ਅੰਤਰਰਾਸ਼ਟਰੀ ਹਵਾਈ ਆਵਾਜਾਈ ‘ਚ 94.3 ਫੀਸਦੀ ਦੀ ਗਿਰਾਵਟ

ਅੰਤਰਰਾਸ਼ਟਰੀ ਹਵਾਈ ਆਵਾਜਾਈ ‘ਚ 94.3 ਫੀਸਦੀ ਦੀ ਗਿਰਾਵਟ

ਜਿਨੀਵਾ / ਨਵੀਂ ਦਿੱਲੀ। ਕੋਵਿਡ -19 ਮਹਾਂਮਾਰੀ ਦੇ ਸੰਕਰਮਣ ਨੂੰ ਰੋਕਣ ਲਈ ਵੱਖ-ਵੱਖ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਅਪਰੈਲ ਵਿੱਚ ਹਵਾਈ ਆਵਾਜਾਈ ਵਿੱਚ 94.3 ਫ਼ੀਸਦੀ ਦੀ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ। ਅੰਤਰਰਾਸ਼ਟਰੀ ਹਵਾਈ ਟ੍ਰਾਂਸਪੋਰਟ ਐਸੋਸੀਏਸ਼ਨ ਦੁਆਰਾ ਅੱਜ ਜਾਰੀ ਕੀਤੀ ਗਈ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਅਪਰੈਲ ‘ਚ ਅੰਤਰਰਾਸ਼ਟਰੀ ਯਾਤਰੀ ਹਵਾਈ ਆਵਾਜਾਈ ਵਿੱਚ ਅਪਰੈਲ 2019 ਦੇ ਮੁਕਾਬਲੇ 98.4 ਫੀਸਦੀ ਦੀ ਗਿਰਾਵਟ ਆਈ ਹੈ, ਜਦਕਿ ਘਰੇਲੂ ਯਾਤਰੀ ਆਵਾਜਾਈ ਵਿੱਚ 86.9 ਫੀਸਦੀ ਦੀ ਗਿਰਾਵਟ ਆਈ ਹੈ। ਇਕ ਸਾਲ ਪਹਿਲਾਂ ਦੇ ਮੁਕਾਬਲੇ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਸਮੇਤ ਗਲੋਬਲ ਹਵਾਈ ਆਵਾਜਾਈ ਵਿਚ 94.3 ਫੀਸਦੀ ਦੀ ਗਿਰਾਵਟ ਆਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।