ਆਈਪੀਐਲ: ਦਿੱਲੀ ਕੈਪੀਟਲਸ ਦੇ ਸੱਤ ਖਿਡਾਰੀ ਪਹੁੰਚੇ ਦੁਬਈ

0
96

ਆਈਪੀਐਲ: ਦਿੱਲੀ ਕੈਪੀਟਲਸ ਦੇ ਸੱਤ ਖਿਡਾਰੀ ਪਹੁੰਚੇ ਦੁਬਈ

ਏਜੰਸੀ, ਦੁਬਈ (ਯੂਏਈ)। ਰਿਸ਼ਭ ਪੰਤ, ਆਰ ਅਸ਼ਵਿਨ ਅਤੇ ਦਿੱਲੀ ਕੈਪੀਟਲਸ ਦੇ ਪੰਜ ਹੋਰ ਖਿਡਾਰੀ 19 ਸਤੰਬਰ ਤੋਂ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਗੇੜ ਵਿੱਚ ਹਿੱਸਾ ਲੈਣ ਲਈ ਮੈਨਚੇਸਟਰ ਤੋਂ ਦੁਬਈ ਪਹੁੰਚ ਗਏ ਹਨ। ਜਾਣਕਾਰੀ ਅਨੁਸਾਰ, ਦਿੱਲੀ ਕੈਪੀਟਲਸ ਦੇ ਖਿਡਾਰੀ (ਪੰਤ, ਅਸ਼ਵਿਨ, ਅਜਿੰਕਿਆ ਰਹਾਣੇ, ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ, ਪਿ੍ਰਥਵੀ ਸ਼ਾ ਅਤੇ ਉਮੇਸ਼ ਯਾਦਵ) ਹੁਣ ਆਈਪੀਐਲ ਪ੍ਰੋਟੋਕਾਲ ਅਨੁਸਾਰ ਛੇ ਦਿਨ ਦੇ ਕੁਆਰੰਟੀਨ ਵਿੱਚ ਰਹਿਣਗੇ, ਜਿਸ ਦੌਰਾਨ ਉਨ੍ਹਾਂ ਦਾ ਤਿੰਨ ਵਾਰ ਟੈਸਟ ਕੀਤਾ ਜਾਵੇਗਾ। ਇਸ ਤੋਂ ਬਾਅਦ, ਖਿਡਾਰੀ ਬਾਕੀ ਦਿੱਲੀ ਕੈਪੀਟਲਸ ਟੀਮ ਵਿੱਚ ਸ਼ਾਮਲ ਹੋਣਗੇ, ਜੋ ਪਹਿਲਾਂ ਤੋਂ ਹੀ ਬਾਇਓ-ਬਬਲ ਦਾ ਹਿੱਸਾ ਹੈ।

ਡੀਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਿੱਲੀ ਕੈਪੀਟਲਸ ਦੇ ਖਿਡਾਰੀ, ਜੋ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ ਲਈ ਭਾਰਤੀ ਟੀਮ ਦਾ ਹਿੱਸਾ ਸਨ, ਐਤਵਾਰ, 12 ਸਤੰਬਰ 2021 ਨੂੰ ਵੀਵੋ ਆਈਪੀਐਲ 2021 ਦੇ ਦੂਜੇ ਹਾਫ ਲਈ ਦੁਬਈ ਵਿੱਚ ਸੁਰੱਖਿਅਤ ਪਹੁੰਚ ਗਏ ਹਨ। ਰਿਸ਼ਭ ਪੰਤ, ਆਰ ਅਸ਼ਵਿਨ, ਅਜਿੰਕਿਆ ਰਹਾਣੇ, ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ, ਪਿ੍ਰਥਵੀ ਸ਼ਾ ਅਤੇ ਉਮੇਸ਼ ਯਾਦਵ ਸਮੇਤ ਖਿਡਾਰੀਆਂ ਦਾ ਦੁਬਈ ਪੁੱਜਣ ’ਤੇ ਕੋਵਿਡ-19 ਟੈਸਟ ਕੀਤਾ ਗਿਆ। ਟੈਸਟ ਟੀਮ ਵਿੱਚ ਸ਼ਾਮਲ ਸਾਰੇ ਭਾਰਤੀ ਖਿਡਾਰੀਆਂ ਦੀ ਕੋਵਿਡ ਜਾਂਚ ਰਿਪੋਰਟ ਸ਼ੁੱਕਰਵਾਰ ਸ਼ਾਮ ਨੂੰ ਨੈਗੇਟਿਵ ਆਈ ਹੈ। ਇੰਗਲੈਂਡ ਵਿੱਚ ਕੋਈ ਕੋਵਿਡ ਪਾਬੰਦੀ ਨਾ ਹੋਣ ਕਾਰਨ, ਇਹ ਫ਼ੈਸਲਾ ਲਿਆ ਗਿਆ ਕਿ ਖਿਡਾਰੀ ਆਪਣੀ ਸਬੰਧਤ ਆਈਪੀਐਲ ਟੀਮ ਵਿੱਚ ਸ਼ਾਮਲ ਹੋ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ