ਖੇਤੀਬਾੜੀ

ਕਿਸਾਨਾਂ ਨੂੰ ਸਸਤੀ ਬਿਜਲੀ ਦੇਣ ਲਈ ਸਰਕਾਰ ਵਚਨਬੱਧ : ਗੋਇਲ

ਪਣਜੀ। ਬਿਜਲੀ, ਕੋਲਾ ਤੇ ਨਵੀਨੀਕਰਨ ਊਰਜਾ ਮੰਤਰੀ ਪੀਯੂਸ ਗੋਇਲ ਨੇ ਕਿਹਾ ਕਿ ਸਰਕਾਰ ਅਗਲੇ ਤਿੰਨ ਤੋਂ ਪੰਜ ਵਰ੍ਹਿਆਂ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਹਾਸਲ ਕਰਨ ਲਈ ਉਨ੍ਹਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਸ੍ਰੀ ਗੋਇਲ ਨੇ ਅੱਜ ਇੱਥੇ ਸੂਬਿਆਂ ਦੇ ਬਿਜਲੀ ਤੇ ਨਵੀਨੀਕਰਨ ਊਰਜਾ ਮੰਤਰੀਆਂ ਦੇ ਦੋ ਰੋਜ਼ਾ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਰਕਾਰ ਨੇ ਅਗਲੇ ਤਿੰਨ ਤੋਂ ਪੰਜ ਵਰ੍ਹਿਆਂ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਰੱਖਿਆ ਹੈ ਜੋ ਬਿਜਲੀ ਦੀ ਵਾਧੂ ਉਪਲੱਬਧਤਾ ਨਾਲ ਹੀ ਸੰਭਵ ਹੈ।

ਪ੍ਰਸਿੱਧ ਖਬਰਾਂ

To Top