ਇੰਡੋਨੇਸ਼ੀਆ ’ਚ ਭੂਚਾਲ ਨਾਲ ਤਿੰਨ ਮੌਤਾਂ, ਸੱਤ ਜਖ਼ਮੀ

0
183
Turkey, Earthquake

ਇੰਡੋਨੇਸ਼ੀਆ ’ਚ ਭੂਚਾਲ ਨਾਲ ਤਿੰਨ ਮੌਤਾਂ, ਸੱਤ ਜਖ਼ਮੀ

(ਏਜੰਸੀ) ਜਕਾਰਤਾ। ਇੰਡੋਨੇਸ਼ੀਆ ਦੇ ਰਿਜ਼ਾਰਟ ਦੀਪ ਬਾਲੀ ’ਚ ਸ਼ਨਿੱਚਰਵਾਰ ਨੂੰ ਆਏ ਭੂਚਾਲ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜਖ਼ਮੀ ਹੋ ਗਏ। ਭੂਚਾਲ ਦੀ ਤੀਬਰਤਾ 4.8 ਮਾਪੀ ਗਈ ਹੈ ਅਤੇ ਇਸ ਕਾਰਨ ਕਈ ਮਕਾਨ ਨੁਕਸਾਨੇ ਗਏ ਹਨ। ਮੌਸਮ ਵਿਭਾਗ ਏਜੰਸੀ ਨੇ ਜਾਣਕਾਰੀ ਦਿੱਤੀ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਅੱਜ ਸਵੇਰੇ ਤਿੰਨ ਵੱਜ ਕੇ 18 ਮਿੰਟ ’ਤੇ ਆਇਆ ਅਤੇ ਇਸ ਦਾ ਕੇਂਦਰ ਕਰੰਗਸੇਮ ਜ਼ਿਲ੍ਹੇ ਤੋਂ 8 ਕਿਲੋਮੀਟਰ ਉੱਤਰ ਪੱਛਮ ’ਚ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ ਏਜੰਸੀ ਅਨੁਸਾਰ ਇਸ ਭੂਚਾਲ ਕਾਰਨ ਸੁਨਾਮੀ ਦਾ ਕੋਈ ਖਤਰਾ ਪੈਦਾ ਨਹੀਂ ਹੋਇਆ ਹੈ ਭੂਚਾਲ ਕਾਰਨ ਜ਼ਮੀਨ ਵੀ ਖਿਸਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ