ਸਿੰਚਾਈ ਲਈ 100 ਪ੍ਰੋਜੈਕਟਾਂ ‘ਤੇ ਕੰਮ ਸ਼ੁਰੂ: ਮੋਦੀ

0
Irrigation, Projects, Started, Modi

ਕਿਹਾ, ਸਰਕਾਰ ਨੇ 2,12,000 ਕਰੋੜ ਵੰਡੇ

ਨਵੀਂ ਦਿੱਲੀ, ਏਜੰਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਿਸਾਨਾਂ ਦੇ ਹਰ ਖੇਤ ਨੂੰ ਪਾਣੀ ਮਿਲੇ ਅਤੇ ਫਸਲਾਂ ਦਾ ਭਰਪੂਰ ਉਤਪਾਦਨ ਹੋਵੇ, ਇਸ ਲਈ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਤਹਿਤ ਦੇਸ਼ ਦੇ ਲਗਭਗ 100 ਸਿੰਚਾਈ ਪ੍ਰੋਜੈਕਟ ਚਲਾਏ ਜਾ ਰਹੇ ਹਨ।ਸ੍ਰੀ ਮੋਦੀ ਨੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਫਸਲ ‘ਚ ਕਿਸੇ ਤਰ੍ਹਾਂ ਦਾ ਜੋਖਮ ਨਾ ਹੋਵੇ, ਇਸ ਲਈ ਫਸਲ ਬੀਮਾ ਯੋਜਨਾ ਹੈ, ਕਟਾਈ ਤੋਂ ਬਾਅਦ ਸਹੀ ਕੀਮਤ ਮਿਲੇ ਇਸ ਲਈ ਇਨਾਮ ਸ਼ੁਰੂ ਕੀਤਾ ਗਿਆ ਹੈ।

ਉਹਨਾ ਕਿਹਾ ਕਿ ਖੇਤੀ ਲਈ ਸਰਕਾਰ ਬਜਟ ‘ਚ ਨਿਸ਼ਚਿਤ ਰਾਸ਼ੀ ਵੰਡਦੀ ਹੈ, ਪਿਛਲੀ ਸਰਕਾਰ ਨੇ ਖੇਤੀ ਲਈ 1,21,000 ਕਰੋੜ ਰੁਪਏ ਦੀ ਰਾਸ਼ੀ ਵੰਡੀ ਸੀ ਅਤੇ  ਉਹਨਾਂ ਦੀ ਸਰਕਾਰ ਨੇ ਇਸ ਨੂੰ 2,12,00 ਕਰੋੜ ਰੁਪਏ ਕੀਤਾ, ਭਾਵ ਲਗਭਗ ਦੋਗੁਣਾ ਕੀਤਾ, ਇਹ ਕਿਸਾਨ ਕਲਿਆਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।