ਆਈਪੀਐਲ 2020 : ਰਾਜਸਥਾਨ ਰਾਇਲਸ ਦੀ ਟੀਮ ਨਵੀਂ ਜਰਸੀ ‘ਚ ਆਵੇਗੀ ਨਜ਼ਰ

0
IPL 2020

22 ਸਤੰਬਰ ਨੂੰ ਖੇਡੇਗਾ ਰਾਜਸਥਾਨ ਆਪਣਾ ਪਹਿਲਾ ਮੈਚ

ਨਵੀਂ ਦਿੱਲੀ। ਆਈਪੀਐਲ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ‘ਚ ਰਾਜਸਥਾਨ ਰਾਇਲਸ ਦੀ ਟੀਮ ਨਵੀਂ ਜਰਸੀ ‘ਚ ਖੇਡਦਿਆਂ ਨਜ਼ਰ ਆਵੇਗੀ। ਰਾਜਸਥਾਨ ਰਾਇਲਸ ਨੇ ਬੇਹੱਦ ਨਾਟਕੀ ਅੰਦਾਜ਼ ‘ਚ ਆਪਣੀ ਨਵੀਂ ਜਰਸੀ ਤੋਂ ਪਰਦਾ ਚੁੱਕਿਆ।

ਇਸ ਦੇ ਨਾਲ ਹੀ ਰਾਜਸਥਾਨ ਰਾਇਲਸ ਨੇ 2020 ਦੇ ਸੀਜ਼ਨ ਲਈ ਟੀਮ ਦੇ ਨਾਲ ਪਾਰਟਨਰਸ ਜੁੜਨ ਦਾ ਵੀ ਐਲਾਨ ਕੀਤਾ। ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਰਾਜਸਥਾਨ ਰਾਇਲਸ ਨੇ ਆਪਣੀ ਨਵੀਂ ਜਰਸੀ ਸਬੰਧੀ ਜਾਣਕਾਰੀ ਦਿੱਤੀ। ਇਸ ਵੀਡੀਓ ਨੂੰ ਪਲੇਨ ਤੋਂ ਉੱਤਰ ਕੇ ਸਕਾਈਡ੍ਰਾਈਵਿੰਗ ਕਰਦਿਆਂ ਵਿਖਾਇਆ ਗਿਆ ਹੈ। ਇੰਨਾ ਹੀ ਨਹੀਂ ਬੀਚ ‘ਤੇ ਵੀ ਰਾਜਸਥਾਨ ਰਾਇਲਸ ਦੇ ਖਿਡਾਰੀ ਨਵੀਂ ਜਰਸੀ ‘ਚ ਹੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ ‘ਚ ਰਾਜਸਥਾਨ ਰਾਇਲਸ ਦੇ ਅਭਿਆਨ ਦੀ ਸੁਰੂਆਤ 22 ਸਤੰਬਰ ਤੋਂ ਹੋਵੇਗੀ। ਹਾਲਾਂਕਿ ਪਹਿਲੇ ਮੈਚ ‘ਚ ਰਾਜਸਥਾਨ ਰਾਇਲਸ ਨੂੰ ਆਪਣੇ ਸਟਾਰ ਖਿਡਾਰੀਆਂ ਤੋਂ ਬਿਨਾ ਹੀ ਮੈਦਾਨ ‘ਚ ਉਤਰਨਾ ਪਵੇਗਾ। ਇੰਗਲੈਂਡ ਤੇ ਅਸਟਰੇਲੀਆ ਦਰਮਿਆਨ ਲੜੀ ਦੀ ਵਜ੍ਹਾ ਕਾਰਨ ਕਪਤਾਨ ਸਟੀਵ ਸਮਿੱਥ, ਜੋਫ਼੍ਰਾ ਆਰਚਰ ਤੇ ਜੋਸ ਬਟਲਰ 18 ਸਤੰਬਰ ਨੂੰ ਦੁਬਈ ਪਹੁੰਚਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.