ਪੰਜਾਬ

ਇਨੋਵਾ ਗੱਡੀ ਤੇ ਬੱਸ ਦੀ ਟੱਕਰ, ਇੱਕ ਜ਼ਖਮੀ

Inova Car, Bus Accident, 1 Injured

ਡੇਰਾ ਪ੍ਰੇਮੀਆਂ ਨੇ ਜ਼ਖਮੀ ਨੂੰ ਪੁਹੰਚਾਇਆ ਹਸਪਤਾਲ

ਸੁਮਿਤ ਗੁਪਤਾ/ਰਜਿੰਦਰ ਸ਼ਰਮਾ, ਹੰਡਿਆਇਆ/ਬਰਨਾਲਾ

ਬਰਨਾਲਾ ਰੋਡ ਨਜ਼ਦੀਕ ਮੋਗਾ ਬਾਈਪਾਸ ‘ਤੇ ਬੀਤ ਦਿਨ ਇੱਕ ਨਿੱਜੀ ਸਕੂਲ਼ ਬੱਸ ਤੇ ਇਨੋਵਾ ਗੱਡੀ ਦੀ ਭਿਆਨਕ ਟੱਕਰ ਹੋ ਗਈ, ਜਿਸ ‘ਚ ਇਨੋਵਾ ਸਵਾਰ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸੁਰਿੰਦਰ ਇੰਸਾਂ, ਤੇਜਿੰਦਰ ਭਾਰਤੀ, ਮੋਹਿਤ ਕੁਮਾਰ ਮੌਂਟੀ, ਧੀਰਜ ਕੁਮਾਰ ਆਈਟੀ ਵਿੰਗ ਮੈਂਬਟ ਪੰਜਾਬ, ਇੰਦਵ ਗੋਇਲ, ਪਵਨ ਕੁਮਾਰ, ਸ਼ਿਕੰਦਰ ਸਿੰਘ, ਕੇਵਲ ਕ੍ਰਿਸ਼ਨ ਤੇ ਰੋਹਿਤ ਆਦਿ ਨੇ ਹਸਪਤਾਲ ਪਹੁੰਚਾਇਆ ਜ਼ਖਮੀ ਵਿਅਕਤੀ ਦੀ ਹਾਲਤ ਕਾਫੀ ਹੱਦ ਤੱਕ ਠੀਕ ਹੈ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਬੱਸ (ਪੀਬੀ 13ਡੀ 8972) ਜੋ ਸੁਲਤਾਨਪੁਰ ਲੋਧੀ ਤੋਂ ਸੰਗਤਾਂ ਨੂੰ ਦਰਸ਼ਨ ਕਰਵਾਕੇ ਵਾਪਸ ਆ ਰਹੀ ਸੀ, ਦੀ ਇਨੋਵਾ ਗੱਡੀ (ਪੀਬੀ 03 ਐੱਸ 0631) ਨਾਲ ਟੱਕਰ ਹੋ ਗਈ ਇਸ ਹਾਦਸੇ ‘ਚ ਇਨੋਵਾ ਡਰਾਈਵਰ ਹਰਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਕਾਂਕੇ ਕਲਾਂ ਦਿਹਾਤੀ ਜਗਰਾ ਜ਼ਖਮੀ ਹੋ ਗਿਆ, ਜਿਸ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਹਸਪਤਾਲ ਪਹੁੰਚਾਇਆ ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਹੁਣ ਦੋਵਾਂ ਧਿਰਾਂ ‘ਚ ਆਪਸੀ ਸਮਝੌਤੇ ਦੀ ਗੱਲ ਚੱਲ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top