Breaking News

ਨਿੱਜੀ ਜਨਤਕ ਹਿੱਸੇਦਾਰੀ ਖੇਤਰ: ਭਾਰਤ ‘ਚ ਨਿਵੇਸ਼ 10 ਸਾਲਾ ਦੇ ਹੇਠਲੇ ਪੱਧਰ ‘ਤੇ : ਵਿਸ਼ਵ ਬੈਂਕ

ਵਾਸ਼ਿੰਗਟਨ. ਭਾਰਤ ‘ਚ 2015 ਦੌਰਾਨ ਨਿੱਜੀ-ਜਨਤਕ ਹਿੱਸੇਦਾਰੀ ਵਾਲੇ ਖੇਤਰਾਂ ‘ਚ ਨਿਵੇਸ਼ 10 ਸਾਲਾਂ ਦੇ ਹੇਠਲੇ ਪੱਧਰ ‘ਤੇ ਰਿਹਾ ਜਿਸ ਕਾਰਨ ਵਿਸ਼ਵ ਪੱਧਰ ‘ਤੇ ਇਸ ਤਰ੍ਹਾਂ ਦਾ ਨਿਵੇਸ਼ ਤੇ ਸੰਕੁਚਿਤ ਹੋਵੇ ਪੰਜ ਸਾਲ ਦੇ ਔਸਤ ਪੱਧਰ 124.1 ਅਰਬ ਡਾਲਰ ਤੋਂ ਘੱਟ ਰਿਹਾ। ਇਹ ਗੱਲ ਵਿਸ਼ਵ ਬੈਂਕ ਨੇ ਆਪਣੀ ਸਾਲਾਨਾ ਰਿਪੋਰਟ ‘ਚ ਕਹੀ ਰਿਪੋਰਟ ਅਨੁਸਾਰ, 2015 ‘ਚ ਵਿਸ਼ਵ ਨਿਵੇਸ਼ ਘਟਾ ਕੇ 111.6 ਅਰਬ ਡਾਲਰ ਰਹਿ ਗਿਆ।

ਬੁਨਿਆਦੀ ਢਾਂਚਾ ਡਾਟਾਬੇਸ ‘ਚ ਨਿੱਜੀ ਹਿੱਸੇਦਾਰੀ ‘ਤੇ ਵਿਸ਼ਵ ਬੈਂਕ ਦੀ ਜਾਰੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਸੰਕੁਚਤ ਬ੍ਰਾਜੀਲ, ਚੀਨ ਤੇ ਭਾਰਤ ‘ਚ ਘੱਟ ਨਿਵੇਸ਼ ਘੱਟ ਹੋਣ ਕਾਰਨ ਹੋਇਆ ਹੈ।

ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ‘ਚ ਨਿਵੇਸ਼ 10 ਸਾਲਾਂ ਦੇ ਹੇਠਲੇ ਪੱਧਰ ‘ਤੇ ਰਿਹਾ, ਕਿਉਂਕਿ ਸਿਰਫ਼ 6 ਸੜਕ ਯੋਜਨਾਵਾਂ ‘ਚ ਹੀ ਵਿੱਤੀ ਵਿਵਸਥਾ ਹੋ ਸਕੀ, ਜਦੋਂਕਿ 10 ਸਾਲਾਂ ਤੋਂ ਸੜਕ ਖੇਤਰ ਨਿੱਜੀ ਜਨਤਕ ਨਿਵੇਸ਼ ਦਾ ਆਮ ਤੌਰ ‘ਤੇ ਇੱਕ ਵੱਡਾ ਸਰੋਤ ਸੀ ਦੱਖਣੀ ਏਸ਼ੀਆ ‘ਚ ਇਸ ਖੇਤਰ ‘ਚ 5.6 ਅਰਬ ਡਾਲਰ ਦੇ ਕੁੱਲ 43 ਸੌਦੇ ਹੋਏ ਜੋ ਕੁੱਲ ਨਿਵੇਸ਼ ਦਾ ਪੰਜ ਫੀਸਦੀ ਹੈ। ਇਹ ਇਸ ਤੋਂ ਪਿਛਲੇ ਪੰਜ ਸਾਲਾਂ ਦੇ 30.5 ਅਰਬ ਡਾਲਰ ਦੇ ਔਸਤ ਤੋਂ 82 ਫੀਸਦੀ ਘੱਟ ਹੈ। (ਏਜੰਸੀ)

ਪ੍ਰਸਿੱਧ ਖਬਰਾਂ

To Top