ਕੁੱਲ ਜਹਾਨ

1700 ਗਰਭਵਤੀ ਮਹਿਲਾਵਾਂ ਨੇ ਯੋਗ ਕਰਕੇ ਤੋੜਿਆ ਚੀਨ ਦਾ ਰਿਕਾਰਡ

ਅਹਿਮਦਾਬਾਦ। ਲਗਭਗ 1700 ਗਰਭਵਤੀ ਮਹਿਲਾਵਾਂ ਨੇ ਦੂਜੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਗੁਜਰਾਤ ਦੇ ਰਾਜਕੋਟ ਸ਼ਹਿਰ ‘ਚ ਇਕੱਠੇ ਯੋਗਾ ਕਰਕੇ ਚੀਨ ‘ਚ ਇਸੇ ਮਹੀਨੇ ਬਣੇ ਗਰਭਵਤੀ ਮਹਿਲਾਵਾਂ ਦੇ ਸਮੂਹਿਕ ਯੋਗ ਦਾ ਗਿੰਨੀਜ਼ ਵਰਲਡ ਰਿਕਾਰਡ ਨੂੰ ਤੋੜਨ ਦਾ ਯਤਨ ਕੀਤਾ। ਚੀਨ ਦਾ ਅਨਹੁਈ ਦੇ ਹੇਫੇਈ ਦੇ ਇੱਕ ਹਸਪਤਾਲ ‘ਚ ਬੀਤੀ 5 ਜੂਨ ਨੂੰ 913 ਗਰਭਵਤੀ ਮਹਿਲਾਵਾਂ ਨੇ ਇਕੱਠਾ ਯੋਗਾ ਕਰਕੇ ਗਰਭ ਦੌਰਾਨ ਇਕੱਠੇ ਸਭ ਤੋਂ ਵੱਧ ਮਹਿਲਾਵਾਂ ਦੇ ਯੋਗ ਕਰਨ ਦਾ ਗਿੰਨੀਜ਼ ਵਰਡ ਰਿਕਾਰਡ ਕਾਇਮ ਕੀਤਾ ਸੀ। ਰਾਜਕੋਟ ਦੇ ਕਲੈਕਟਰ ਵਿਕ੍ਰਾਂਤ ਪਾਂਡੇ ਨੇ ਦੱਸਿਆ ਕਿ ਲਗਭਗ 1700 ਮਹਿਲਾਵਾਂ ਨੇ ਰੋਡ ਦੇ ਸਵਾਮੀਨਰਾਇਣ ਸਭਾ ਹਾਲ ‘ਚ ਇੱਕ ਯੋਗ ਕੀਤਾ।

ਪ੍ਰਸਿੱਧ ਖਬਰਾਂ

To Top