ਖੇਡ ਮੈਦਾਨ

ਆਈਪੀਐੱਲ: ਦਿੱਲੀ ਦੇ ਘਰ ‘ਚ ਚਮਕਿਆ ਹੈਦਰਾਬਾਦ ਦਾ ਸੂਰਜ

IPL, sun Shines, Delhi, Home

ਹੈਦਰਾਬਾਦ ਨੇ ਟੂਰਨਮੈਂਟ ‘ਚ ਦਿੱਲੀ ਨੂੰ 5 ਵਿਕਟਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ

ਨਵੀਂ ਦਿੱਲੀ | ਸਨਰਾਈਜਰਜ਼ ਹੈਦਰਾਬਾਦ ਨੇ ਆਪਣੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਤੇ ਓਪਨਰ ਜਾਨੀ ਬੇਅਰਸਟੋ (48) ਦੀ ਧਮਾਕੇਦਾਰ ਬੱਲੇਬਾਜ਼ੀ ਤੋਂ ਬਾਅਦ ਕੁਝ ਰੋਮਾਂਚਕ ਉਤਰਾਅ-ਚੜ੍ਹਾਅ ਤੋਂ ਗੁਜ਼ਰਦਿਆਂ ਦਿੱਲੀ ਕੈਪੀਟਲਸ ਨੂੰ ਉਸ ਦੇ ਘਰ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਚ ਆਈਪੀਐੱਲ-12 ਦੇ ਮੁਕਾਬਲੇ ‘ਚ 5 ਵਿਕਟਾਂ ਨਾਲ ਹਰਾ ਕੇ ਟੂਰਨਮੈਂਟ ‘ਚ ਜਿੱਤ ਦੀ ਹੈਟ੍ਰਿਕ ਪੂਰੀ ਕਰ ਲਈ ਹੈਦਰਾਬਾਦ ਨੇ ਦਿੱਲੀ ਨੂੰ 8 ਵਿਕਟਾਂ ‘ਤੇ 129 ਦੌੜਾ ‘ਛੇ ਰੋਕਣ ਤੋਂ ਬਾਅਦ 18.3 ਓਵਰਾਂ ‘ਚ 5 ਵਿਕਟਾਂ ‘ਤੇ 131 ਦੋੜਾਂ ਬਣਾ ਕੇ ਜਿੱਤ ਹਾਸਲ ਕਰ ਲਈ
ਹੈਦਰਾਬਾਦ ਦੀ ਚਾਰ ਮੈਚਾਂ ‘ਚ ਇਹ ਤੀਜੀ ਜਿੱਤ ਅਤੇ ਜਿੱਤ ਦੀ ਹੈਟ੍ਰਿਕ ਹੈ ਜਦੋਂਕਿ ਦਿੱਲੀ ਦੀ ਪੰਜ ਮੈਚਾਂ ‘ਚ ਤੀਜੀ ਹਾਰ ਹੈ ਦਿੱਲੀ ਨੇ ਹਾਲਾਂਕਿ ਛੋਟਾ ਸਕੋਰ ਬਣਾਇਆ ਪਰ ਹੈਦਰਬਾਦ ਨੂੰ ਜਿੱਤ ਤੱਕ ਪਹੁੰਚਾਉਣ ਲਈ ਸੰਘਰਸ਼ ਕਰਵਾ ਦਿੱਤਾ ਬੇਅਰਸਟੋ ਨੇ ਸਿਰਫ 28 ਗੇਂਦਾਂ ‘ਤੇ ਨੌਂ ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 48 ਦੌੜਾਂ ਠੋਕੀਆਂ ਬੇਅਰਸਟੋ ਅਤੇ ਡੇਵਿਡ ਵਾਰਨਰ ਨੇ ਪਹਿਲੀ ਵਿਕਟ ਲਈ 64 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ ਪਿਛਲੇ ਤਿੰਨ ਮੈਚਾਂ ‘ਓ ਦੋ ਅਰਧ ਸੈਂਕੜੇ ਤੇ ਇੱਕ ਸੈਂਕੜਾ ਬਣਾ ਚੁੱਕੇ ਵਾਰਨ0ਰ ਇਸ ਵਾਰ 18 ਗੇਂਦਾਂ ‘ਚ 10 ਦੌੜਾਂ ਹੀ ਬਣਾ ਸਕੇ ਹੈਦਰਾਬਾਦ ਨੇ ਛੇ ਓਵਰਾਂ ਦੇ ਪਾਵਰਪਲੇਅ ‘ਚ 62 ਦੌੜਾਂ ਠੋਕੀਆਂ ਸਨ ਪਰ ਇਸ ਤੋਂ ਬਾਦ ਦਿੱਲੀ ਨੇ ਵਾਪਸੀ ਦੀ ਕੋਸ਼ਿਸ਼ ਕਰਦਿਆਂ ਅਗਲੇ ਚਾਰ ਓਵਰਾਂ ‘ਚ ਸਿਰਫ 11 ਦੌੜਾਂ ਦਿੱਤੀਆਂ
ਟੀਚਾ ਇੰਨਾ ਵੱਡਾ ਨਹੀਂ ਸੀ ਕਿ ਹੈਦਰਾਬਾਦ ਨੂੰ ਦੋਵੇਂ ਓਵਨਰ ਚਾਰ ਦੌੜਾਂ ਦੇ ਫਰਕ ‘ਚ ਗੁਆਉਣ ਤੌਂ ਕੋਈ ਪਰੇਸ਼ਾਨੀ ਹੋ ਪਾਊਂਦੀ 10 ਓਵਰਾਂ ‘ਚ ਹੈਦਰਾਬਾਦ ਦਾ ਸਕੋਰ 81 ਦੌੜਾਂ ਪਹੁੰਚ ਚੁੱਕਿਆ ਸੀ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਜਿੰਨੇ ਅਰਾਮ ਨਾਲ ਦੋੜਾਂ ਬਣਾਈਆਂ ਉਸ ਤੋਂ ਇਹ ਤਾਂ ਸਾਬਤ ਹੋ ਗਿਆ ਕਿ ਪਿੱਚ ‘ਚ ਕੋਈ ਦਮ ਨਹੀਂ ਸੀ ਤੇ ਦਿੱਲੀ ਦੇ ਬੱਲੇਬਾਜ਼ਾਂ ਨੇ ਗੈਰ-ਜ਼ਿੰਮੇਵਾਰਾਨਾ ਸ਼ਾਟ ਖੇਡ ਕੇ ਆਪਣੀ ਵਿਕਟ ਗੁਆਈਆਂ ਸਨ ਕੋਟਲਾ ਮੈਦਾਨ ‘ਚ ਖਾਮੋਸ਼ ਬੈਠੇ ਦਰਸ਼ਕਾਂ ‘ਚ ਇਸ਼ਾਂਤ ਸ਼ਰਮਾ ਨੇ ਮਨੀਸ਼ ਪਾਂਡੇ ਨੂੰ ਆਊਟ ਕਰਕੇ ਰੋਮਾਂਚ ਦਾ ਸੰਚਾਰ ਕਰ ਦਿੱਤਾ
ਪਾਂਡਿਆ ਨੇ 13 ਗੇਂਦਾਂ ‘ਚ 10 ਦੌੜਾਂ ਬਣਾਈਆਂ ਮੈਚ ‘ਚ ਕੁਝ ਨਾਟਕੀ ਪਲ ਬਾਕੀ ਸਨ  ਖੱਬੇ ਹੱਥ ਦੇ ਸਪਿੱਨਰ ਅਕਸ਼ਰ ਪਟੇਲ ਦੀ ਗੇਂਦ ‘ਤੇ ਵਿਜੈ ਸ਼ੰਕਰ ਨੇ ਸ਼੍ਰੇਅਸ ਅਈਅਰ ਨੂੰ ਸਿੱਧਾ ਕੈਚ ਦੇ ਦਿੱਤਾ ਵਿਜੈ ਸ਼ੰਕਰ ਨੇ 21 ਗੇਂਦਾਂ ‘ਚ ਇੱਕ ਚੌਕੇ ਸਹਾਰੇ 16 ਦੋੜਾਂ ਬਣਾਈਆਂ ਦੀਪਕ ਹੁੱਡਾ 10 ਦੌੜਾਂ ਬਣਾ ਕੇ ਸੰਦੀਪ ਲੈਮਿਛਾਨੇ ਦਾ ਸ਼ਿਕਾਰ ਬਣ ਗਏ ਹੈਦਰਾਬਾਦ ਦੀ ਪੰਜਵੀਂ ਵਿਕਟ 111 ਦੇ ਸਕੋਰ ‘ਤੇ ਡਿੱਗੀ ਤੇ ਮੈਚ ਹੁਣ ਹੈਦਰਾਬਾਦ ਦੇ ਲਈ ਫਸਦਾ ਨਜ਼ਰ ਆਉਣ ਲੱਗਾ ਪਰ ਮੁਹੰਮਦ ਨਬੀ ਨੇ ਨੌਂ ਗੇਂਦਾਂ ‘ਚ ਦੋ ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ ਨਾਬਾਦ 17  ਅਤੇ ਯੂਯੁਫ ਪਠਾਨ ਨੇ ਨਾਬਾਦ ਨੌਂ ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top