਜਦੋਂਕਿ ਹਨੁਮਾ ਵਿਹਾਰੀ ਨੇ 88 ਗੇਂਦਾਂ ‘ਚ 5 ਚੌਕੇ ਅਤੇ ਇੱਕ ਛੱਕਾ ਲਾ ਕੇ 53 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਆਪਣੀ ਅਹਿਮੀਅਤ ਦਰਸਾਈ

 
ਵਿਹਾਰੀ ਆਸਟਰੇਲੀਆਈ ਚਾਈਨਾਮੈਨ ਗੇਂਦਬਾਜ਼ ਡੀਆਰਕੀ ਸ਼ਾਰਟ ਦੀ ਗੇਂਦ ‘ਤੇ ਆਊਟ ਹੋਏ ਜਦੋਂਕਿ ਰੋਹਿਤ 55 ਗੇਂਦਾਂ ‘ਚ ਪੰਜ ਚੌਕਿਆਂ ਅਤੇ ਛੱਕੇ ਦੀ ਮੱਦਦ ਨਾਲ ਨੇ 40 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਛੇਵੇਂ ਬੱਲੇਬਾਜ਼ ਦੇ ਤੌਰ ਹਾਰਡੀ ਨੂੰ ਆਪਣੀ ਵਿਕਟ ਦੇ ਬੈਠੇ

 
ਜਵਾਬ ‘ਚ ਸੀਏ ਇਕਾਦਸ਼ ਨੇ ਪਹਿਲੀ ਪਾਰੀ ‘ਚ 4 ਓਵਰਾਂ ਦੀ ਖੇਡ ‘ਚ ਬਿਨਾਂ ਵਿਕਟ ਗੁਆਇਆਂ 24 ਦੌੜਾਂ ਬਣਾ ਲਈਆਂ ਹਨ ਬੱਲੇਬਾਜ਼ ਸਾਰਟ 10 ਅਤੇ ਮੈਕਸ 14 ਦੌੜਾਂ ‘ਤੇ ਨਾਬਾਦ ਹਨ ਦਿਨ ਦੀ ਸਮਾਪਤੀ ਤੱਕ ਭਾਰਤ ਦੇ ਦੋ ਗੇਂਦਬਾਜ਼ਾਂ ਮੁਹੰਮਦ ਸ਼ਮੀ ਅਤੇ ਯਾਦਵ ਨੇ ਦੋ ਦੋ ਓਵਰ ਗੇਂਦਬਾਜ਼ੀ ਕੀਤੀ ਹੇ ਅਤੇ ਮੈਚ ਦਾ ਤੀਸਰਾ ਦਿਨ ਭਾਰਤੀ ਗੇਂਦਬਾਜ਼ਾਂ ਲਈ ਅਭਿਆਸ ਦੇ ਲਿਹਾਜ਼ ਨਾਲ ਅਹਿਮ ਹੋਵੇਗਾ

 

ਆਸਟਰੇਲੀਆ ਵਿਰੁੱਧ 6 ਦਸੰਬਰ ਤੋਂ ਸ਼ੁਰੂ ਹੋ ਰਹੀ ਚਾਰ ਟੈਸਟਾਂ ਦੀ ਲੜੀ ਤੋਂ ਪਹਿਲਾਂ ਭਾਰਤ ਸੀਏ ਇਕਾਦਸ਼ ਵਿਰੁੱਧ ਚਾਰ ਰੋਜ਼ਾ ਅਭਿਆਸ ਮੈਚ ਖੇਡ ਰਹੀ ਹੈ ਪਰ ਮੈਚ ਦਾ ਪਹਿਲਾ ਦਿਨ ਬਰਸਾਤ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਸੀ 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।