ਆਈਪੀਐਲ-2022 : ਕੋਲਕੱਤਾ ਤੇ ਚੇੱਨਈ ਦਰਮਿਆਨ ਅੱਜ 7:30 ਵਜੇ ਖੇ਼ਡਿਆ ਜਾਵੇਗਾ ਪਹਿਲਾ ਮੁਕਾਬਲਾ

ipl

ਚੇੱਨਈ ਦੀ ਰਵਿੰਦਰ ਜਡੇਜਾ ਕਰਨਗੇ ਕਪਤਾਨੀ, ਕੋਲਕੱਤਾ ਦੇ ਕਪਤਾਨ ਸ਼੍ਰੇਅਸ ਅਈਅਰ ਦੀ ਹੋਵੇਗੀ ਪ੍ਰੀਖਿਆ

ਮੁੰਬਈ। ਅੱਜ ਤੋਂ ਕ੍ਰਿਕਟ ਦਾ ਮਹਾਂਕੁੰਭ ​ ਸ਼ੁਰੂ ਹੋਣ ਜਾ ਰਿਹਾ ਹੈ। ਆਈਪੀਐਲ 2022 (IPL-2022) ਦਾ ਅੱਜ ਪਹਿਲਾਂ ਮੁਕਾਬਲਾ ਪਿਛਲੇ ਸਾਲ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਸ਼ਾਮ 7:30 ਵਜੇ ਤੋਂ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਵੱਡੀ ਗਿਣਤੀ ’ਚ ਦਰਸ਼ਕ ਵੀ ਇਸ ਮੈਚ ਨੂੰ ਵੇਖਣ ਲਈ ਪਹੁੰਚੇ ਹਨ। ਮੈਚ ਤੋਂ ਦੋ ਦਿਨ ਪਹਿਲਾਂ ਚੇਨਈ ਦੀ ਟੀਮ ਵਿੱਚ ਵੀ ਵੱਡਾ ਬਦਲਾਅ ਹੋਇਆ ਹੈ। 14 ਸਾਲਾਂ ਤੋਂ ਟੀਮ ਦੀ ਕਪਤਾਨੀ ਕਰ ਰਹੇ ਮਹਿੰਦਰ ਸਿੰਘ ਧੋਨੀ ਹੁਣ ਕਪਤਾਨ ਨਹੀਂ ਰਹਿਣਗੇ। ਧੋਨੀ ਨੇ ਉਨ੍ਹਾਂ ਦੀ ਜਗ੍ਹਾ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਕਪਤਾਨੀ ਸੌਂਪੀ ਹੈ। 26 ਅਪ੍ਰੈਲ 2019 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਚੇਨਈ ਦੀ ਟੀਮ ਧੋਨੀ ਦੀ ਕਪਤਾਨੀ ਤੋਂ ਬਿਨਾਂ ਮੈਦਾਨ ‘ਤੇ ਉਤਰੇਗੀ। 2019 ਸੀਜ਼ਨ ਦੇ ਦੋ ਮੈਚ

(IPL-2022) ਕੋਲਕਾਤਾ ਦੀ ਗੱਲ ਕਰੀਏ ਤਾਂ ਇਹ ਟੀਮ ਨਵੇਂ ਕਪਤਾਨ ਸ਼੍ਰੇਅਸ ਅਈਅਰ ਦੇ ਨਾਲ ਮੈਦਾਨ ‘ਚ ਉਤਰੇਗੀ। ਪਿਛਲੇ ਸੀਜ਼ਨ ਵਿੱਚ ਟੀਮ ਦੀ ਅਗਵਾਈ ਇੰਗਲੈਂਡ ਦੇ ਇਓਨ ਮੋਰਗਨ ਨੇ ਕੀਤੀ ਸੀ, ਪਰ ਇਸ ਸਾਲ ਨਿਲਾਮੀ ਵਿੱਚ ਉਹ ਕਿਸੇ ਵੀ ਟੀਮ ਨਾਲ ਸ਼ਾਮਲ ਨਹੀਂ ਹੋਏ ਸਨ। ਅਈਅਰ ਦਿੱਲੀ ਦੇ ਕਪਤਾਨ ਰਹਿ ਚੁੱਕੇ ਹਨ ਅਤੇ 2020 ਦੇ ਫਾਈਨਲ ਵਿੱਚ ਵੀ ਦਿੱਲੀ ਦੀ ਅਗਵਾਈ ਕਰ ਚੁੱਕੇ ਹਨ।

ਕੋਲਕੱਤਾ ਰਿਹਾ ਹੈ ਚੇਨਈ ’ਤੇ ਭਾਰੂ

ਚੇਨਈ ਨੇ ਹੁਣ ਤੱਕ 12 ਵਾਰ ਆਈਪੀਐਲ ਦਾ ਪਹਿਲਾ ਮੈਚ ਖੇਡਿਆ ਹੈ ਅਤੇ 6 ਵਾਰ ਜਿੱਤ ਅਤੇ 6 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਪਾਸੇ ਜੇਕਰ ਕੋਲਕਾਤਾ ਦੀ ਗੱਲ ਕਰੀਏ ਤਾਂ ਕੇਕੇਆਰ ਨੇ ਆਪਣੇ 14 ਮੈਚਾਂ ‘ਚੋਂ 10 ਸ਼ੁਰੂਆਤੀ ਮੈਚ ਜਿੱਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ