Breaking News

ਕਲਿਯੁਗ ‘ਚ ਇਨਸਾਨ ਬਣਨਾ ਵੱਡੀ ਗੱਲ ਹੈ : ਪੂਜਨੀਕ ਗੁਰੂ ਜੀ

Great, Thing, Dera Sacha Sauda, Gurmeet Ram Rahim, Dr. MSG, Spirituality

ਸੱਚ ਕਹੂੰ ਨਿਊਜ਼
ਸਰਸਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਤੱਕ ਇਨਸਾਨੀਅਤ ਨਾਲ ਨਹੀਂ ਜੁੜਦਾ, ਉਦੋਂ ਤੱਕ ਪਰਮ ਪਿਤਾ ਪਰਮਾਤਮਾ ਦਾ ਰਾਹ ਉਸ ਦੇ ਹਿਰਦੇ ‘ਚ ਨਹੀਂ ਖੁੱਲ੍ਹਦਾ ਜੇਕਰ ਤੁਸੀਂ ਆਪਣੇ ਅੰਦਰ ਉਸ ਰਾਹ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ, ਪਰਮ ਪਿਤਾ ਪਰਮਾਤਮਾ ਤੱਕ ਜਾਣਾ ਚਾਹੁੰਦੇ ਹੋ ਤਾਂ ਇਹ ਅਤੀ ਜ਼ਰੂਰੀ ਹੈ ਕਿ ਤੁਸੀਂ ਇਨਸਾਨੀਅਤ ਨੂੰ ਜ਼ਿੰਦਾ ਰੱਖੋ ਇਨਸਾਨੀਅਤ ‘ਚ ਦਇਆ, ਰਹਿਮ ਉਹ ਗੁਣ ਹਨ, ਜੋ ਇਨਸਾਨ ਲਈ ਸਭ ਤੋਂ ਵੱਧ ਜ਼ਰੂਰੀ ਹਨ ਜਦੋਂ ਤੱਕ ਆਦਮੀ ਇਨ੍ਹਾਂ ਗੁਣਾਂ ਨਾਲ ਗੁਣਵਾਨ ਨਹੀਂ ਬਣਦਾ, ਉਦੋਂ ਤੱਕ ਉਹ ਪੂਰਨ ਇਨਸਾਨ ਨਹੀਂ ਬਣਦਾ

ਆਪ ਜੀ ਫ਼ਰਮਾਉਂਦੇ ਹਨ ਕਿ ਕਈ ਵਾਰ ਜਦੋਂ ਇਨਸਾਨ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਇਆ ਜਾਂਦਾ ਹੈ, ਜਿਵੇਂ ਰੂਹਾਨੀ ਜਾਮ ਪਿਲਾਉਂਦੇ ਹਾਂ, ਇਨਸਾਨੀਅਤ ਦਾ ਪਾਠ ਪੜ੍ਹਾਇਆ ਜਾਂਦਾ ਹੈ ਕਿ ਤੁਸੀਂ 47 ਕਾਰਜ ਕਰਨੇ ਹਨ, ਭਲੇ ਕਰਮ ਕਰਨੇ ਹਨ, ਤਾਂ ਲੋਕ ਕਹਿੰਦੇ ਹਨ ਕਿ ਤੁਸੀਂ ਹੀ ਇੰਸਾਂ ਹੋ, ਅਸੀਂ ਕੀ ਪਸ਼ੂ ਹਾਂ? ਪਸ਼ੂ ਤਾਂ ਕਿਸੇ ਨੂੰ ਨਹੀਂ ਕਿਹਾ ਜਾ ਸਕਦਾ , ਸਾਰੇ ਆਦਮੀ ਹੀ ਹਨ, ਪਰ ਇਨਸਾਨ ਦੇ ਗੁਣ ਜਦੋਂ ਮਰ ਜਾਂਦੇ ਹਨ, ਤਾਂ ਆਦਮੀ ਪਸ਼ੂ ਤੋਂ ਵੀ ਬਦਤਰ ਹੋ ਜਾਂਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਬਣਨਾ ਇਸ ਕਲਿਯੁਗ ‘ਚ ਕੋਈ ਛੋਟੀ-ਮੋਟੀ ਗੱਲ ਨਹੀਂ ਤੁਸੀਂ ਕਿਸੇ ਦਾ ਮਜਾਕ ਨਾ ਉਡਾਓ, ਕਿਸੇ ਦਾ ਦਿਲ ਨਾ ਦੁਖਾਓ ਤੁਸੀਂ ਆਪਣੇ ਬਾਰੇ ਸੋਚੋ, ਆਪਣੀਆਂ ਕਮੀਆਂ ਨੂੰ ਦੂਰ ਕਰੋ ਜਿਨ੍ਹਾਂ ਨੂੰ ਦੂਜਿਆਂ ਦੀਆਂ ਕਮੀਆਂ ਗਾਉਣ ‘ਚ ਮਜ਼ਾ ਆਉਂਦਾ ਹੈ, ਉਹ ਮਾਲਕ ਦੇ ਕਦੇ  ਪਿਆਰੇ ਨਹੀਂ ਹੁੰਦੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਗੁਣਵਾਨ ਹੋ ਪਰ ਜੇਕਰ  ਤੁਸੀਂ ਆਪਣੇ ਅੰਦਰ ਦੇਖੋਗੇ ਤਾਂ ਪਤਾ ਲੱਗੇਗਾ ਕਿ ਤੁਹਾਡੇ ਅੰਦਰ ਵੀ ਔਗੁਣ ਹਨ ਤੁਸੀਂ ਉਨ੍ਹਾਂ ਔਗੁਣਾਂ ਨੂੰ ਦੂਜਿਆਂ ਦੇ ਸਾਹਮਣੇ ਰੱਖੋ, ਤਦ ਪਤਾ ਲੱਗੇਗਾ ਕਿ ਤੁਸੀਂ ਕਿੰਨੇ ਸ਼ਕਤੀਸ਼ਾਲੀ ਹੋ

ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਇਸ ਦਾ ਬੁਰਾ ਹੋ ਜਾਵੇ, ਇਸ ਦੇ ਨਾਲ ਗ਼ਲਤ ਹੋ ਜਾਵੇ ਇਸ ਤਰ੍ਹਾਂ ਦੀਆਂ ਗੱਲਾਂ ਸੋਚਣਾ ਇਨਸਾਨੀ ਜ਼ਿੰਦਗੀ ਨਹੀਂ ਹੈ, ਇਨਸਾਨੀਅਤ ਨਹੀਂ ਇਹ ਤਾਂ ਪਸ਼ੂਆਂ ਦਾ ਕੰਮ ਹੁੰਦਾ ਹੈ ਕਿ ਇਹ ਸਾਡਾ ਲੀਡਰ ਹੈ, ਇਹ ਮਰੇਗਾ ਤਾਂ ਮੈਂ ਇਸ ਦੀ ਜਗ੍ਹਾ ਆ ਜਾਵਾਂਗਾ ਮੇਰਾ ਕਬੀਲਾ ਹੋ ਜਾਵੇਗਾ ਤੁਸੀਂ ਤਾਂ ਇਨਸਾਨ ਹੋ, ਉਨ੍ਹਾਂ ਤੋਂ ਬਹੁਤ ਉੱਪਰ ਇਸ ਲਈ ਇਨਸਾਨ ਨੂੰ ਕਦੇ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top