ਦੇਸ਼

ਇਸ਼ਰਤ ਜਹਾਂ ਮੁਕਾਬਲਾ : ਸਾਬਕਾ ਪੁਲਿਸ ਅਧਿਕਾਰੀ ਰਿਬੇਰੋ ਦੀ ਪਟੀਸ਼ਨ ਰੱਦ

ਅਹਿਮਦਾਬਾਦ। ਗੁਜਰਾਤ ਹਾਈਕੋਰਟ ਨੇ ਸੂਬੇ ਦੇ ਡੀਜੀਪੀ ਪੀਪੀ ਪਾਂਡੇ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਸਾਬਕਾ ਪੁਲਿਸ ਅਧਿਕਾਰੀ ਜੁਲੀਓ ਰਿਬੇਰੋ ਦੀ ਪਟੀਸ਼ ਨੂੰ ਰੱਦ ਕਰ ਦਿੱਤਾ।
ਗੁਜਰਾਤ ਤੇ ਸਾਬਕਾ ਪੁਲਿਸ ਅਧਿਕਾਰੀ ਸ੍ਰੀ ਰਿਬੇਰੋ ਨ ੇਇਹ ਕਹਿੰਦਿਆਂ ਸ੍ਰੀ ਪਾਂਡੇ ਇਸ਼ਰਤ ਜਹਾਂ ਕਥਿਤ ਫਰਜ਼ੀ ਮੁਕਾਬਲਾ ਮਾਮਲੇ ਦੇ ਜ਼ਮਾਨਤ ‘ਤੇ ਛੁੱਟੇ ਹੋਏ ਮੁਲਜ਼ਮ ਹਨ, ਇਹ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂਕਿਹਾ ਕਿ ਸ੍ਰੀ ਪਾਂਡੇ ਦੀ ਨਿਯੁਕਤੀ ਨਾਲ ਉਕਤ ਮਾਮਲੇ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ ਰਾਜ ਸਰਕਾਰ ਨੇ ਇਸ ਦੇ ਜਵਾਬ ‘ਚ ਕਿਹਾ ਸੀ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ ਜਦੋਂ ਕਿ ਸ੍ਰੀ ਪਾਂਡੇ ਰਾਜ ਪੁਲਿਸ ਦੇ ਮੁਖੀ ਹਨ ਤੇ ਇਸ ਲਈ ਤੁਹਾਡੀ ਨਿਯੁਕਤੀ ਨਾਲ ਜਾਂਚ ਪ੍ਰਭਾਵਿਤ ਹੋਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ।

ਪ੍ਰਸਿੱਧ ਖਬਰਾਂ

To Top