Breaking News

ਇਜ਼ਰਾਈਲੀ ਪ੍ਰਧਾਨ ਮੰਤਰੀ ਛੇ ਰੋਜ਼ਾ ਦੌਰੇ ‘ਤੇ ਭਾਰਤ ਪੁੱਜੇ

Israel, PM Benjamin Netanyahu, Welcome, Narendra Modi

ਹਵਾਈ ਅੱਡੇ ‘ਤੇ ਮੋਦੀ ਨੇ ਕੀਤਾ ਸਵਾਗਤ

ਏਜੰਸੀ
ਨਵੀਂ ਦਿੱਲੀ, 14 ਜਨਵਰੀ।
ਇਜ਼ਰਾਇਲ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਆਪਣੀ ਛੇ ਰੋਜ਼ਾ ਭਾਰਤ ਯਾਤਰਾ ‘ਤੇ ਅੱਜ ਇੱਥੇ ਪਹੁੰਚੇ। ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੋਦੀ ਅਤੇ ਇਜ਼ਰਾਇਲੀ ਪ੍ਰਧਾਨ ਨੇਤਨਯਾਹੂ ਹਵਾਈ ਐੱਡ ਤੋਂ ਤਿੰਨ ਮੂਰਤੀ ਮਾਰਗ ਲਈ ਰਵਾਨਾ ਹੋ ਗਏ।

ਪ੍ਰਧਾਨ ਮੰਤਰੀ ਮੋਦੀ ਅਤੇ ਇਜ਼ਰਾਇਲੀ ਪ੍ਰਧਾਨ ਨੇ ਤਿੰਨ ਮੂਰਤੀ ਮਾਰਗ ਪਹੁੰਚਣ ‘ਤੇ ਹਾਈਫ਼ਾ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਹ ਯੁੱਧ 1918 ਵਿੱਚ ਲੜਿਆ ਗਿਆ ਸੀ। ਇਸ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਦਰਮਿਆਨ ਰੱਖਿਆ, ਖੇਤੀ, ਜਲ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ ਅਤੇ ਅੰਦਰੂਨੀ ਸੁਰੱਖਿਆ ਸਮੇਤ ਸਾਰੇ ਕੌਮਾਂਤਰੀ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਭਾਰਤਾ ਦੌਰਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top