ਵਿਰਾਟ ਕਪਤਾਨੀ ‘ਚ ਭਾਰਤ ਦੀ 15ਵੀਂ ਜਿੱਤ

ਹੈਦਰਾਬਾਦ। ਆਫ਼ ਸਪਿੱਧਨਰ ਰਵਿਚੰਦਰਨ ਅਸ਼ਵਿਨ (73 ਦੌੜਾਂ ‘ਤੇ ਚਾਰ ਵਿਕਟਾਂ) ਅਤੇ ਲੇਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਦੀ ਜੋੜੀ ਨੇ ਇੱਕ ਵਾਰ ਫਿਰ ਆਪਣਾ ਕੰਮ ਕਰ ਦਿਖਾਇਆ ਤੇ ਭਾਰਤ ਨੇ ਬੰਗਲਾਦੇਸ਼ ਤੋਂ ਇੱਕ ਇੱਕ ਟੈਸਟ ਸੋਮਵਾਰ ਨੂੰ 208 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ। ਕਪਤਾਨ ਵਿਰਾਟ ਕੋਹਲੀ ਦੀ ਆਪਣੀ ਕਪਤਾਨੀ ‘ਚ ਇਹ 15ਵੀਂ ਜਿੱਤ ਹੈ ਤੇ ਇਸ ਨਾਲ ਹੀ ਉਹ ਮੁਹੰਮਦ ਅਜਹਰੂਦੀਨ ਨੂੰ ਪਿੱਛੇ ਛੱਡ ਕੇ ਭਾਰਤ ਦੇ ਤੀਜੇ ਸਭ ਤੋਂ ਸਫ਼ਲ ਕਪਤਾਨ ਬਣ ਗਏ ਹਨ।