ਆਈਪੀਐੱਲ 2021 : ਸਨਰਾਈਜ਼ ਹੈਦਰਾਬਾਦ ਦਾ ਤੇਜ਼ ਗੇਂਦਬਾਜ਼ ਨਟਰਾਜਨ ਕੋਰੋਨਾ ਪਾਜ਼ਿਟਿਵ

0
98

ਮੈਚ ’ਤੇ ਨਹੀਂ ਪਵੇਗਾ ਕੋਈ ਅਸਰ, ਤੈਅ ਸਮੇਂ ’ਤੇ ਹੋਵੇਗਾ ਮੈਚ ਸ਼ੁਰੂ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਆਈਪੀਐੱਲ 2021 ’ਤੇ ਕੋਰੋਨਾ ਦਾ ਕਹਿਰ ਜਾਰੀ ਹੈ ਕੋਰੋਨਾ ਕਾਰਨ ਮੁਲਤਵੀ ਆਈਪੀਐੱਲ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਹਾਲੇ ਵੀ ਕੋਰੋਨਾ ਖਿਡਾਰੀਆਂ ਦਾ ਪਿੱਛਾ ਨਹੀਂ ਛੱਡ ਰਿਹਾ ਹੈ। ਇਸ ਦੌਰਾਨ ਸਨਰਾਈਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਕੋਵਿਡ-19 ਪਾਜ਼ਿਟਿਵ ਪਾਏ ਗਏ ਹਨ ਜਿਸ ਸਬੰਧੀ ਦਿੱਲੀ ਕੈਪਟਲ ਤੇ ਸਨਰਾਈਜ਼ ਹੈਦਰਾਬਾਦ ਦਰਮਿਆਨ ਸ਼ਾਮ ਨੂੰ ਖੇਡੇ ਜਾਣ ਵਾਲੇ ਮੈਚ ’ਚ ਗਾਜ਼ ਡਿੱਗਦੀ ਨਜ਼ਰ ਆ ਰਹੀ ਸੀ ਪਰੰਤੂ ਬੀਸੀਸੀਆਈ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦੋਵਾਂ ਟੀਮਾਂ ਦਰਮਿਆਨ ਮੈਚ ਤੈਅ ਸਮੇਂ ’ਤੇ ਹੋਵੇਗਾ। ਫਿਲਹਾਲ ਨਟਰਾਜਨ ਤੇ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਖਿਡਾਰੀਆਂ ਤੇ ਸਟਾਫ਼ ਮੈਂਬਰਾਂ ਨੂੰ ਆਈਸੋਲੇਟ ਕਰ ਦਿੱਤਾ ਹੈ ਤੇ ਮੈਡੀਕਲ ਟੀਮ ਉਨ੍ਹਾਂ ’ਤੇ ਨਜ਼ਰ ਰੱਖ ਰਹੀ ਹੈ।

ਨਟਰਾਜਨ ਦੇ ਸੰਪਰਕ ’ਚ ਆਏ 6 ਜਣਿਆਂ ਦੀ ਪਛਾਣ

ਮੈਡੀਕਲ ਟੀਮ ਨੇ ਨਟਰਾਜਨ ਦੇ ਸੰਪਰਕ ’ਚ ਆਉਣ ਵਾਲੇ ਛੇ ਮੈਂਬਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ’ਚ ਟੀਮ ਦੇ ਅਹਿਮ ਬੱਲੇਬਾਜ਼ ਵਿਜੈ ਸ਼ੰਕਰ, ਟੀਮ ਮੈਨੇਜਰ ਵਿਜੈ ਕੁਮਾਰ, ਫਿਜੀਓਥੇਰੇਪਿਟ ਸ਼ਿਆਮ ਸੁੰਦਰ ਜੇ, ਡਾਕਟਰ ਅੰਜਨਾ ਵੰਨਨ, ਲਾਜਿਸਟਿਕ ਮੈਨੇਜਰ ਤੁਸ਼ਾਰ ਖੇਡਕਰ ਤੇ ਨੇਟ ਗੇਂਦਬਾਜ਼ ਪੇਰੀਆਸਾਮੀ ਗਣੇਸ਼ਨ ਸ਼ਾਮਲ ਹਨ, ਇਨ੍ਹਾਂ ਸਭ ਨੂੰ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ