ਲਖਬੀਰ ਕਤਲ ਕਾਂਡ ’ਚ ਪੁੱਛਗਿਛ ਪੂਰੀ : ਕੋਰਟ ਨੇ ਸਾਰੇ ਮੁਲਜ਼ਮਾਂ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ

0
175

8 ਨਵੰਬਰ ਨੂੰ ਹੋਵੇਗੀ ਅਗਲੀ ਪੇਸ਼ੀ

(ਸੱਚ ਕਹੂੰ ਨਿਊਜ਼) ਸੋਨੀਪਤ। ਹਰਿਆਣਾ ’ਚ ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਦੇ ਕੀਤੇ ਬੇਰਹਿਮੀ ਨਾਲ ਕਤਲ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਗਏ ਨਿਹੰਗਾਂ ਤੋਂ ਪੁਲਿਸ ਨੇ ਪੁੱਛਗਿੱਛ ਪੂਰੀ ਕਰ ਲਈ ਹੈ ਪੁਲਿਸ ਨੇ ਅੱਜ ਚਾਰੇ ਨਿਹੰਗਾਂ ਨੂੰ ਸੋਨੀਪਤ ਕੋਰਟ ’ਚ ਪੇਸ਼ ਕੀਤਾ ਗਿਆ ਕੋਰਟ ’ਚ ਲਗਭਗ ਡੇਢ ਘੰਟੇ ਤੱਕ ਸੁਣਵਾਈ ਹੋਈ ਜਿਸ ਤੋਂ ਬਾਅਦ ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਕੋਰਟ ’ਚ ਚਾਰੇ ਮੁਲਜ਼ਮਾਂ ’ਤੇ ਲਾਈਆਂ ਗਈਆਂ ਧਾਰਾਵਾਂ ’ਤੇ ਵੀ ਬਹਿਸ ਹੋਈ ਹੁਣ ਚਾਰੇ ਮੁਲਾਜ਼ਮਾਂ ਦੀ ਅਗਲੀ ਪੇਸ਼ੀ 8 ਨਵੰਬਰ ਨੂੰ ਹੋਵੇਗੀ ਨਿਹੰਗਾਂ ਦੀ ਪੇਸ਼ੀ ਦੌਰਾਨ ਕੋਰਟ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

ਜ਼ਿਕਰਯੋਗ ਹੈ ਕਿ ਸਿੰਘੂ ਬਾਰਡਰ ’ਤੇ 15 ਅਕਤੂਬਰ ਨੂੰ ਸਵੇਰੇ ਲਖਬੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਚਾਰੇ ਨਿਹੰਗਾਂ ਨਰਾਇਣ ਸਿੰਘ, ਸਰਬਜੀਤ ਸਿੰਘ, ਭਗਵੰਤ ਸਿੰਘ ਤੇ ਗੋਵਿੰਦਪ੍ਰੀਤ ਸਿੰਘ ਨੇ 15 ਤੇ 16 ਅਕਤੂਬਰ ਸਿਰੰਡਰ ਕਰ ਦਿੱਤਾ ਸੀ ਪੁਲਿਸ ਨੇ ਰਿਮਾਂਡ ਦੌਰਾਨ ਇਨ੍ਹਾਂ ਨਿਹੰਗਾਂ ਤੋਂ ਕਤਲ ਦੌਰਾਨ ਵਰਤੀ ਤਲਵਾਰਾਂ, ਲਖਬੀਰ ਨੂੰ ਬੰਨ੍ਹੇ ਜਾਣ ਵਾਲੀ ਰੱਸੀ, ਮੁਲਜ਼ਮਾਂ ਦੇ ਖੂਨ ਨਾਲ ਲਿਬੜੇ ਕੱਪੜੇ ਆਦਿ ਬਰਾਮਦ ਕਰ ਚੁੱਕੀ ਹੈ ਪੁਲਿਸ ਜਾਂਚ ਦੌਰਾਨ ਕੁਝ ਨਵੇਂ ਤੱਥ ਵੀ ਸਾਹਮਣੇ ਆਏ ਹਨ ਜਿਨ੍ਹਾਂ ਦੀ ਪੁਲਿਸ ਜਾਂਚ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ