Breaking News

ਸਹੁਰਿਆਂ ‘ਤੇ ਜਵਾਈ ਦੀ ਕੁੱਟਮਾਰ ਦਾ ਦੋਸ਼

Injuries, Accused, Beating

ਸਾਦਿਕ | (ਅਰਸ਼ਦੀਪ ਸੋਨੀ) ਇੱਥੋਂ ਥੋੜ੍ਹੀ ਦੂਰ ਪਿੰਡੀ ਬਲੋਚਾਂ ਪਿੰਡ ਵਿਖੇ ਇੱਕ ਵਿਅਕਤੀ ਨੂੰ ਉਸ ਦੇ ਸਹੁਰਿਆਂ ਤੇ ਪਤਨੀ ‘ਤੇਕੁੱਟਮਾਰ ਕਰਕੇ ਫੱਟੜ ਕਰਨ ਦਾ ਦੋਸ਼ ਹੈ। ਜਾਣਕਾਰੀ ਅਨੁਸਾਰ ਹਰਪੀ੍ਰਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਬਲੋਚਾਂ ਨੇ ਪੁਲਿਸ ਨੂੰ ਦੱਸਿਆ ਕਿ 6 ਸਾਲ ਪਹਿਲਾਂ ਉਸਦੀ ਸ਼ਾਦੀ ਕੁਲਦੀਪ ਕੌਰ ਨਾਲ ਹੋਈ।

ਉਸ ਨੇ ਦੱਸਿਆ ਕਿ ਉਹ ਬੀਤੇ ਦਿਨ ਘਰ ਹੀ ਸੀ ਕਿ ਉਸਦਾ ਸਾਲਾ ਗੁਰਜੰਟ ਸਿੰਘ ਕੰਧ ਟੱਪ ਕੇ ਘਰ ਦਾਖਲ ਹੋਇਆ ਤੇ ਬੂਹਾ ਖੋਲ੍ਹ ਦਿੱਤਾ ਤਾਂ ਫੌਜੀ ਸਿੰਘ, ਬਲਵੰਤ ਸਿੰਘ, ਬਲਕਾਰ ਸਿੰਘ ਵਾਸੀ ਤੱਲੇਵਾਲਾ ਤੇ ਲਾਡੀ, ਮੇਜਰ ਸਿੰਘ , ਗੁਰਦਿਆਲ ਸਿੰਘ ਆਦਿ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਬਰਾਂਡੇ ਵਿੱਚ ਆ ਗਏ ਜਾਨੋ ਮਾਰ ਦੇਣ ਦੀਆਂ ਧਮਕੀਆਂ ਦਿੰਦਿਆਂ ਉਸਦੀ ਕੁੱਟਮਾਰ ਕੀਤੀ।

ਬਚਾਅ ਲਈ ਰੌਲਾ ਪਾਇਆ ਤਾਂ ਗੁਰਧੀਰ ਸਿੰਘ ਤੇ ਪਰਮਜੀਤ ਸਿੰਘ ਨੇ  ਆਕੇ ਛੁਡਾਇਆ। ਉਕਤ ਸਾਰੇ ਜਣੇ ਉਸਦੀ ਘਰ ਵਾਲੀ ਨੂੰ ਨਾਲ ਲੈ ਕੇ ਮੋਟਰ ਸਾਈਕਲਾਂ ‘ਤੇ ਸਵਾਰ ਹੋ ਕੇ ਚਲੇ ਗਏ। ਵਜਾ ਰੰਜ਼ਿਸ਼ ਇਹ ਹੈ ਕਿ ਉਸਦੇ ਸਾਢੂੰ ਦੇ ਘਰ ਸਮਾਗਮ ਸੀ ਤੇ ਉਸਦੀ ਪਤਨੀ ਉਸ ਨੂੰ ਉਥੇ ਲਿਜਾਣਾ ਚਾਹੁੰਦੀ ਸੀ ਪਰ ਉਹ ਜਾਣਾ ਨਹੀਂ ਚਾਹੁੰਦਾ ਸੀ ਜਿਸ ਕਰਕੇ ਉਕਤ ਨੇ ਹਮਮਸ਼ਵਰਾ ਹੋ ਕੇ  ਘਰ ਜਬਰਦਸਤੀ ਦਾਖਲ ਹੋ ਕੇ ਸੱਟਾਂ ਮਾਰੀਆਂ।

 ਕੇਸ ਦੀ ਤਫਤੀਸ਼ ਕਰ ਰਹੇ ਹੌਲਦਾਰ ਬੇਅੰਤ ਸਿੰਘ ਸੰਧੂ ਨੇ ਦੱਸਿਆ ਕਿ ਜ਼ੇਰੇ ਇਲਾਜ ਪੀੜਤ ਦੇ ਬਿਆਨਾਂ ‘ਤੇ ਥਾਣਾ ਸਾਦਿਕ ਵਿਖੇ ਧਾਰਾ 452/323/294/506/148/149 ਆਈ.ਪੀ. ਸੀ ਤਹਿਤ ਗੁਰਜੰਟ ਸਿੰਘ, ਫੌਜੀ ਸਿੰਘ, ਬਲਵੰਤ ਸਿੰਘ, ਬਲਕਾਰ ਸਿੰਘ, ਕੁਲਦੀਪ ਕੌਰ , ਲਾਡੀ, ਮੇਜਰ ਸਿੰਘ, ਗੁਰਦਿਆਲ ਸਿੰਘ ਤੇ ਨਾਮਾਲੂਮ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top