ਇੰਡੋਨੇਸ਼ੀਆ ਓਪਨ ਂਚ ਪ੍ਰਣੇ ਨੇ ਚੀਨ ਦੇ ਸੁਪਰ ਨੂੰ ਹਰਾਇਆ

0
 to 
 

ਦੋ ਵਾਰ ਦੇ ਓਲੰਪਿਕ ਚੈਂਪੀਅਨ, ਪੰਜ ਵਾਰ ਦੇ ਵਿਸ਼ਵ ਚੈਂਪਿਅਨ ਵਿਰੁੱਧ ਕਰੀਅਰ ਦੀ ਵੱਡੀ ਜਿੱਤ

 ਜਕਾਰਤਾ, 3 ਜੁਲਾਈ
ਅੱਠਵਾਂ ਦਰਜਾ ਪ੍ਰਾਪਤ ਭਾਰਤ ਦੇ ਐਚ.ਐਸ.ਪ੍ਰਣੇ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਸੁਪਰ ਡੈਨ ਦੇ ਨਾਂਅ ਨਾਲ ਮਸ਼ਹੂਰ ਸਾਬਕਾ ਵਿਸ਼ਵ ਨੰਬਰ 1 ਚੀਨ ਦੇ ਲਿਨ ਡੈਨ ਨੂੰ 21-15, 9-21, 21-14 ਨਾਲ ਹਰਾ ਕੇ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਟੂਰਨਾਮੈਂਟ ਦੇ ਦੂਸਰੇ ਗੇੜ ‘ਚ ਪ੍ਰਵੇਸ਼ ਕਰ ਲਿਆ ਪ੍ਰਣੇ ਨੇ ਇਹ ਮੁਕਾਬਲਾ 59 ਮਿੰਟ ਦੇ ਸਖ਼ਤ ਸੰਘਰਸ਼ ‘ਚ ਜਿੱਤਿਆ ਵਿਸ਼ਵ ‘ਚ 13ਵਾਂ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਨੇ 8ਵੀਂ ਰੈਂਕਿੰਗ ਦੇ ਲਿਨ ਡੈਨ ਵਿਰੁੱਧ ਆਪਣਾ ਕਰੀਅਰ ਰਿਕਾਰਡ 2-1 ਕਰ ਲਿਆ ਹੈ
ਲਿਨ ਡੈਨ ਦੋ ਵਾਰ ਦੇ ਓਲੰਪਿਕ ਚੈਂਪੀਅਨ, ਪੰਜ ਵਾਰ ਦੇ ਵਿਸ਼ਵ ਚੈਂਪਿਅਨ ਹਨ ਪ੍ਰਣੇ ਦੇ ਕਰੀਅਰ ਦੀ ਇਹ ਵੱਡੀ ਜਿੱਤ ਹੈ ਪ੍ਰਣੇ ਦਾ ਦੂਸਰੇ ਗੇੜ ‘ਚ ਤਾਈਪੇ ਦੇ ਵਾਂਗ ਜੂ ਨਾਲ ਮੁਕਾਬਲਾ ਹੋਵੇਗਾ ਜਿਸ ਵਿਰੁੱਧ ਉਸਦਾ ਰਿਕਾਰਡ 2-2 ਦਾ ਹੈ ਵਾਂਗ ਨੇ ਪਹਿਲੇ ਗੇੜ ਦੇ ਇੱਕ ਹੋਰ ਮੁਕਾਬਲੇ ‘ਚ ਭਾਰਤ ਦੇ ਪ੍ਰਣੀਤ ਨੂੰ ਸਿਰਫ਼ 34 ਮਿੰਟਾਂ ‘ਚ 21-10, 21-13 ਨਾਲ ਹਰਾਇਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।