ਕੁੱਲ ਜਹਾਨ

ਇਜ਼ਰਾਇਲੀ ਸੈਨਿਕਾਂ ਨੇ ਵੈਸਟ ਬੈਂਕ ‘ਚ ਫਲਸਤੀਨੀ ਨੂੰ ਕੀਤਾ ਢੇਰ

Israeli, Soldiers, West Bank, Palestinian

ਯਰੁਸ਼ਲਮ, ਏਜੰਸੀ।

ਇਜ਼ਰਾਇਲੀ ਸੈਨਿਕਾਂ ਨੇ ਆਪਣੇ ਕਬਜੇ ਵਾਲੇ ਵੈਸਟ ਬੈਂਕ ਸਥਿਤ ਇਕ ਬਸਤੀ ਕੋਲ ਚਾਕੂ ਲਹਿਰਾ ਰਹੇ ਫਲਸਤੀਨੀ ਨਾਗਰਿਕ ਨੂੰ ਮਾਰ ਸੁੱਟਿਆ। ਇਜ਼ਰਾਇਲ ਸੈਨਿਕਾਂ ਨੇ ਇਕ ਸੰਖੇਪ ਬਿਆਨ ‘ਚ ਕਿਹਾ, ਹੈਬਰੋਨ ਦੇ ਪੂਰਬ ਵਿਚ ਕਿਰਿਆਤ ਅਰਬਾ ਨੇੜੇ ਫੌਜ ਦੇ ਨਾਕੇ ਕੋਲ ਸੋਮਵਾਰ ਨੂੰ ਚਾਕਨੂੰ ਨਾਲ ਇਕ ਫਲਸਤੀਨੀ ਨਾਗਰਿਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਸੁਰੱਖਿਆ ਬਲਾਂ ਨੇ ਕਾਰਵਾਈ ਕਰਦੇ ਹੋਏ ਉਸ ‘ਤੇ ਗੋਲੀਆਂ ਚਲਾਈਆਂ ਜਿਸ ਵਿੱਚ ਉਹ ਮਾਰਿਆ ਗਿਆ। ਫਲਸਤੀਨੀ ਰੇੜ ਕ੍ਰਿਸੈਂਟ ਐਬੂਲੈਂਸ ਨੇ ਕਬਜੇ ਵਾਲੇ ਵੈਸਟ ਬੈਂਕ ‘ਓ ਹੇਬ੍ਰੋਨ ਕੋਲ ਹੋਈ ਆਪਣੇ ਨਾਗਰਿਕ ਦੀ ਮੌਤ ਦੀ ਪੁਸ਼ਟੀ ਕੀਤੀ ਪਰ ਕਿਹਾ ਕਿ ਇਸਦੀ ਕੋਈ ਹੋਰ ਸੰਖੇਪ ਜਾਣਕਰੀ ਨਹੀਂ ਹੈ।

ਹੈਬ੍ਰੋਨ ਨੇ ਇਕ ਫਿਲੀਸਤੀਨ ਨਿਵਾਸੀ ਅਬਦ-ਅਲ ਮਾਵਤੀ ਅਲ-ਕਵਾਸਮੀ ਨੇ ਹਾਲਾਂਕਿ ਦਾਅਵੀ ਕੀਤਾ ਕਿ ਉਸ ਵਿਅਕਤੀ ਦੀ ਕਾਰ ਨੂੰ ਇਕ ਇਜ਼ਰਾਇਲੀ ਨੇ ਅਚਾਨਕ ਰੋਕ ਦਿੱਤਾ ਅਤੇ ਉਸਨੂੰ ਗੋਲੀ ਮਾਰ ਦਿੱਤੀ। ਉਸ ਨੇ ਕਿਹਾ ਕਿ ਮਾਰੇ ਗਏ ਵਿਅਕਤੀ ਕੋਲ ਚਾਕੂ ਸੀ ਜਾਂ ਕੁਝ ਹੋਰ ਨਹੀਂ ਸੀ ਅਤੇ ਨਾ ਹੀ ਉਸਨੇ ਕਿਸੇ ਇਜਰਾਇਲੀ ਨੂੰ ਪ੍ਰੇਸ਼ਾਨ ਕੀਤਾ ਹੈ।

ਵੇਸਟ ਬੈਂਕ ‘ਚ ਪਿਛਲੇ ਜੁਲਾਈ ਤੋਂ ਬਾਅਦ ਇਜਰਾਇਲੀ ਸੈਨਿਕਾਂ ਦੁਆਰਾ ਕਿਸੇ ਫਲਸਤੀਨੀ ਦੀ ਪਹਿਲੀ ਹੱਤਿਆ ਹੈ। ਇਜਰਾਇਲੀ ਫੌਜ ਨੇ ਜੁਲਾਈ ‘ਚ ਇਕ ਫਲਸਤੀਨੀ ਹਮਲਾਵਰ ਨੂੰ ਵੀ ਮਾਰ ਦਿੱਤਾ ਸੀ ਜਿਸ ਨੇ ਅਦਮ ਸਥਿਤ ਇਜਰਾਇਲੀ ਬਸਤੀ ‘ਚ ਜਾ ਕੇ ਤਿੰਨ ਵਿਅਕਤੀਆਂ ਨੂੰ ਚਾਕੂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਸੀ ਜਿਸ ਵਿੱਚ ਇਕ ਬਾਅਦ ‘ਚ ਮੌਤ ਹੋ ਗਈ ਸੀ।

ਇਜਰਾਇਲ-ਫਲਸਤੀਨੀ ਤਨਾਅ ਪਿਛਲੇ ਕੁਝ ਮਹੀਨਿਆਂ ‘ਚ ਅਮਰੀਕਾ ਅਤੇ ਇਜਰਾਇਲੀ ਵੱਲੋਂ ਲਈ ਗਏ ਨੀਤੀ ਫੈਸਲੇ ਦੀ ਇਕ ਸੀਰੀਜ ਤੋਂ ਬਾਅਦ ਹੋਰ ਵੱਧ ਗਿਆ ਹੈ। ਇਸ ਕਾਰਨ ਫਲਸਤੀਨੀਆਂ ‘ਚ ਨਰਾਜਗੀ ਹੋਰ ਵੱਧ ਗਈ ਹੈ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਇਜਰਾਇਲੀ ਕਾਰਵਾਈਆਂ ਸਬੰਧੀ ਚਿੰਤਾ ਜਤਾਈ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top