ਵਿਸ਼ਵ ਕੱਪ 2018 ਦੀਆਂ ਹੁਣ ਤੱਕ ਅਜੇਤੂ ਟੀਮਾਂ ਂਚ ਹੋਵੇਗਾ ਗਹਿਗੱਚ ਕੁਆਰਟਰ ਫਾਈਨਲ

ਉਰੂਗੁਵੇ ਲਈ ਫਰਾਂਸਿਸੀ ਤਿਕੜੀ ਖ਼ਤਰਾ

ਉਰੂਗੁਵੇ ਨੇ 1930 ਅਤੇ 1950 ‘ਚ ਖ਼ਿਤਾਬ ਜਿੱਤਿਆ ਹੈ ਜਦੋਂਕਿ 2010 ‘ਚ ਟੀਮ ਸੈਮੀਫਾਈਨਲ ਤੱਕ ਪਹੁੰਚੀ ਸੀ
1998 ਦੀ ਜੇਤੂ ਤੇ 2006 ਦੀ ਉਪ ਜੇਤੂ ਫਰਾਂਸ 2014 ‘ਚ ਕੁਆਰਟਰ ਫਾਈਨਲ ‘ਚ ਜਰਮਨੀ ਹੱਥੋਂ ਹਾਰ ਕੇ ਬਾਹਰ ਹੋਇਆ ਸੀ
ਫੀਫਾ ਵਿਸ਼ਵ ਕੱਪ ਦੋਵੇਂ ਟੀਮਾਂ ਤਿੰਨ ਵਾਰ ਭਿੜ ਚੁੱਕੀਆਂ ਹਨ ਅਤੇ  ਆਖ਼ਰੀ ਵਾਰ 2010 ‘ਚ ਦੋਵਾਂ ਦਰਮਿਆਨ ਮੈਚ ਡਰਾਅ ਰਿਹਾ ਸੀ 

ਉਰੂਗੁਵੇ ਨੇ ਸਿਰਫ਼ ਇੱਕ ਗੋਲ ਖਾਧਾ ਹੈ ਅਜੇ ਤੱਕ

ਨਿਜ਼ਨੀ ਨੋਵਗਰੋਦ, 5 ਜੁਲਾਈ

ਫੀਫਾ ਵਿਸ਼ਵ ਕੱਪ ‘ਚ ਆਪਣੇ ਪ੍ਰਦਰਸ਼ਨ ਨਾਲ ਹੈਰਾਨ ਕਰਨ ਵਾਲੀ ਫਰਾਂਸ ਨੂੰ ਫਾਇਰਬ੍ਰਾਂਡ ਅੰਟੋਨੀ ਗ੍ਰਿਜ਼ਮੈਨ, ਓਲੀਵਰ ਗਿਰਾਉਡ ਅਤੇ ਕਾਈਲ ਮਬਾਪੇ ਦੀ ਤਿਕੜੀ ਦੀ ਬਦੌਲਤ ਉਰੁਗੁਵੇ ਨੂੰ ਕੁਆਰਟਰ ਫਾਈਨਲ ਮੁਕਾਬਲੇ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰੇਗੀ ਦੱਖਣੀ ਅਮਰੀਕੀ ਟੀਮ ਉਰੂਗੁਵੇ ਨੇ ਆਖ਼ਰੀ 16 ‘ਚ ਕ੍ਰਿਸਟਿਆਨੋ ਰੋਨਾਲਡੋ ਦੀ ਪੁਰਤਗਾਲ ਨੂੰ 2-1 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ ਇਸ ਮੈਚ ‘ਚ ਉਰੁਗੁਵੇ ਵਿਰੁੱਧ ਹੋਇਆ ਇੱਕ ਗੋਲ ਇਸ ਵਿਸ਼ਵ ਕੱਪ ‘ਚ ਉਸ ਦੇ ਵਿਰੁੱਧ ਇੱਕੋ ਇੰਕ ਗੋਲ ਹੈ ਇਹ ਪ੍ਰਾਪਤੀ ਮੌਜ਼ੂਦਾ ਟੂਰਨਾਮੈਂਟ ‘ਚ ਸਿਰਫ਼ ਬ੍ਰਾਜ਼ੀਲ ਨੇ ਹੁਣ ਤੱਕ ਹਾਸਲ ਕੀਤੀ ਹੈ ਜਿਸ ਦੇ ਵਿਰੁੱਧ ਵੀ ਹੁਣ ਤੱਕ ਵਿਰੋਧੀ ਟੀਮਾਂ ਚਾਰ ਮੈਚਾਂ ‘ਚ ਸਿਰਫ਼ ਇੱਕ ਗੋਲ ਹੀ ਕਰ ਸਕੀਆਂ ਹਨ

ਹਾਲਾਂਕਿ ਫਰਾਂਸਿਸੀ ਟੀਮ ਨੇ ਵੀ ਆਪਣੇ ਪ੍ਰਦਰਸ਼ਨ ਨਾਲ ਹੈਰਾਨ ਕੀਤਾ ਹੈ ਜਿਸ ਨੇ ਸਟਾਰ ਫਾਰਵਰਡ ਲਿਓਨਲ ਮੈਸੀ ਦੀ ਅਰਜਨਟੀਨਾ ਵਿਰੁੱਧ ਆਖ਼ਰੀ 16 ‘ਚ 4 ਗੋਲ ਕੀਤੇ ਅਤੇ ਹੁਣ ਉਹ ਆਪਣੀ ਹਮਲਾਵਰ ਤਿਕੜੀ ਗ੍ਰਿਜ਼ਮੈਨ, ਗਿਰਾਉਡ ਅੇਤ ਅਮਬਾਪੇ ਦੀ ਮੱਦਦ ਨਾਲ ਉਰੂਗੁਵੇ ਵਿਰੁੱਧ ਵੀ ਇਸ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਆਸ ਕਰ ਰਹੀ ਹੈ

  ਮਬਾਪੇ ਦੇ ਪਰਦਰਸ਼ਨ ਂਤੇ ਹੋਣਗੀਆਂ ਨਜ਼ਰਾਂ

19 ਸਾਲ ਦੇ ਅਮਬਾਪੇ ਨੇ ਅਰਜਨਟੀਨਾ ਵਿਰੁੱਧ ਦੋ ਗੋਲ ਕੀਤੇ ਸਨ ਅਤੇ ਉਹ ਬ੍ਰਾਜ਼ੀਲ ਦੇ ਪੇਲੇ ਤੋਂ ਬਾਅਦ ਸਭ ਤੋਂ ਨੌਜਵਾਨ ਫੁੱਟਬਾਲਰ ਬਣ ਗਏ ਹਨ ਜਿੰਨ੍ਹਾਂ ਨੇ ਵਿਸ਼ਵ ਕੱਪ ‘ਚ ਇਹ ਪ੍ਰਾਪਤੀ ਆਪਣੇ ਨਾਂਅ ਕੀਤੀ ਹੈ ਪੇਲੇ ਨੇ ਸਾਲ 1958 ਵਿਸ਼ਵ ਕੱਪ ਫਾਈਨਲ ‘ਚ ਇਹ ਕਾਮਯਾਬੀ ਹਾਸਲ ਕੀਤੀ ਸੀ ਅਮਬਾਪੇ ਨੇ ਮੈਚ ਬਹੁਤ ਤੇਜ਼ੀ ਦਿਖਾਉਂਦੇ ਹੋਏ ਫਰਾਂਸ ਨੂੰ ਜਿਸ ਤਰ੍ਹਾਂ ਪੈਨਲਟੀ ਦਿਵਾਈ ਸੀ ਉਸਨੇ ਸਭ ਤੋਂ ਜ਼ਿਆਦਾ ਸੁਰਖ਼ੀਆਂ ਹਾਸਲ ਕੀਤੀਆਂ ਸਨ ਹਾਲਾਂਕਿ ਉਰੂਗੁਵੇ ਕੋਲ ਤਜ਼ਰਬੇਕਾਰ ਡਿਫੈਂਡਰ ਜੋਸ ਗ੍ਰਿਜ਼ਮੈਨ ਅਤੇ ਕਪਤਾਨ ਡਿਏਗੋ ਗੋਡਿਨ ਚੰਗੇ ਤੋਂ ਚੰਗੇ ਹਮਲੇ ਨੂੰ ਰੋਕਣ ਦਾ ਦਮ ਰੱਖਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।