ਆਈਪੀਐਲ-2022 : ਪੰਜਾਬ ਤੇ ਕੋਲਕੱਤਾ ਦਰਮਿਆਨ ਸ਼ਾਮ 7:30 ਵਜੇ ਖੇਡਿਆ ਜਾਵੇਗਾ ਮੁਕਾਬਲਾ

punjab v kolkata

ਦੋਵਾਂ ਟੀਮਾਂ ਦਰਮਿਆਨ 29 ਵਾਰ ਹੋਇਆ ਹੈ ਮੁਕਾਬਲਾ 19 ਵਾਰ ਕੋਲਕਾਤਾ ਅਤੇ 10 ਵਾਰ ਪੰਜਾਬ ਜਿੱਤਿਆ

ਮੁੰਬਈ। ਆਈਪੀਐਲ (IPL-2022) ’ਚ ਅੱਜ ਪੰਜਾਬ ਕਿੰਗਜ਼ ਇਲੈਵਨ ਤੇ ਕੋਲਕਾਤਾ ਨਾਈਟ ਰਾਈਡਰਜ਼ ਟੀਮਾਂ ਦਰਮਿਆਨ ਸ਼ਾਮ 7:30 ਵਜੇ ਮੈਚ ਖੇਡਿਆ ਜਾਵੇਗਾ।  ਪਿਛਲੇ ਮੈਚ ‘ਚ ਰਾਇਲ ਚੈਲੰਜਰਜ਼ ਬੰਗਲੌਰੂ ਨੂੰ ਹਰਾਉਣ ਵਾਲੀ ਪੰਜਾਬ ਕਿੰਗਜ਼ ਇਲੈਵਨ ਦੀ ਟੀਮ ਇਸ ਮੈਚ ‘ਚ ਵੀ ਜਿੱਤ ਦੇ ਇਰਾਦੇ ਨਾਲ ਉਤਰੇਗੀ। ਪੰਜਾਬ ਨੇ ਬੰਗਲੌਰ ਰਾਇਲ ਚੈਲੰਜਰਜ਼ ਵੱਲੋਂ ਦਿੱਤੇ 206 ਦੌੜਾਂ ਦੀ ਚੁਣੌਤੀ ਦਾ ਪਿੱਛਾ ਕੀਤਾ ਸੀ। ਓਡੀਅਨ ਅਤੇ ਸ਼ਾਹਰੁਖ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਟੀਮ ਨੂੰ 19 ਓਵਰਾਂ ‘ਚ ਜਿੱਤ ਦਿਵਾਈ ਸੀ। ਪੰਜਾਬ ਦੀ ਟੀਮ ਇਸ ਇਸ ਸੀਜ਼ਨ ਇੱਕ ਵੱਖਰੀ ਐਨਰਜੀ ਨਾਲ ਉੱਤਰੀ ਹੈ। ਆਈਪੀਐਲ ਵਿੱਚ ਹੁਣ ਤੱਕ 29 ਮੈਚਾਂ ਵਿੱਚੋਂ ਕੋਲਕਾਤਾ ਦੀ ਟੀਮ 19 ਵਾਰ ਅਤੇ ਪੰਜਾਬ ਦੀ ਟੀਮ 10 ਵਾਰ ਜਿੱਤ ਚੁੱਕੀ ਹੈ। ਪਿਛਲੇ ਮੈਚ ’ਚ ਕੋਲਕੱਤਾ ਨੂੰ ਹਾਰ ਮਿਲੀ ਸੀ। ਕੋਲਕੱਤਾ ਇਸ ਮੈਚ ਨੂੰ ਜਿੱਤਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਕੋਲਕੱਤਾ ਦੀ ਟੀਮ ਇਸ ਮੈਚ ਨੂੰ ਹਰ ਹਾਲ ’ਚ ਜਿੱਤਣਾ ਚਾਹੇਗੀ।

ਸ਼ੁਭਮਨ ਗਿੱਲ ਦੇ ਜਾਣ ਤੋਂ ਬਾਅਦ ਕੇਕੇਆਰ ਨੇ ਅਜਿੰਕਿਆ ਰਹਾਣੇ ਨੂੰ ਓਪਨਰ ਵਜੋਂ ਚੁਣਿਆ ਹੈ। ਪਹਿਲੇ ਮੈਚ ‘ਚ ਉਸ ਨੇ 44 ਦੌੜਾਂ ਬਣਾਈਆਂ ਪਰ ਦੂਜੇ ਮੈਚ ‘ਚ ਉਹ 9 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਦੇ ਨਾਲ ਹੀ ਵੈਂਕਟੇਸ਼ ਅਈਅਰ ਦਾ ਬੱਲਾ ਵੀ ਦੋਵਾਂ ਮੈਚਾਂ ‘ਚ ਕੁਝ ਖਾਸ ਨਹੀਂ ਕਰ ਸਕਿਆ ਹੈ। ਸ਼੍ਰੇਅਸ ਅਈਅਰ ਯਕੀਨੀ ਤੌਰ ‘ਤੇ ਚੰਗੀ ਫਾਰਮ ‘ਚ ਚੱਲ ਰਿਹਾ ਹੈ ਪਰ ਉਸ ਨੂੰ ਆਪਣੀ ਵਿਕਟ ਦੀ ਮਹੱਤਤਾ ਨੂੰ ਸਮਝਣਾ ਪਵੇਗੀ। ਕੋਲਕਾਤਾ ਅੱਜ ਦੇ ਮੈਚ ਵਿੱਚ ਰਸੇਲ ਨੂੰ ਉਪਰ ਭੇਜ ਸਕਦੀ ਹੈ।

 (IPL-2022) ਪੰਜਾਬ ਕਿੰਗਜ਼ ਪਲੇਇੰਗ ਇਲੈਵਨ

ਮਿਅਂਕ ਅਗਰਵਾਲ, ਸ਼ਿਖਰ ਧਵਨ, ਭਾਨੁਕਾ ਰਾਜਪਕਸੇ, ਸ਼ਾਹਰੁਖ ਖਾਨ, ਲਿਆਮ ਲਿਵਿੰਗਸਟੋਨ, ​​ਰਾਜ ਬਾਵਾ, ਓਡੀਓਨ ਸਮਿਥ, ਅਰਸ਼ਦੀਪ ਸਿੰਘ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ, ਰਾਹੁਲ ਚਾਹਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ