ਸਿਆਸਤ ’ਚ ਅਸਹਿਣਸ਼ੀਲਤਾ

Intolerance In Politics

ਸਿਆਸਤ ’ਚ ਅਸਹਿਣਸ਼ੀਲਤਾ

ਦੇਸ਼ ਦੇ ਕਈ ਹਿੱਸਿਆਂ ’ਚ ਸਿਆਸੀ ਹਿੰਸਾ ਦੀ ਸਮੱਸਿਆ ਭਿਆਨਕ ਰੂਪ ’ਚ ਸਾਹਮਣੇ ਆ ਰਹੀ ਹੈ ਮਹਾਰਾਸ਼ਟਰ ’ਚ ਸੱਤਾਧਾਰੀ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਪਾਰਟੀ ਦੇ ਬਾਗੀ ਆਗੂਆਂ ਦੇ ਦਫ਼ਤਰਾਂ ਦੀ ਭੰਨ੍ਹ-ਤੋੜ ਕੀਤੀ ਗਈ ਦੂਸਰੇ ਪਾਸੇ ਤਾਮਿਲਨਾਡੂ ਦੇ ਵਾਇਨਾਡ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਦਫ਼ਤਰ ਦੀ ਵੀ ਭੰਨ੍ਹ-ਤੋੜ ਹੋਈl

ਇਸ ਤੋਂ ਪਹਿਲਾਂ ਪਿਛਲੇ ਸਾਲ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਮਗਰੋਂ ਸੱਤਾਧਾਰੀ ਤਿ੍ਰਣਮੂਲ ਕਾਂਗਰਸ ’ਤੇ ਵਿਰੋਧੀ ਪਾਰਟੀਆਂ?ਦੇ ਵਰਕਰਾਂ ’ਤੇ ਹਿੰਸਾ ਦੇ ਦੋਸ਼ ਲੱਗਦੇ ਆ ਰਹੇ ਹਨ ਕੇਰਲ ਵੀ ਸਿਆਸੀ ਹਿੰਸਾ ਲਈ ਬਦਨਾਮ ਹੋ ਚੁੱਕਾ ਹੈ ਅਸਲ ’ਚ ਸਿਆਸਤਦਾਨਾਂ ਦੇ ਅਜਿਹੀ ਹਿੰਸਾ ’ਤੇ ਚੁੱਪ ਰਹਿਣ ਕਾਰਨ ਹੀ ਪਾਰਟੀ ਵਰਕਰ ਹਿੰਸਾ ਨੂੰ ਆਮ ਗੱਲ ਜਾਂ ਆਪਣਾ ਅਧਿਕਾਰ ਮੰਨਣ ਲੱਗ ਪੈਂਦੇ ਹਨl

ਜ਼ਿਆਦਾਤਰ ਸੱਤਾਧਾਰੀ ਪਾਰਟੀਆਂ ਦੇ ਵਰਕਰ ਜਦੋਂ ਹਿੰਸਾ ਕਰਦੇ ਹਨ ਤਾਂ ਸਰਕਾਰ ਵੱਲੋਂ ਉਨ੍ਹਾਂ ’ਤੇ ਕਾਰਵਾਈ ਨਹੀਂ ਕੀਤੀ ਜਾਂਦੀ ਜਾਂ ਖਾਨਾਪੂਰਤੀ ਕੀਤੀ ਜਾਂਦੀ ਹੈ ਫਿਰ ਉਹੀ ਪਾਰਟੀ ਜਦੋਂ ਵਿਰੋਧੀ ਧਿਰ ’ਚ ਹੁੰਦੀ ਹੈ ਤਾਂ ਉਹ ਹਿੰਸਾ ਨੂੰ ਮਾੜੀ ਕਹਿੰਦੀ ਹੈ ਸੱਤਾ ਧਿਰ ਨਾ ਤਾਂ ਹਿੰਸਾ ਨੂੰ?ਨਿੰਦਦੀ ਹੈ ਤੇ ਨਾ ਹੀ ਆਪਣੇ ਵਰਕਰਾਂ ਖਿਲਾਫ ਠੋਸ ਕਾਰਵਾਈ ਕਰਦੀ ਹੈ ਜਦੋਂ ਵਿਰੋਧੀ ਪਾਰਟੀ ਸੱਤਾ ’ਚ ਆਉਦੀ ਹੈ ਤਾਂ ਫਿਰ ਬਦਲੇਖੋਰੀ ’ਚ ਉਹ ਵੀ ਉਹੀ ਕੁਝ ਕਰਦੀ ਹੈ ਜਿਸ ਦਾ ਕਦੇ ਉਹ ਵਿਰੋਧ ਕਰਦੀ ਸੀl

ਸਿਰਫ ਸਮਾਂ ਬਦਲਦਾ ਹੈ?ਪਰ ਰਵਾਇਤ ਨਹੀਂ ਬਦਲਦੀ ਹਿੰਸਾ ਦੀ ਇਹ ਵਿਰਾਸਤ ਅਗਲੀ ਪੀੜ੍ਹੀ ਦੇ ਵਰਕਰਾਂ ਤੱਕ ਪਹੁੰਚਦੀ ਹੈ ਇਹੀ ਕਾਰਨ ਹੈ ਚੋਣਾਂ ਵੇਲੇ ਹਿੰਸਾ ਹੁੰਦੀ ਹੈ ਹਿੰਸਾ ਨੂੰ ਪ੍ਰਤੀਕਿਰਿਆ ਕਹਿ ਕੇ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ

ਲੋਕਤੰਤਰ ’ਚ ਹਿੰਸਾ ਲਈ ਕੋਈ ਥਾਂ ਨਹੀਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਲਈ ਅਹਿੰਸਾ ਵਰਗੇ ਗੁਣਾਂ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ ਬੀਤੇ ਸਮੇਂ ’ਚ ਕਈ ਆਗੂ ਬਾਹੂਬਲੀ ਅਖਵਾਏ ਪਰ ਵਰਤਮਾਨ ਰਾਜਨੀਤੀ ’ਚ ਹਿੰਸਾ ਦੇ ਬਲ ’ਤੇ ਕੋਈ ਆਪਣਾ ਸਥਾਨ ਨਹੀਂ ਬਣਾ ਸਕਦਾ ਹਿੰਸਾ ਕਰਨ ਵਾਲਿਆਂ ਨੂੰ ਲੋਕ ਭੁਲਾ ਦਿੰਦੇ ਹਨ ਰਾਜਨੀਤੀ ’ਚ ਕਾਮਯਾਬੀ ਲਈ ਅਹਿੰਸਾ ਹੀ ਵੱਡਾ ਸਾਧਨ ਹੈl

ਆਪਣੇ ਨੇਕ ਵਿਚਾਰਾਂ ਤੇ ਨੇਕ ਕੰਮਾਂ ਨਾਲ ਹੀ ਜਨਤਾ ਦਾ ਦਿਲ ਜਿੱਤਿਆ ਜਾ ਸਕਦਾ ਹੈ ਲੋਕਤੰਤਰ ਵਿਚਾਰਾਂ ਦੀ ਅਜ਼ਾਦੀ ਹੈ ਜਿੱਥੇ ਤਰਕ ਨਾਲ ਦੂਜੇ ਦੇ ਪੱਖ ਨੂੰ ਕੱਟਿਆ ਜਾ ਸਕਦਾ ਹੈ ਇਹ ਜੰਗ ਦਾ ਮੈਦਾਨ ਨਹੀਂ ਚੰਗਾ ਹੋਵੇ ਜੇਕਰ ਸਿਆਸੀ ਪਾਰਟੀਆਂ ਹਿੰਸਕ ਤੱਤਾਂ ਨੂੰ ਕਿਨਾਰੇ ਰੱਖਣl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ