ਚੱਕਰਵਰਤੀ ਤੇ ਰਸੇਲ ਦੀ ਘਾਤਕ ਗੇਂਦਬਾਜ਼ੀ, ਕੋਲਕੱਤਾ 9 ਵਿਕਟਾਂ ਨਾਲ ਜਿੱਤਿਆ

0
157

ਰਾਇਲ ਚੈਲੇਂਜਰ ਬੰਗਲੌਰ 92 ਦੌੜਾਂ ’ਤੇ ਹੋਈ ਆਲਆਊਟ

  • ਕੇਕੇਆਰ ਨੇ ਓਪਨਰ ਬੱਲੇਬਾਜ਼ ਸੁਭਮਨ ਗਿਲ (48), ਵੇਕਟੇਸ਼ ਅਇੱਅਰ ਨੇ (41) ਦੌੜਾਂ ਬਣਾਈਆਂ

ਆਬੂਧਾਬੀ (ਏਜੰਸੀ)। ਆਈਪੀਐਲ 14 ਦੇ ਸੀਜ਼ਨ ਦੇ 31ਵੇਂ ਮੈਚ ’ਚ ਕੋਲਕੱਤਾ ਨਾਈਟ ਰਾਈਡਰਸ਼ ਨੇ ਰਾਇਲ ਚੈਲੰਰਜਰ ਬੰਗਲੌਰ 9 ਵਿਕਟਾਂ ਨਾਲ ਹਰਾ ਦਿੱਤਾ। ਕੋਲਕੱਤਾ ਦੇ ਸਪਿੱਨਰ ਵਰੁਣ ਚੱਕਰਵਰਤੀ 13 ਦੌੜਾਂ ਦੇ ਕੇ 3 ਵਿਕਟਾਂ ਤੇ ਤੇਜ਼ ਗੇਂਦਬਾਜ਼ ਆਲਰਾਊਂਡਰ ਆਂਦਰੇ ਰਸੇਲ 9 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਿਸ ਦੀ ਬਦੌਲਤ ਬੰਗਲੌਰ ਦੀ ਟੀਮ 19 ਓਵਰਾਂ ’ਚ ਸਿਰਫ਼ 92 ਦੌੜਾਂ ’ਤੇ ਢੇਰ ਹੋ ਗਈ
ਬੰਗਲੌਰ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 100 ਦੌੜਾਂ ਵੀ ਨਹੀਂ ਬਣਾ ਸਕੀ ਤੇ 19 ਓਵਰਾਂ ’ਚ 92 ਦੌੜਾਂ ’ਤੇ ਆਲਆਊਟ ਹੋ ਗਈ। ਜਵਾਬ ’ਚ ਕੇਕੇਆਰ ਨੇ ਓਪਨਰ ਬੱਲੇਬਾਜ਼ ਸੁਭਮਨ ਗਿਲ (48) ਤੇ ਵੇਕਟੇਸ਼ ਅਇੱਅਰ (41) ਦੀ ਪਹਿਲੀ ਵਿਕਟ ਲਈ 82 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਸਦਕਾ 10 ਓਵਰਾਂ ’ਚ ਹੀ 9 ਵਿਕਟਾਂ ਨਾਲ ਮੈਚ ਜਿੱਤ ਲਿਆ ਸੁਭਮਨ ਨੇ 6 ਚੌਕੇ ਤੇ ਇੱਕ ਛੱਕੇ ਦੇ ਸਹਾਰੇ 34 ਗੇਂਦਾਂ ’ਤੇ 48 ਤੇ ਵੇਕਟੇਸ਼ ਨੇ 7 ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 27 ਗੇਂਦਾਂ ’ਤੇ 41 ਦੌੜਾਂ ਬਣਾਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ