ਭਾਰਤ-ਚੀਨ ਸਬੰਧ: ਵਧਦੀ ਬੇਭਰੋਸਗੀ

0
104

ਭਾਰਤ-ਚੀਨ ਸਬੰਧ: ਵਧਦੀ ਬੇਭਰੋਸਗੀ

ਗੁਆਂਢੀ ਜਾਂ ਦੁਸ਼ਮਣ? ਦੋਵੇਂ ਅਸਲ ਵਿਚ ਭਾਰਤ-ਚੀਨ ਸਬੰਧ ਪੋਕਰ ਗੇਮ ਵਾਂਗ ਹਨ ਜਿਸ ’ਚ ਕੋਈ ਭਾਵਨਾ ਨਹੀਂ ਹੁੰਦੀ ਹੈ ਖਿਡਾਰੀ ਆਪਣੀ ਰਣਨੀਤੀ ਬਣਾਉਂਣਾ ਹੈ ਅਤੇ ਆਪਣੇ ਰੁਖ਼ ’ਤੇ ਕਾਇਮ ਰਹਿੰਦਾ ਹੈ ਅਤੇ ਜਿੱਤ ਹੀ ਮੂਲ ਮਕਸਦ ਹੁੰਦਾ ਹੈ ਭਾਰਤ ਅਤੇ ਚੀਨ ਇਹੀ ਕਰ ਰਹੇ ਹਨ ਅਤੇ ਦੋਵਾਂ ਦਾ ਸੰਦੇਸ਼ ਹੈ- ਸਾਡੇ ਨਾਲ ਨਾ ਉਲਝੋ ਚੀਨ ਬਾਰੇ ਅਮਰੀਕੀ ਕਾਂਗਰਸ ਨੂੰ ਪੈਂਟਾਗਨ ਵੱਲੋਂ ਹਾਲ ’ਚ ਸੌਂਪੀ ਗਈ ਰਿਪੋਰਟ ਚਿੰਤਾਜਨਕ ਹੈ

ਇਸ ਰਿਪੋਰਟ ’ਚ ਨਾ ਸਿਰਫ਼ ਅਰੁਣਾਂਚਲ ਪ੍ਰਦੇਸ਼ ਦੇ ਉੱਚ ਸੁਬਾਨਸਿਰੀ ਖੇਤਰ ’ਚ ਚੀਨ ਵੱਲੋਂ ਇੱਕ ਛੋਟੇ ਪਿੰਡ ਦੇ ਨਿਰਮਾਣ ਦਾ ਜ਼ਿਕਰ ਕੀਤਾ ਗਿਆ ਹੈ ਸਗੋਂ ਇਸ ਗੱਲ ਨੂੰ ਵੀ ਰੇਖਾਂਕਿਤ ਕੀਤਾ ਗਿਆ ਹੈ ਕਿ ਚੀਨ ਸਿਰਫ਼ ਇੱਕੋ-ਇੱਕ ਅਜਿਹਾ ਦੇਸ਼ ਹੈ ਕਿ ਜੋ ਆਪਣੀ ਫੌਜ ਦੇ ਆਧੁਨਿਕੀਕਕਰਨ ਅਤੇ ਸਾਲ 2030 ਤੱਕ ਆਪਣੇ ਪਰਮਾਣੂ ਹਥਿਆਰਾਂ ਦੀ ਗਿਣਤੀ ਇੱਕ ਹਜ਼ਾਰ ਤੱਕ ਵਧਾ ਕੇ ਵਿਸ਼ਵ ਦੇ ਲੋਕਤੰਤਰਾਂ ਨੂੰ ਆਪਣੀ ਆਰਥਿਕ, ਫੌਜੀ, ਕੂਟਨੀਤਿਕ ਅਤੇ ਤਕਨੀਕੀ ਸ਼ਕਤੀ ਨੂੰ ਮਿਲਾ ਕੇ ਲਗਾਤਾਰ ਚੁਣੌਤੀ ਦੇਣ ’ਚ ਸਮਰੱਥ ਹੈ

ਦੂਜੇ ਪਾਸੇ ਭਾਰਤ ਅਤੇ ਚੀਨ ਵਿਚਕਾਰ ਪੂਰਬੀ ਲੱਦਾਖ ’ਚ 11 ਮਹੀਨਿਆਂ ਤੋਂ ਵਿਰੋਧ ਚੱਲ ਰਿਹਾ ਹੈ ਅਤੇ ਹੁਣ ਇਸ ’ਚ ਇੱਕ ਨਵਾਂ ਤਣਾਅ ਜੁੜ ਗਿਆ ਹੈ ਅਤੇ ਉਹ ਹੈ ਭੂਟਾਨ ਭੂਟਾਨ ਨੇ ਚੀਨ ਨਾਲ ਆਪਣੇ ਪੁਰਾਣੇ ਸੀਮਾ ਵਿਵਾਦ ਨੂੰ ਸੁਲਝਾਉਣ ਲਈ ਕੀਤੀ ਗਈ ਹਸਤਾਖਰਸ਼ੁਦਾ ਰੂਪਰੇਖਾ ’ਚ ਭਾਰਤ ਨੂੰ ਵਿਸ਼ਵਾਸ ’ਚ ਲੈਣਾ ਜ਼ਰੂਰੀ ਨਹੀਂ ਸਮਝਿਆ ਅਜਿਹਾ ਕਰਕੇ ਭੂਟਾਨ ਨੇ ਸਪੱਸ਼ਟ ਕੀਤਾ ਕਿ ਇਹ ਭਾਰਤ ਅਤੇ ਚੀਨ ਵਿਚਕਾਰ ਭੂ-ਰਾਜਨੀਤਿਕ ਮੁਕਾਬਲੇ ’ਚ ਨਹੀਂ ਉਲਝਣਾ ਚਾਹੁੰਦਾ ਹੈ ਇਹ ਰੂਪਰੇਖਾ ਭਾਰਤ ਅਤੇ ਚੀਨ ਦੇ ਕੋਰ ਕਮਾਂਡਰਾਂ ਵਿਚਕਾਰ 13ਵੇਂ ਦੌਰ ਦੀ ਗੱਲਬਾਤ ਤੋਂ ਚਾਰ ਦਿਨ ਬਾਅਦ ਸਾਈਨ ਕੀਤੀ ਗਈ

ਭਾਰਤ ਇਸ ਤੋਂ ਹੈਰਾਨ ਹੈ ਕਿਉਂਕਿ ਡੋਕਲਾਮ ਘਟਨਾ ਤੋਂ ਬਾਅਦ ਭਾਰਤ ਅਤੇ ਚੀਨ ਸਬੰਧ ਹੋਰ ਮੁਸ਼ਕਲ ਹੋ ਗਏ ਹਨ ਜੂਨ 2017 ’ਚ ਚੀਨੀ ਫੌਜੀਆਂ ਨੇ ਡੋਕਲਾਮ ਪਠਾਰ ਦੇ ਨਜ਼ਦੀਕ ਇੱਕ ਸੜਕ ਦੇ ਨਿਰਮਾਣ ਦਾ ਯਤਨ ਕੀਤਾ ਜਿਸ ’ਤੇ ਭੂਟਾਨ ਅਤੇ ਚੀਨ ਦੋਵੇਂ ਹੀ ਦਾਅਵਾ ਕਰਦੇ ਹਨ ਭਾਰਤੀ ਫੌਜੀਆਂ ਨੇ ਦਖ਼ਲਅੰਦਾਜ਼ੀ ਕੀਤੀ ਕਿਉਂਕਿ ਇਹ ਭੂ-ਭਾਗ ਭਾਰਤ ਦੇ ਰਾਜਮਾਰਗ ਦੇ ਨਜ਼ਦੀਕ ਹੈ 73 ਦਿਨ ਤੱਕ ਚੱਲੇ ਵਿਰੋਧ ਤੋਂ ਬਾਅਦ ਦੋਵਾਂ ਪੱਖਾਂ ਨੇ ਆਪਣੀ ਫੌਜ ਵਾਪਸ ਸੱਦੀ ਪਰ ਉਸ ਤੋਂ ਬਾਅਦ ਵੀ ਸੈਟੇਲਾਈਟ ਤਸਵੀਰਾਂ ਦਰਸ਼ਾਉਂਦੀਆਂ ਹਨ ਕਿ ਚੀਨ ਨੇ ਇਸ ਖੇਤਰ ’ਚ ਫੌਜੀ ਢਾਂਚੇ ਦਾ ਨਿਰਮਾਣ ਕੀਤਾ ਅਤੇ ਭਾਰਤ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ

ਬਿਨਾਂ ਸ਼ੱਕ ਕਈ ਫੌਜੀ ਅਤੇ ਕੂਟਨੀਤਿਕ ਗੱਲਾਂਬਾਤਾਂ ਦੇ ਬਾਵਜੂਦ ਚੀਨ ਅਸਲ ਕੰਟਰੋਲ ਲਾਈਨ ’ਤੇ ਆਪਣੇ ਦਾਅਵਿਆਂ ਨੂੰ ਪੁਖਤਾ ਕਰਨ ਲਈ ਕ੍ਰਮਿਕ ਅਤੇ ਰਣਨੀਤਿਕ ਕਦਮ ਚੁੱਕ ਰਿਹਾ ਹੈ ਅਤੇ ਇਸ ਕ੍ਰਮ ’ਚ ਉਸ ਨੇ ਅਰੁਣਾਂਚਲ ਪ੍ਰਦੇਸ਼ ’ਚ ਇੱਕ ਛੋਟੇ ਪਿੰਡ ਜਾਂ ਪੀਪੁਲਸ ਲਿਬਰੇਸ਼ਨ ਆਰਮੀ ਦੇ ਫੌਜੀ ਕੈਂਪਾਂ ਦਾ ਨਿਰਮਾਣ ਵੀ ਕੀਤਾ ਹੈ ਚੀਨ ਮਾਮਲਿਆਂ ਦੇ ਇੱਕ ਨਿਗਰਾਨ ਦਾ ਕਹਿਣਾ ਹੈ ਕਿ ਇਸ ਵਿਰੋਧ ਦਾ ਚੀਨ ਦਾ ਇੱਕ ਰਣਨੀਤਿਕ ਮਕਸਦ ਭਾਰਤ ਨੂੰ ਅਮਰੀਕਾ ਦੇ ਨਾਲ ਡੂੰਘਾ ਸਬੰਧ ਬਣਾਉਣ ਤੋਂ ਰੋਕਣਾ ਸੀ

ਭਾਰਤ ਬਾਰੇ ਚੀਨ ’ਚ ਦੋ ਤਰ੍ਹਾਂ ਦੀ ਸੋਚ ਹੈ ਪਹਿਲੀ, ਜੋ ਭਾਰਤ ਦੀ ਆਰਥਿਕ, ਵਿਗਿਆਨਕ ਅਤੇ ਫੌਜੀ ਸਮਰੱਥਾ ਨੂੰ ਪਛਾਣਦਾ ਹੈ ਹਾਲਾਂਕਿ ਇਸ ਸਮਰੱਥਾ ’ਚ ਇਸ ਗਤੀ ਨਾਲ ਵਾਧਾ ਨਹੀਂ ਹੋ ਰਿਹਾ ਹੈ ਜਿਸ ਤੇਜ਼ੀ ਨਾਲ ਚੀਨ ਦੀਆਂ ਸਮਰੱਥਾਵਾਂ ’ਚ ਹੋ ਰਿਹਾ ਹੈ ਦੂਜਾ, ਕਈ ਚੀਨੀ ਆਗੂ ਭਾਰਤ ਦੇ ਇਸ ਦਾਅਵੇ ਨੂੰ ਨਕਾਰ ਦਿੰਦੇ ਹਨ ਕਿ ਉਹ ਇੱਕ ਮੁੱਖ ਸ਼ਕਤੀ ਹੈ ਅਤੇ ਇਸ ਨੂੰ ਨਕਲੀ ਅਤੇ ਝੂਠਾ ਮੰਨਦੇ ਹਨ ਜਦੋਂਕਿ ਦੋਵੇਂ ਪੱਖ ਇੱਕ-ਦੂਜੇ ਦੀ ਸਫ਼ਲਤਾ ਨੂੰ ਸਵੀਕਾਰ ਕਰਦੇ ਹਨ ਅਤੇ ਇੱਕ-ਦੂਜੇ ਦੀਆਂ ਇੱਛਾਵਾਂ ਤੋਂ ਚਿੰਤਤ ਹਨ ਨਾਲ ਹੀ ਉਹ ਇੱਕ-ਦੂਜੇ ਦਾ ਸਨਮਾਨ ਵੀ ਕਰਦੇ ਹਨ ਅਤੇ ਇਸ ਗੱਲ ਨੂੰ ਵੀ ਮੰਨਦੇ ਹਨ ਕਿ ਵਿਸ਼ਵ ਦੇ ਦੇਸ਼ਾਂ ਦੀ ਤੁਲਨਾ ’ਚ ਦੋਵੇਂ ਦੇਸ਼ ਅੱਗੇ ਵਧੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਦੀ ਰਾਸ਼ਟਰੀ ਸ਼ਕਤੀ ’ਚ ਫਰਕ ਹੈ

ਜਦੋਂਕਿ ਡੂੰਘੇ ਬੇਭਰੋਸੇ ਦੇ ਬਾਵਜੂਦ ਉਹ ਭਵਿੱਖ ਬਾਰੇ ਨਿਰਾਸ਼ ਨਹੀਂ ਹਨ ਦੱਖਣੀ ਏਸ਼ੀਆ ’ਚ ਚੀਨ ਦੇ ਵਧਦੇ ਪ੍ਰਭਾਵ ਨੂੰ ਵੀ ਭਾਰਤ ਨਕਾਰਾਤਮਕ ਰੂਪ ’ਚ ਦੇਖਦਾ ਹੈ ਅਤੇ ਇਸ ਦੇ ਚੱਲਦਿਆਂ ਵੀ ਦੋਵਾਂ ਦੇਸ਼ਾਂ ਵਿਚਕਾਰ ਮੁਕਾਬਲਾ ਵਧਿਆ ਹੈ ਚੀਨ ਦੇ ਨਾਲ ਭਾਰਤ ਦੇ ਸਬੰਧ ਚੰਗੇ ਨਹੀਂ ਰਹੇ ਹਨ ਜੋ ਭਾਰਤ ਲਈ ਸਭ ਤੋਂ ਵੱਡੀ ਜੰਗੀ ਸੁਰੱਖਿਆ ਚੁਣੌਤੀ ਹੈ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਨਾ ਸਿਰਫ਼ ਠੰਢਾਪਣ ਹੈ ਸਗੋਂ ਡੂੰਘੀ ਬੇਭਰੋਸਗੀ ਵੀ ਹੈ ਪਰ ਦੋਵਾਂ ਦੇਸ਼ਾਂ ਨੇ ਗੱਲਬਾਤ ਨਹੀਂ ਛੱਡੀ ਹੈ ਹਾਲਾਂਕਿ ਇਹ ਗੱਲਬਾਤ ਸਿਰਫ਼ ਆਪਣੇ-ਆਪਣੇ ਰੁਖ ਨੂੰ ਦੁਹਰਾਉਣ ਲਈ ਹੋ ਰਹੀ ਹੈ ਭਾਰਤ ਆਪਣੀ ਰਾਸ਼ਟਰੀ ਸੁਰੱਖਿਆ ਅਤੇ ਜੰਗੀ ਹਿੱਤਾਂ ਨੂੰ ਕਿਸੇ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰ ਸਕਦਾ ਤੇ ਇਸ ਲਈ ਉਹ ਉਸ ਦਿਸ਼ਾ ’ਚ ਕੰਮ ਕਰ ਰਿਹਾ ਹੈ

ਚੀਨ ਪੱਛਮੀ ਦੇਸ਼ਾਂ ਖਾਸ ਕਰਕੇ ਅਮਰੀਕਾ ਦੇ ਨਾਲ ਮੁਕਾਬਲੇ ’ਚ ਭਾਰਤ ਦੀ ਕੇਂਦਰੀ ਸਥਿਤੀ ਨੂੰ ਸਵੀਕਾਰ ਕਰਦਾ ਹੈ ਇਸ ਲਈ ਉਹ ਭਾਰਤ ਦੀ ਹਿੰਦ ਪ੍ਰਸ਼ਾਂਤ ਸਾਂਝੇਦਾਰੀ ਨੂੰ ਆਪਣੇ ਹਿੱਤਾਂ ਲਈ ਖ਼ਤਰਾ ਮੰਨਦਾ ਹੈ ਚੀਨ ਭਾਰਤ ਵੱਲੋਂ ਹਿੰਦ ਪ੍ਰਸ਼ਾਂਤ ਖੇਤਰ ’ਚ ਰਣਨੀਤਿਕ ਸਾਂਝੀਦਾਰੀ ਬਣਾਉਣ ਨੂੰ ਇਸ ਖੇਤਰ ’ਚ ਆਪਣੇ ਹਿੱਤਾਂ ਦੇ ਉਲਟ ਮੰਨਦਾ ਹੈ ਹਾਲਾਂਕਿ ਇਸ ਮਾਮਲੇ ’ਚ ਭਾਰਤ ਚੀਨ ਤੋਂ ਕਾਫ਼ੀ ਪਿੱਛੇ ਹੈ ਪਰ ਇਨ੍ਹਾਂ ਸਾਂਝੇਦਾਰੀਆਂ ਨਾਲ ਚੀਨ ਦੀ ਸੰਸਾਰਿਕ ਮਹੱਤਵਪੂਰਨਤਾ ਲਈ ਖ਼ਤਰਾ ਪੈਦਾ ਹੋ ਸਕਦਾ ਹੈ

ਮੋਦੀ ਸਮਝਦੇ ਹਨ ਕਿ ਅੱਜ ਦੀ ਭੂ-ਜੰਗੀ ਸਿਆਸਤ ਅਸਲ ’ਚ ਵਿਹਾਰਿਕਤਾ ਮਹੱਤਵਪੂਰਨ ਹੈ ਅਤੇ ਸ਼ਾਟਕੱਟ ਨਾਲ ਕੰਮ ਨਹੀਂ ਚੱਲੇਗਾ ਇਸ ਲਈ ਭਾਰਤ ਨੂੰ ਚੀਨ ਨਾਲ ਨਜਿੱਠਣ ਲਈ ਇੱਕ ਸਮੁੱਚੀ ਅਤੇ ਬਹੁਕੋਣੀ ਰਣਨੀਤੀ ਅਪਣਾਉਣੀ ਹੋਵੇਗੀ ਹਲਾਂਕਿ ਉਹ ਚੀਨ ਦੇ ਨਾਲ ਦੀਰਘਕਾਲੀ ਸ਼ਾਂਤੀ ਸਥਾਪਨਾ ਚਾਹੁੰਦਾ ਹੈ ਪਰ ਸਿਰਫ਼ ਇਸ ਨਾਲ ਇਸ ਗੱਲ ਦੀ ਗਾਰੰਟੀ ਨਹੀਂ ਮਿਲ ਜਾਂਦੀ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਨਹੀਂ ਵਧੇਗਾ ਇੱਕ ਅਜਿਹੀ ਤਾਨਾਸ਼ਾਹ ਸ਼ਕਤੀ ਨਾਲ ਵਿਹਾਰ ਕਰਨਾ ਸੌਖਾ ਨਹੀਂ ਹੈ ਜੋ ਆਪਣੇ ਹਿੱਤਾਂ ਲਈ ਸੰਸਾਰਿਕ ਵਿਵਸਥਾ ਨੂੰ ਬਦਲਣਾ ਚਾਹੁੰਦਾ ਹੈ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਸੁਧਾਰ ਦੀ ਸੰਭਾਵਨਾ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਲੱਦਾਖ ਸੰਕਟ ਤੋਂ ਭਾਰਤ ਅਤੇ ਚੀਨ ਦੋਵਾਂ ਦੇਸ਼ਾਂ ਨੇ ਕੀ ਸਬਕ ਲਏ ਹਨ

ਜੇਕਰ ਚੀਨ ਮੰਨਦਾ ਹੈ ਕਿ ਵਰਤਮਾਨ ਅੰਤਰਰਾਸ਼ਟਰੀ ਪਰਿਦ੍ਰਿਸ਼ ’ਚ ਭਾਰਤ-ਚੀਨ ਸਬੰਧਾਂ ਦਾ ਭਵਿੱਖ ਉੱਜਵਲ ਨਹੀਂ ਹੈ ਅਤੇ ਭਾਰਤ ਪਹਿਲਾਂ ਹੀ ਅਮਰੀਕਾ ਦਾ ਸਹਿਯੋਗੀ ਬਣ ਗਿਆ ਹੈ ਤਾਂ ਫ਼ਿਰ ਦੁਵੱਲੇ ਮੱਤਭੇਦਾਂ ਦਾ ਹੱਲ ਮੁਸ਼ਕਲ ਹੈ ਅਤੇ ਇਸ ਨਾਲ ਹੋਰ ਟਕਰਾਅ ਹੋ ਸਕਦੇ ਹਨ ਅਤੇ ਜੇਕਰ ਭਾਰਤ ਮੰਨਦਾ ਹੈ ਕਿ ਚੀਨ ਦਾ ਮਕਸਦ ਉਸ ’ਤੇ ਦਾਦਾਗਿਰੀ ਕਰਨਾ ਜਾਂ ਉਸ ਦਾ ਅਪਮਾਨ ਕਰਨਾ ਹੈ ਅਤੇ ਜੇਕਰ ਉਹ ਆਪਣੀ ਫੌਜ ਸ਼ਕਤੀ ਵੱੱਲੋਂ ਸੀਮਾ ਬਦਲਣ ਲਈ ਲਗਾਤਾਰ ਸਰਗਰਮ ਰਹਿੰਦਾ ਹੈ ਜਾਂ ਭਾਰਤ ਦੇ ਸੰਸਾਰਿਕ ਜਾਂ ਖੇਤਰੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਦਾ ਰਹੇਗਾ ਤਾਂ ਸਥਿਤੀ ਹੋਰ ਜ਼ਿਆਦਾ ਚੁਣੌਤੀਪੂਰਨ ਬਣ ਜਾਵੇਗੀ

ਚੀਨ ਦੀ ਇੱਕ ਵੱਖ ਤਰ੍ਹਾਂ ਦੀ ਸੋਚ ਹੈ ਜਿਸ ਨੂੰ ਅਸੀਂ ਨਹੀਂ ਸਮਝ ਸਕੇ ਹਾਂ ਉਸ ਤੋਂ ਆਪਣੀਆਂ ਸ਼ਰਤਾਂ ’ਤੇ ਮਨਵਾਉਣਾ ਜਾਂ ਮਿੱਤਰਤਾ ਕਰਨਾ ਹੋਰ ਵੀ ਮੁਸ਼ਕਲ ਹੈ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਤਣਾਅ ਹੈ ਇਸ ਲਈ ਦੋਵਾਂ ਗੁਆਂਢੀਆਂ ਨੂੰ ਸਹਿਯੋਗ ਅਤੇ ਵਿਰੋਧ ਦੀ ਸਹਿ ਹੋਂਦ ਦੇ ਨਾਲ ਕਦਮ ਦਰ ਕਦਮ ਵਿਸ਼ਵਾਸ ਵਧਾਉਣ ਦਾ ਯਤਨ ਕਰਨਾ ਹੋਵੇਗਾ ਤੇ ਇਸ ਦੀ ਸ਼ੁਰੂਆਤ ਪੂਰਬੀ ਲੱਦਾਖ ਤੋਂ ਕਰਨੀ ਹੋਵੇਗੀ ਚੀਨ ਨੂੰ ਇਸ ਵਿਚਾਰ ਨੂੰ ਛੱਡਣਾ ਹੋਵੇਗਾ ਕਿ ਵਿਆਪਕ ਦੋਪੱਖੀ ਸਬੰਧਾਂ ਤੋਂ ਸੀਮਾ ਸਵਾਲ ਨੂੰ ਵੱਖ ਕਰਕੇ ਦੋਵਾਂ ਦੇਸ਼ਾਂ ਵਿਚਕਾਰ ਭਰੋਸਾ ਪੈਦਾ ਹੋ ਸਕਦਾ ਹੈ

ਸੀਮਾ ਦੋਪੱਖੀ ਸਬੰਧਾਂ ਦਾ ਮੂਲ ਹੈ ਅਤੇ ਇਸ ਦਾ ਦੁਵੱਲਾ ਮੰਨਣਯੋਗ ਹੱਲ ਲੱਭਣਾ ਜ਼ਰੂਰੀ ਹੈ ਨਹੀਂ ਤਾਂ ਦੋਵਾਂ ਦੇਸ਼ਾਂ ਵਿਚਕਾਰ ਮੁਕਾਬਲੇ ਦਾ ਇੱਕ ਨਵਾਂ ਦੌਰ ਸ਼ੁਰੂ ਹੋਵੇਗਾ ਕਿਉਂਕਿ ਚੀਨ ਦੀ ਰਣਨੀਤਿਕ ਸੀਮਾ ਭਾਰਤ ਦੀ ਰਣਨੀਤਿਕ ਸੀਮਾ ਨਾਲ ਮਿਲਦੀ ਹੈ ਚੀਨ ਨਵੇਂ ਨਿਯਮ ਬਣਾਉਣਾ ਚਾਹੁੰਦਾ ਹੈ ਹਾਲਾਂਕਿ ਉਸ ਦੇ ਉਕਸਾਵੇ ਦੀ ਕਾਰਵਾਈ ਦੇ ਖਿਲਾਫ਼ ਸਖ਼ਤ ਪ੍ਰਤੀਕਿਰਿਆ ਅਤੇ ਇੱਕ ਸਪੱਸ਼ਟ ਲਛਮਣ ਰੇਖਾ ਇਸ ਉਪ ਮਹਾਂਦੀਪ ’ਚ ਸ਼ਾਂਤੀ ਦੀ ਗਾਰੰਟੀ ਹੈ ਭਾਰਤ ਨੇ ਇਸ ਖੇਡ ਦੇ ਨਿਯਮ ਸਪੱਸ਼ਟ ਕਰ ਦਿੱਤੇ ਹਨ ਤੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ
ਪੂਨਮ ਆਈ ਕੌਸ਼ਿਸ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ