Breaking News

ਪਤੀ-ਪਤਨੀ ਇੱਕ ਦੂਜੇ ਦੇ ਸਾਰਥੀ, ਅਨੈਤਿਕ ਸਬੰਧਾਂ ਦੀ ਆਗਿਆ ਦੇਣਾ ਖਤਰਨਾਕ : ਸ਼ਾਹੀ ਇਮਾਮ

ਧਾਰਾ-497 ਨੂੰ ਗੈਰ ਸੰਵਿਧਾਨਿਕ ਦੱਸਇਆ

ਲੁਧਿਆਣਾ

ਸੁਪਰੀਮ ਕੋਰਟ ਨੇ ਧਾਰਾ-497 ਨੂੰ ਗੈਰ ਸੰਵਿਧਾਨਿਕ ਦੱਸਦੇ ਹੋਏ ਪਤੀ-ਪਤਨੀ ਦੇ ਰਿਸ਼ਤੇ ਦੀ ਵਿਆਖਿਆ ਕਰਦੇ ਹੋਏ ਕਿਹਾ ਹੈ ਕਿ ਪਤਨੀ ਪਤੀ ਦੀ ਜਾਇਦਾਦ ਨਹੀਂ ਤੇ ਇਹ ਵਿਆਖਿਆ ਭਾਰਤੀ ਸੱਭਿਅਤਾ ਨਾਲ ਮੇਲ ਨਹੀਂ ਖਾਂਦੀ ਇਸ ਗੱਲ ਦਾ ਪ੍ਰਗਟਾਵਾ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ‘ਚ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਵੱਲੋਂ ਕੀਤਾ ਗਿਆ ਸ਼ਾਹੀ ਇਮਾਮ ਨੇ ਕਿਹਾ ਕਿ ਪਤੀ ਪਤਨੀ ਇੱਕ ਦੂਜੇ ਦੇ ਸਾਰਥੀ ਹਨ, ਦੋਵਾਂ ਦਾ ਇੱਕ ਦੂਜੇ ‘ਤੇ ਵਿਸ਼ਵਾਸ ਘਰ ਦੀ ਸ਼ਾਂਤੀ ਤੇ ਪੂੰਜੀ ਹੈ
ਉਨ੍ਹਾਂ ਕਿਹਾ ਕਿ ਭਾਰਤੀ ਸੱਭਿਅਤਾ ਤੇ ਧਰਮ ਹਰਗਿਜ਼ ਇਸ ਦੀ ਇਜਾਜ਼ਤ ਨਹੀਂ ਦਿੰਦੇ, ਇਸੇ ਲਈ ਸੁਪਰੀਮ ਕੋਰਟ ਨੂੰ ਇਸ ‘ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਇਸ ਫੈਸਲੇ ਨਾਲ ਦੇਸ਼ ‘ਚ ਔਰਤਾਂ ਦੀ ਪੀੜਾ ਹੋਰ ਵਧ ਜਾਵੇਗੀ ਸ਼ਾਹੀ ਇਮਾਮ ਨੇ ਸਾਰੇ ਧਰਮਾਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਇਸ ਫੈਸਲੇ ਨੂੰ ਬਦਲਣ ਲਈ ਸਰਕਾਰ ਨੂੰ ਕਿਹਾ ਜਾਵੇ ਉਨ੍ਹਾਂ ਕਿਹਾ ਕਿ ਦੇਸ਼ ‘ਚ ਕਾਨੂੰਨ ਬਣਾਉਣਾ ਸੰਸਦ ਦਾ ਕੰਮ ਹੈ, ਸੁਪਰੀਮ ਕੋਰਟ ਨੂੰ ਤਿੰਨ ਤਲਾਕ ਦੇ ਕਾਨੂੰਨ ਦੀ ਤਰ੍ਹਾਂ ਇਸ ਨੂੰ ਵੀ ਸੰਸਦ ‘ਚ ਵਿਚਾਰਨ ਤੋਂ  ਬਾਅਦ ਕਾਨੂੰਨ ਬਣਾਉਣ ਲਈ ਕਹਿਣਾ ਚਾਹੀਦਾ ਸੀ ਅਜਿਹੀਆਂ ਸਾਰੀਆਂ ਧਾਰਾਵਾਂ ਨੂੰ ਬਦਲਣ ਤੋਂ ਪਹਿਲਾਂ ਕੌਮੀ ਪੱਧਰ ‘ਤੇ ਜਨਤਾ ਦੀ ਵੀ ਰਾਏ ਲੈਣੀ ਚਾਹੀਦੀ ਹੈ ਇੱਕ ਹੋਰ ਸਵਾਲ ਦਾ ਜਵਾਬ ਦਿੰਦੇ ਹੋਏ ਸ਼ਾਹੀ ਇਮਾਮ ਨੇ ਕਿਹਾ ਕਿ ਮਸਜਿਦ ਤੇ ਨਮਾਜ਼ੀਆਂ ਦਾ ਰਿਸ਼ਤਾ ਅਟੁੱਟ ਹੈ ਤੇ ਇਸ ‘ਤੇ ਬਹਿਸ ਕਰਨ ਦੀ ਕੋਈ ਲੋੜ ਨਹੀਂ ਇਸ ਮੌਕੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ, ਮੁਫਤੀ ਜਮਾਲੁਦੀਨ, ਕਾਰੀ ਇਬਰਾਹੀਮ, ਮੌਲਾਨਾ ਮਹਿਬੂਬ ਆਲਮ ਆਦਿ ਮੌਜੂਦ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top