ਆਈਪੀਐਲ 2022 : ਲਖਨਊ ਨੇ 3 ਖਿਡਾਰੀ ਖਰੀਦੇ, ਕੈਐਲ ਰਾਹੁਲ ’ਤੇ ਲਾਏ 15 ਕਰੋੜ

KL Rahul, IPL 2022

ਮਾਰਕਸ ਸਟੋਈਨਿਸ ਤੇ ਰਵੀ ਬਿਸ਼ਨੋਈ ਵੀ ਟੀਮ ਨਾਲ ਜੁੜੇ (IPL 2022)

(ਲਖਨਊ)। ਆਈਪੀਐਲ 2022 (IPL 2022) ਲਈ ਨਵੀਂ ਟੀਮ ਲਖਨਊ ਫ੍ਰੈਂਚਾਇਜੀ ਨੇ 3 ਖਿਡਾਰੀਆਂ ਨੂੰ ਆਪਣੇ ਨਾਲ ਜੋੜ ਲਿਆ ਹੈ। ਕੇਐਲ ਰਾਹੁਲ ਨੂੰ 15 ਕਰੋੜ ਰੁਪਏ, ਆਸਟਰੇਲੀਆ ਆਲਰਾਊਂਡਰ ਮਾਰਕਸ ਸਟੋਈਨਿਸ ਨੂੰ 11 ਕਰੋੜ ਤੇ ਰਵੀ ਬਿਸ਼ਨੋਈ ਨੂੰ 4 ਕਰੋੜ ਰੁਪਏ ਮਿਲਣਗੇ। ਰਾਹੁਲ ਨੂੰ ਟੀਮ ਦਾ ਕਪਤਾਨ ਵੀ ਬਣਾਇਆ ਜਾ ਸਕਦਾ ਹੈ। ਪੰਜਾਬ ਕਿੰਗਜ਼ ਫ੍ਰੈਂਚਾਇਜੀ ਨੇ ਕੇਐਲ ਰਾਹੁਲ ਨੂੰ 11 ਕਰੋੜ ’ਚ ਖਰੀਦਿਆ ਸੀ। ਅਹਿਮਾਦਾਬਾਦ ਨੇ ਵੀ 3 ਖਿਡਾਰੀ ਖਰੀਦ ਲਏ ਹਨ। IPL 2022

ਜਿਨਾਂ ’ਚ ਹਾਰਦਿਕ ਪਾਂਡਿਆ ਤੇ ਰਾਸ਼ਿਦ ਖਾਨ ਨੂੰ 15-15 ਕਰੋੜ ਰੁਪਏ ਤੇ ਸ਼ੁਭਮਨ ਗਿੱਲ ਨੂੰ 7 ਕਰੋੜ ’ਚ ਖਰੀਦਿਆ ਹੈ। ਲਖਨਊ ਲਈ ਰਾਹੁਲ ਕਾਫੀ ਫਾਇਦੇਮੰਦ ਹੋ ਸਕਦੇ ਹਨ ਕਿਉਂਕਿ ਪਿਛਲੇ ਚਾਰ ਆਈਪੀਐਲ ਸੀਜ਼ਨ ’ਚ ਰਾਹੁਲ ਦੇ ਬੱਲੇ ਤੋਂ ਖੂਭ ਦੌੜਾਂ ਨਿਕਲੀਆਂ ਹਨ ਤੇ 500 ਪਲਸ ਦਾ ਸਕੋਰ ਕੀਤਾ ਹੈ। IPL 2022

Marcus Stoinis and Ravi Bishnoi ਸਟੋਨੀਇਸ਼ ਨੇ ਵੀ ਦਿੱਲੀ ਕੈਪੀਟਲਸ ਲਈ ਲਾਸਟ ਤਿੰਨ ਸੀਜ਼ਨਾਂ ’ਚ ਦਮਦਾਰ ਪ੍ਰਦਰਸ਼ਨ

ਇਸ ਤੋਂ ਇਲਾਵਾ ਸਟੋਨੀਇਸ਼ ਨੇ ਵੀ ਦਿੱਲੀ ਕੈਪੀਟਲਸ ਲਈ ਲਾਸਟ ਤਿੰਨ ਸੀਜ਼ਨਾਂ ’ਚ ਦਮਦਾਰ ਪ੍ਰਦਰਸ਼ਨ ਕੀਤਾ ਹੈ। ਸੋਟਨੀਇਸ ਨੇ ਆਈਪੀਐਲ ’ਚ 56 ਮੈਚਾਂ ’ਚ 135.81 ਦੇ ਸਟਰਾਈਕ ਰੇਟ ਨਾਲ 914 ਦੌੜਾਂ ਬਣਾਈਆਂ ਹਨ ਤੇ 30 ਵਿਕਟਾਂ ਵੀ ਲਈਆਂ ਹਨ।

ਸਟੋਇਨਿਸ ਨੂੰ 11 ਕਰੋੜ ਰੁਪਏ ਮਿਲਣਗੇ। (IPL) ਆਈ.ਪੀ.ਐੱਲ. ਦੇ ਪਿਛਲੇ ਦੋ ਸੈਸ਼ਨਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ 4 ਕਰੋੜ ਰੁਪਏ ਮਿਲਣਗੇ। ਇਸ ਤੋਂ ਇਲਾਵਾ ਰਵੀ ਬਿਸ਼ਨੋਈ ਵੀ ਸ਼ਾਨਦਾਰ ਖਿਡਾਰੀ ਹਨ ਤੇ ਆਈਪੀਐਲ ’ਚ ਉਨਾਂ ਨੇ ਵੀ ਖੂਬ ਨਾਂਅ ਕਮਾਇਆ ਹੈ। ਬਿਸ਼ਨੋਈ ਨੇ 23 ਮੈਚਾਂ ’ਚ 24 ਵਿਕਟਾਂ ਲਈਆਂ ਹਨ ਤੇ ਬੱਲੇ ਨਾਲ ਵੀ ਆਪਣਾ ਯੋਗਦਾਨ ਦਿੱਤਾ ਹੈ। ਲਖਨਊ ਟੀਮ ਲਈ ਇਹ ਤਿੰਨ ਖਿਡਾਰੀ ਬੇਹੱਦ ਖਾਸ ਹਨ। ਇਨਾਂ ਤਿੰਨੇ ਖਿਡਾਰੀਆਂ ਕੋਲ ਤਜ਼ਰਬਾ ਤੇ ਮੈਚ ਜਿਤਾਉਣ ਦਾ ਦਮਖਮ ਵੀ ਹੈ।

ਇਸ ਸਾਲ ਤੋਂ ਲੀਗ ਵਿੱਚ ਹੋਣਗੀਆਂ 10 ਟੀਮਾਂ (IPL 2022)

ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕੁੱਲ 10 ਟੀਮਾਂ ਹੋਣਗੀਆਂ। ਪਿਛਲੇ ਮਹੀਨੇ, ਟੀਮਾਂ ਨੇ ਆਪਣੀ ਪਸੰਦ ਦੇ ਵੱਧ ਤੋਂ ਵੱਧ ਚਾਰ ਖਿਡਾਰੀਆਂ ਦੀ ਸੂਚੀ ਆਈਪੀਐਲ ਪ੍ਰਬੰਧਨ ਨੂੰ ਸੌਂਪੀ ਸੀ। ਇਸ ਵਾਰ ਆਈਪੀਐਲ ਵਿੱਚ ਇੱਕ ਮੈਗਾ ਨਿਲਾਮੀ ਹੈ। ਨਿਲਾਮੀ 12 ਅਤੇ 13 ਫਰਵਰੀ ਨੂੰ ਬੈਂਗਲੁਰੂ ਵਿੱਚ ਹੋਵੇਗੀ।

ਲਖਨਊ ਨੇ ਐਂਡੀ ਫਲਾਵਰ ਨੂੰ ਮੁੱਖ ਕੋਚ ਨਿਯੁਕਤ ਕੀਤਾ (IPL 2022)

ਲਖਨਊ ਫਰੈਂਚਾਇਜ਼ੀ ਨੇ ਜ਼ਿੰਬਾਬਵੇ ਦੇ ਸਾਬਕਾ ਕਪਤਾਨ ਐਂਡੀ ਫਲਾਵਰ ਨੂੰ ਮੁੱਖ ਕੋਚ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਉਹ ਪੰਜਾਬ ਕਿੰਗਜ਼ ਦੇ ਸਹਾਇਕ ਕੋਚ ਸਨ। ਟੀਮ ਦੇ ਮੈਂਟਰ ਗੌਤਮ ਗੰਭੀਰ ਨੂੰ ਬਣਾਇਆ ਗਿਆ ਹੈ। ਗੰਭੀਰ ਨੇ ਆਪਣੀ ਕਪਤਾਨੀ ‘ਚ ਦੋ ਵਾਰ ਕੇਕੇਆਰ ਨੂੰ ਚੈਂਪੀਅਨ ਬਣਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ