Breaking News

ਇੰਡੋਨੇਸ਼ੀਆ ‘ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 1944 ਹੋਈ

Earthquake

5000 ਅਜੇ ਵੀ ਨੇ ਲਾਪਤਾ

ਪਾਲੂ, ਏਜੰਸੀ।  Indonesia ‘ਚ ਆਏ ਜਬਰਦਸਤ ਭੂਚਾਲ ਅਤੇ ਸੁਨਾਮੀ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਸੋਮਵਾਰ ਨੂੰ 1944 ਹੋ ਗਈ ਜਦੋਂ ਕਿ ਪੰਜ ਹਜ਼ਾਰ ਲੋਕ ਹੁਣ ਵੀ ਲਾਪਤਾ ਹਨ। ਪੀੜਤਾਂ ਨੂੰ ਖੋਜਣ ਦਾ ਕੰਮ ਪੂਰਾ ਹੋ ਚੁੱਕਾ ਹੈ। ਅਰਬ ਨਿਊਜ਼ ਨੇ ਇੱਕ ਸਥਾਨਕ ਫੌਜੀ ਬੁਲਾਰੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਰਾਹਤ ਅਤੇ ਬਚਾਅ ਕਰਮਚਾਰੀਆਂ ਨੇ ਸੋਮਵਾਰ ਨੂੰ ਹੋਟਲ ਰੋਆ-ਰੋਆ ‘ਚ ਤਲਾਸ਼ੀ ਅਭਿਆਨ ਮੁਕੰਮਲ ਕੀਤਾ। ਪਿਛਲੀ 28 ਸਤੰਬਰ ਨੂੰ ਆਏ 7.5 ਤੀਬਰਤਾ ਵਾਲੇ ਭੂਚਾਲ ਦੇ ਜ਼ੋਰਦਾਰ ਝਟਕਿਆਂ ਅਤੇ ਸੁਨਾਮੀ ਕਾਰਨ ਪੰਜ ਹਜ਼ਾਰ ਲੋਕ ਹੁਣ ਵੀ ਲਾਪਤਾ ਹਨ।

ਪਾਲੂ ‘ਚ ਖੋਜਬੀਨ ਅਤੇ ਰਾਹਤ (ਸਾਰ) ਅਭਿਆਨ ਦੇ ਫੀਲਡ ਡਾਇਰੈਕਟਰ ਬਮਬਾਂਗ ਸੂਰਿਆ ਨੇ ਕਿਹਾ ਕਿ ਹੋਟਲ ਰੋਆ-ਰੋਆ ‘ਚ ਸਾਰ ਅਭਿਆਨ ਸਮਾਪਤ ਹੋ ਗਿਆ ਹੈ ਕਿਉਂਕਿ ਅਸੀਂ ਪੂਰੇ ਹੋਟਲ ਦੀ ਖੋਜ ਕੀਤੀ ਹੈ ਅਤੇ ਹੁਣ ਹੋਰ ਪੀੜਤ ਨਹੀਂ ਪਾਏ ਗਏ। ਘਟਨਾ ਸਥਾਨ ‘ਤੇ ਮੌਜੂਦ ਸਾਰ ਦੇ ਇਕ ਹੋਰ ਅਧਿਕਾਰੀ ਅਗੁਪਤ ਹਾਰਯੋਨੋ ਨੇ ਕਿਹਾ ਕਿ ਹੋਟਲ ‘ਚੋਂ 27 ਲਾਸ਼ਾਂ ਨੂੰ ਕੱਢਿਆ ਗਿਆ ਹੈ ਜਿਹਨਾਂ ‘ਚੋਂ ਤਿੰਨ ਨੂੰ ਐਤਵਾਰ ਨੂੰ ਮਲਬੇ ‘ਚੋਂ ਕੱਢਿਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top