ਸ਼ੀਲਾ ਦੀਕਸ਼ਿਤ ਦੇ ਕਮਾਨ ਸੰਭਾਲਣ ਦੇ ਪ੍ਰੋਗਰਾਮ ‘ਚ ਦਿਸੇ ਜਗਦੀਸ਼ ਟਾਈਟਲਰ

0
Jagdish Tytler in Sheila Dikshit's command-taking program

ਸਵਾਲਾਂ ‘ਚ ਘਿਰੀ ਕਾਂਗਰਸ, ਸਿੱਖ ਦੰਗਿਆਂ ਦੇ ਮੁਲਜ਼ਮ ਹਨ ਟਾਈਟਲਰ

ਨਵੀਂ ਦਿੱਲੀ | ਸਿੱਖ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਸ਼ੀਲਾ ਦੀਕਸ਼ਿਤ ਦੇ ਦਿੱਲੀ ਕਾਂਗਰਸ ਇੰਚਾਰਜ਼ ਦਾ ਅਹੁਦਾ ਸੰਭਾਲਣ ਦੇ ਰਸਮੀ ਪ੍ਰੋਗਰਾਮ ‘ਚ ਦੇਖਿਆ ਗਿਆ ਜ਼ਿਕਰਯੋਗ ਹੈ ਕਿ 1984 ‘ਚ ਹੋਏ ਭਿਆਨਕ ਸਿੱਖ ਦੰਗਿਆਂ ਦਾ ਦੋਸ਼ ਟਾਈਟਲਰ ‘ਤੇ ਵੀ ਹੈ ਇਸ ਮਾਮਲੇ ‘ਚ ਅਦਾਲਤ ਨੇ ਸਾਬਕਾ ਕਾਂਗਰਸ ਸਾਂਸਦ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ
ਟਾਈਟਲਰ ਦੇ ਰਸਮੀ ਪ੍ਰੋਗਰਾਮ ‘ਚ ਸ਼ਾਮਲ ਹੋਣ ਤੋਂ ਬਾਅਦ ਰਾਜਨੀਤਿਕ ਵਿਵਾਦ ਸ਼ੁਰੂ ਹੋ ਗਿਆ ਹੈ ਹਾਲਾਂਕਿ, ਟਾਈਟਲਰ ਨੇ ਆਪਣੀ ਮੌਜ਼ੂਦਗੀ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਗਲਤ ਠਹਿਰਾਇਆ ਜ਼ਿਕਰਯੋਗ ਹੈ ਕਿ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਦੰਗਾ ਪੀੜਤਾਂ ਤੇ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਛੇਤੀ ਹੀ ਅਦਾਲਤ ਤੋਂ ਟਾਈਟਲਰ ਨੂੰ ਵੀ ਸਜ਼ਾ ਮਿਲੇਗੀ ਪਿਛਲੇ ਕੁਝ ਸਮੇਂ ਤੋਂ ਟਾਈਟਲਰ ਵੱਡੇ ਮੰਚਾਂ ਤੋਂ ਗਾਇਬ ਹੀ ਰਹੇ ਹਨ ਤੇ ਕਾਂਗਰਸ ਪਾਰਟੀ ‘ਚ ਹੁਣ ਉਨ੍ਹਾਂ ਦੀ ਸਥਿਤੀ ਕੁਝ ਜ਼ਿਆਦਾ ਮਜ਼ਬੂਤ ਨਹੀਂ ਹੈ
ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਟਾਈਟਲਰ ਦੇ ਮੌਜ਼ੂਦ ਹੋਣ ‘ਤੇ ਰਾਹੁਲ ਗਾਂਧੀ ਦੀ ਮੰਸ਼ਾ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਉਨ੍ਹਾਂ ਕਿਹਾ, ਰਾਹੁਲ ਜੀ ਵੀ ਉਹੀ ਕਰ ਰਹੇ ਹਨ ਜੋ ਉਨ੍ਹਾਂ ਦੇ ਪਰਿਵਾਰ ਨੇ ਕੀਤਾ ਸੀ ਉਨ੍ਹਾਂ ਦਿਖਾ ਦਿੱਤਾ ਕਿ ਸਿੱਖਾਂ ਦੀਆਂ ਭਾਵਨਾਵਾਂ ਲਈ ਉਨ੍ਹਾਂ ਦੇ ਮਨ ‘ਚ ਕੋਈ ਆਦਰ ਨਹੀਂ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ