ਜੱਗੀ ਜੌਹਲ ਤੇ ਸਾਥੀ ਨੂੰ ਜ਼ਮਾਨਤ

0
Jaggi Johal and his partner bail

ਫਰੀਦਕੋਟ। ਹਿੰਦੂ ਨੇਤਾਵਾਂ ਦੇ ਕਤਲ ਮਾਮਲੇ ‘ਚ ਗਰਿਫਤਾਰ ਕੀਤੇ ਗਏ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਨੂੰ ਫਰੀਦਕੋਟ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜੱਗੀ ਜੌਹਲ ਅਤੇ ਤਲਜੀਤ ਸਿੰਘ ਖਿਲਾਫ਼ ਥਾਣਾ ਬਾਜਾਖਾਨਾ ਵਿੱਚ ਅੱਤਵਾਦੀ ਗਤੀਵੀਦੀਆਂ ਲਈ ਫੰਡਿੰਗ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਮਾਮਲੇ ‘ਚ ਸਟੇਟ ਸਪੈਸ਼ਲ ਸੈਲ ਵੱਲੋਂ 90 ਦਿਨਾਂ ਦੇ ਅੰਦਰ ਜਾਂਚ ਪੂਰੀ ਨਾ ਹੋਦ ਕਰਕੇ ਅੱਜ ਫਰੀਦਕੋਟ ਅਦਾਲਤ ਨੇ ਜੱਗੀ ਜੌਹਲ ਅਤੇ ਤਲਜੀਤ ਸਿੰਘ ਨੂੰ ਜ਼ਮਾਨਤ ਦਿੱਤੀ ਹੈ। ਹਾਲਾਂਕਿ, ਜੱਗੀ ਜੌਹਲ ਜੇਲ ‘ਚੋਂ ਬਾਹਰ ਨਹੀਂ ਆ ਸਕੇਗਾ, ਕਿਉਕਿ ਉਨ੍ਹਾਂ ਖਿਲਾਫ਼ ਲੁਧਿਆਣਾ ਤੇ ਮੋਗਾ ‘ਚ ਵੀ ਮਾਮਲੇ ਦਰਜ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ