ਦੇਸ਼

ਈਪੀਐੱਫ ਦਾ ਪੈਸਾ ਸ਼ੇਅਰ ਬਾਜ਼ਾਰਾਂ ‘ਚ ਲਾਉਣਾ ‘ਡਕੈਤੀ ਤੇ ਜੂਆ’

ਨਵੀਂ ਦਿੱਲੀ। ਕਰਮਚਾਰੀਆਂ ਦਾ ਭਵਿੱਖ ਫੰਡ (ਈਪੀਐੱਫ) ‘ਚ ਜਮ੍ਹਾ ਪੈਸਾ ਸ਼ੇਅਰ ਬਾਜਾਰਾਂ ‘ਚ ਲਾਉਣ ਦੇ ਸਰਕਾਰ ਦੇ ਫ਼ੈਸਲੇ ਨੂੰ ਜੂਆ ਅਤੇ ਡਕੈਤੀ ਕਰਾਰ ਦਿੰਦਿਆਂ ਅੱਜ ਰਾਜ ਸਭਾ ਦੀਆਂ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੇ ਇਸ ਫ਼ੈਸਲਾ ਨੂੰ ਵਾਪਸ ਲੈਣ ਤੇ ਜਮ੍ਹਾ ਪੈਸੇ ਨੂੰ ਸੁਰੱਖਿਅਤ ਥਾਵਾਂ ‘ਤੇ ਨਿਵੇਸ਼ ਕਰਨ ਦੀ ਮੰਗ ਕੀਤੀ।
ਸਰਕਾਰ ਨੇ ਈਪੀਐੱਫ ‘ਚ ਜਮ੍ਹਾ ਕੁੱਲ ਰਾਸ਼ੀ ਦਾ 15 ਫੀਸਦੀ ਹਿੱਸਾ ਸ਼ੇਅਰ ਬਾਜਾਰਾਂ ‘ਚ ਨਿਵੇਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਫਿਲਹਾਲ ਪੰਜ ਫੀਸਦੀ ਹਿੱਸਾ ਨਿਵੇਸ਼ ਕੀਤਾ ਗਿਆ ਹੈ ਤੇ ਇਸ ‘ਚ ਸਰਕਾਰ ਨੂੰ 7.2 ਫੀਸਦੀ ਦਾ ਲਾਭ ਹੋਇਆ ਹੈ।

ਪ੍ਰਸਿੱਧ ਖਬਰਾਂ

To Top